ਝੋਨੇ ਦੀ ਲੁਆਈ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਐਲਾਨ! ਪੰਜਾਬ ਨੂੰ ਤਿੰਨ ਜ਼ੋਨਾਂ ‘ਚ ਵੰਡਿਆ

Punjab Goverenment:ਝੋਨੇ ਦੀ ਲੁਆਈ ਨੂੰ ਲੈਕੇ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਝੋਨੇ ਦੀ ਲੁਆਈ ਇਸ ਵਾਰ ਤਿੰਨ ਜ਼ੋਨਾਂ ਦਰਮਿਆਨ ਹੀ ਕੀਤੀ ਜਾਵੇਗੀ। ਪਹਿਲੇ ਜੋਨ ਵਿੱਚ ਝੋਨੇ ਦੀ ਲੁਆਈ 1 ਜੂਨ ਤੋਂ ਸ਼ੁਰੂ ਹੋਵੇਗੀ, ਦੂਜੇ ਜੋਨ ਵਿੱਚ ਝੋਨੇ ਦੀ ਲੁਆਈ 5 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਤੀਜੇ ਜੋਨ ਵਿੱਚ […]
Jaspreet Singh
By : Updated On: 12 Apr 2025 16:48:PM
ਝੋਨੇ ਦੀ ਲੁਆਈ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਐਲਾਨ! ਪੰਜਾਬ ਨੂੰ ਤਿੰਨ ਜ਼ੋਨਾਂ ‘ਚ ਵੰਡਿਆ
Punjab Goverenment

Punjab Goverenment:ਝੋਨੇ ਦੀ ਲੁਆਈ ਨੂੰ ਲੈਕੇ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਝੋਨੇ ਦੀ ਲੁਆਈ ਇਸ ਵਾਰ ਤਿੰਨ ਜ਼ੋਨਾਂ ਦਰਮਿਆਨ ਹੀ ਕੀਤੀ ਜਾਵੇਗੀ। ਪਹਿਲੇ ਜੋਨ ਵਿੱਚ ਝੋਨੇ ਦੀ ਲੁਆਈ 1 ਜੂਨ ਤੋਂ ਸ਼ੁਰੂ ਹੋਵੇਗੀ, ਦੂਜੇ ਜੋਨ ਵਿੱਚ ਝੋਨੇ ਦੀ ਲੁਆਈ 5 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਤੀਜੇ ਜੋਨ ਵਿੱਚ ਝੋਨੇ ਦੀ ਲੁਆਈ 9 ਜੂਨ ਤੋਂ ਸ਼ੁਰੂ ਹੋਵੇਗੀ।

ਪਹਿਲਾ ਜੋਨ- ਝੋਨੇ ਦੀ ਲੁਆਈ 1 ਜੂਨ ਤੋਂ- ਪਹਿਲਾ ਜੋਨ ਫ਼ਰੀਦਕੋਟ, ਫਿਰੋਜ਼ਪੁਰ, ਫਾਜਿਲਕਾ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਰੱਖੇ ਗਏ ਹਨ।

ਦੂਜਾ ਜੋਨ- ਝੋਨੇ ਦੀ ਲੁਆਈ 5 ਜੂਨ ਤੋਂ – ਦੂਜੇ ਜੋਨ ਦੇ ਵਿੱਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਮੋਹਾਲੀ, ਫਹਿਤਗੜ੍ਹ ਸਾਹਿਬ ਅਤੇ ਹੁਸਿਆਰਪੁਰ ਨੂੰ ਰੱਖਿਆ ਗਿਆ ਹੈ।

ਤੀਜਾ ਜੋਨ ਝੋਨੇ ਦੀ ਲੁਆਈ 9 ਜੂਨ ਤੋਂ – ਤੀਜੇ ਜੋਨ ਵਿੱਚ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਬਰਨਾਲਾ, ਪਟਿਆਲਾ, ਸੰਗਰੂਰ, ਕਪੂਰਥਲਾ, ਜਲੰਧਰ ਅਤੇ ਨਵਾਂ ਸ਼ਹਿਰ ਨੂੰ ਰੱਖਿਆ ਗਿਆ ਹੈ।

Read Latest News and Breaking News at Daily Post TV, Browse for more News

Ad
Ad