Banner
Banner

ਡੇਰਾਬੱਸੀ ਦੇ ਲਾਲੜੂ ਵਿਚ ਪੁਲਿਸ ਨੇ ਗੋਲਡੀ ਬਰਾੜ ਦੇ ਗੁਰਗੇ ਦਾ ਕੀਤਾ ਐਨਕਾਊਂਟਰ

Dera Bassi Encounter of gangster Goldy Brar henchman:ਪੰਜਾਬ ਦੇ ਡੇਰਾ ਬੱਸੀ ਦੇ ਲਾਲੜੂ ਨੇੜੇ ਪੰਜਾਬ ਪੁਲਿਸ ਅਤੇ ਵਿਦੇਸ਼ੀ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ। ਇਸ ਘਟਨਾ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਰਵੀ ਨਰਾਇਣਗੜੀਆ ਗੰਭੀਰ ਜ਼ਖਮੀ ਹੋ ਗਿਆ। ਕੱਲ੍ਹ, ਸ਼ੁੱਕਰਵਾਰ ਨੂੰ, ਦੋਸ਼ੀ ਰਵੀ ਨਾਰਾਇਣਗਡੀਆ ਨੇ ਡੇਰਾਬੱਸੀ ਦੇ ਇਮੀਗ੍ਰੇਸ਼ਨ ਸੈਂਟਰ ਵਿੱਚ ਇੱਕ ਪਰਚੀ […]
Jaspreet Singh
By : Updated On: 12 Apr 2025 19:01:PM
ਡੇਰਾਬੱਸੀ ਦੇ ਲਾਲੜੂ ਵਿਚ ਪੁਲਿਸ ਨੇ ਗੋਲਡੀ ਬਰਾੜ ਦੇ ਗੁਰਗੇ ਦਾ ਕੀਤਾ ਐਨਕਾਊਂਟਰ
Dera Bassi Encounter of gangster Goldy Brar henchman

Dera Bassi Encounter of gangster Goldy Brar henchman:ਪੰਜਾਬ ਦੇ ਡੇਰਾ ਬੱਸੀ ਦੇ ਲਾਲੜੂ ਨੇੜੇ ਪੰਜਾਬ ਪੁਲਿਸ ਅਤੇ ਵਿਦੇਸ਼ੀ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ। ਇਸ ਘਟਨਾ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਰਵੀ ਨਰਾਇਣਗੜੀਆ ਗੰਭੀਰ ਜ਼ਖਮੀ ਹੋ ਗਿਆ। ਕੱਲ੍ਹ, ਸ਼ੁੱਕਰਵਾਰ ਨੂੰ, ਦੋਸ਼ੀ ਰਵੀ ਨਾਰਾਇਣਗਡੀਆ ਨੇ ਡੇਰਾਬੱਸੀ ਦੇ ਇਮੀਗ੍ਰੇਸ਼ਨ ਸੈਂਟਰ ਵਿੱਚ ਇੱਕ ਪਰਚੀ ਦੇ ਕੇ ਫਿਰੌਤੀ ਦੀ ਮੰਗ ਕੀਤੀ ਸੀ।

ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਟੀਮਾਂ ਉਕਤ ਮੁਲਜ਼ਮਾਂ ਦੇ ਪਿੱਛੇ ਲੱਗੀਆਂ ਹੋਈਆਂ ਸਨ। ਪੁਲਿਸ ਨੇ ਉਕਤ ਮੁਲਜ਼ਮ ਨੂੰ ਅੱਜ ਦੁਪਹਿਰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਜ਼ਖਮੀ ਗੈਂਗਸਟਰ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ।

ਗੋਲਡੀ ਨੂੰ UAPA ਤਹਿਤ ਅੱਤਵਾਦੀ ਐਲਾਨਿਆ ਗਿਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਯੂਏਪੀਏ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਹੈ। ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਉਸਦੇ ਸਬੰਧ ਸਾਹਮਣੇ ਆਏ ਸਨ। ਗੋਲਡੀ ਬਰਾੜ ਨੂੰ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਦੱਸਿਆ ਗਿਆ ਹੈ।

ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਗੋਲਡੀ ਬਰਾੜ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਸਬ-ਇੰਸਪੈਕਟਰ ਦਾ ਪੁੱਤਰ ਹੈ। ਆਪਣੇ ਭਰਾ ਦੇ ਕਤਲ ਤੋਂ ਬਾਅਦ ਉਹ ਗੈਂਗਸਟਰ ਬਣ ਗਿਆ। ਹੁਣ ਉਹ ਚਿਹਰੇ ਬਦਲ ਕੇ ਅਪਰਾਧ ਕਰਦਾ ਰਹਿੰਦਾ ਹੈ। ਉਸਨੇ ਭਾਰਤ ਵਿੱਚ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad