Patiala News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੈਟਰਨਿਟੀ ਵਾਰਡ ਵਿੱਚ ਬਿਜਲੀ ਬੰਦ ਹੋਣ ਦੀ ਵੀਡੀਓ ਸਾਹਮਣੇ ਆਈ ਹੈ।
Power Outage in Rajindra Hospital: ਅਕਸਰ ਹੀ ਕਈ ਕਾਰਨਾੰ ਕਰਕੇ ਪਟਿਆਲਾ ਦਾ ਰਾਜਿੰਦਰਾ ਹਸਪਤਾਲ ਸੁਰਖਿਆਂ ‘ਚ ਰਹਿੰਦਾ ਹੈ। ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਸੈਕਸ਼ਨ ਵਿੱਚ ਬਿਜਲੀ ਬੰਦ ਹੋਣ ਦੀ ਵੀਡੀਓ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਇਹ ਪਹਿਲਾਂ ਮੌਕਾ ਨਹੀਂ ਹੈ ਜਦੋੰ ਹਸਪਤਾਲ ‘ਚ ਬਿਜਲੀ ਗੁੱਲ ਹੋਈ ਹੈ। ਇਸ ਤੋਂ ਪਹਿਲਾੰ ਵੀ ਅਜਿਹੀ ਕਈਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਹੁਣ ਹਸਪਤਾਲ ਦੀ ਨਵੀਂ ਵੀਡੀਓ ਸ਼ੇਅਰ ਕਰ ਕੇਂਦਰੀ ਮੰਤਰੀ ਨੇ ਕਈ ਸਵਾਲ ਖੜੵੇ ਕੀਤੇ ਹਨ। ਮੰਤਰੀ ਰਵਨੀਤ ਬਿੱਟੂ ਨੇ ਕਿਹਾ- ਇਹ ਚਿੰਤਾ ਦੀ ਗੱਲ ਹੈ ਕਿ ਮੈਟਰਨਿਟੀ ਵਾਰਡ ਅਤੇ ਆਪ੍ਰੇਸ਼ਨ ਥੀਏਟਰ ਦੀਆਂ ਲਾਈਟਾਂ ਇਸ ਤਰ੍ਹਾਂ ਬੁਝ ਗਈਆਂ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੈਟਰਨਿਟੀ ਵਾਰਡ ਵਿੱਚ ਬਿਜਲੀ ਬੰਦ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਆਪ੍ਰੇਸ਼ਨ ਥੀਏਟਰ ਵੀ ਸ਼ਾਮਲ ਹੈ। ਇਹ ਸਭ ਕੁਝ ਸਿਰਫ਼ ਇੱਕ ਤਕਨੀਕੀ ਗਲਤੀ ਤੋਂ ਕਿਤੇ ਵੱਧ ਹੈ।
ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਇੰਨੀ ਮਹੱਤਵਪੂਰਨ ਮੈਡੀਕਲ ਸਹੂਲਤ ਵਿੱਚ ਬਿਜਲੀ ਕੱਟਣਾ ਸੂਬੇ ਦੇ ਤਰੱਕੀ ਦੇ ਰਾਹ ‘ਤੇ ਵਧਣ ਦਾ ਸੰਕੇਤ ਨਹੀਂ ਹੈ। ਸਗੋਂ, ਇਹ ਪ੍ਰਸ਼ਾਸਕੀ ਅਸਫਲਤਾ ਦਾ ਸਪੱਸ਼ਟ ਲੱਛਣ ਹੈ। ਪੰਜਾਬ ਦੇ ਲੋਕ ਇਸ ਲਾਪਰਵਾਹੀ ਅਤੇ ਗੈਰ-ਜ਼ਿੰਮੇਵਾਰ ਸ਼ਾਸਨ ਨਾਲੋਂ ਬਿਹਤਰ ਦੇ ਹੱਕਦਾਰ ਹਨ।
ਬਿੱਟੂ ਨੇ ਆਪਣੇ X ਅਕਾਊਂਟ ‘ਤੇ ਸ਼ੇਅਰ ਕੀਤਾ ਵੀਡੀਓ
ਵੀਡੀਓ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਐਕਸ ਅਕਾਊਂਟ ‘ਤੇ ਸਾਂਝਾ ਕੀਤੀ ਹੈ। ਮੰਤਰੀ ਨੇ ਦਾਅਵਾ ਕੀਤਾ ਹੈ ਕਿ ਉਕਤ ਵੀਡੀਓ ਰਾਜਿੰਦਰਾ ਹਸਪਤਾਲ ਦੇ ਮੈਟਰਨਿਟੀ ਵਾਰਡ ਦਾ ਹੈ। ਇਸਦੇ ਅੰਦਰ ਇੱਕ ਆਪ੍ਰੇਸ਼ਨ ਥੀਏਟਰ ਵੀ ਹੈ। 22 ਸਕਿੰਟ ਦੀ ਵੀਡੀਓ ਵਿੱਚ ਲੋਕ ਮੈਟਰਨਿਟੀ ਵਾਰਡ ਦੇ ਅੰਦਰ ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਪੱਖਾ ਝੱਲ ਰਹੇ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਵੀਡੀਓ ਕਦੋਂ ਦਾ ਹੈ।