Banner
Banner

ਪਟਵਾਰੀ-ਕਾਨੂੰਗੋ ਨੂੰ 15 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

Vigilance News: ਪੰਜਾਬ ਦੇ ਬਰਨਾਲਾ ਵਿੱਚ, ਵਿਜੀਲੈਂਸ ਨੇ ਪਟਵਾਰੀ ਅਤੇ ਫੀਲਡ ਕਾਨੂੰਨਗੋ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੇ ਇੱਕ ਵਿਧਵਾ ਔਰਤ ਤੋਂ ਉਸਦੇ ਮ੍ਰਿਤਕ ਪਤੀ ਦੇ ਜ਼ਮੀਨੀ ਕਾਗਜ਼ਾਤ ਲਈ 15 ਹਜ਼ਾਰ ਰੁਪਏ ਰਿਸ਼ਵਤ ਲਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਵਿੱਚ ਸ਼ਿਕਾਇਤਕਰਤਾ ਕਿਰਨਜੀਤ ਕੌਰ ਨੇ ਕਿਹਾ ਕਿ ਉਹ […]
Amritpal Singh
By : Updated On: 16 Apr 2025 16:00:PM
ਪਟਵਾਰੀ-ਕਾਨੂੰਗੋ ਨੂੰ 15 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

Vigilance News: ਪੰਜਾਬ ਦੇ ਬਰਨਾਲਾ ਵਿੱਚ, ਵਿਜੀਲੈਂਸ ਨੇ ਪਟਵਾਰੀ ਅਤੇ ਫੀਲਡ ਕਾਨੂੰਨਗੋ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੇ ਇੱਕ ਵਿਧਵਾ ਔਰਤ ਤੋਂ ਉਸਦੇ ਮ੍ਰਿਤਕ ਪਤੀ ਦੇ ਜ਼ਮੀਨੀ ਕਾਗਜ਼ਾਤ ਲਈ 15 ਹਜ਼ਾਰ ਰੁਪਏ ਰਿਸ਼ਵਤ ਲਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਾਮਲੇ ਵਿੱਚ ਸ਼ਿਕਾਇਤਕਰਤਾ ਕਿਰਨਜੀਤ ਕੌਰ ਨੇ ਕਿਹਾ ਕਿ ਉਹ ਪਿੰਡ ਠੁੱਲੀਵਾਲ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਤੀ ਮਨਜੀਤ ਸਿੰਘ ਦਾ ਦੇਹਾਂਤ ਹੋ ਗਿਆ ਹੈ। ਪਟਵਾਰੀ ਮੰਦਰ ਸਿੰਘ ਅਤੇ ਫੀਲਡ ਕਾਨੂੰਨਗੋ ਗੁਰਚਰਨ ਸਿੰਘ ਨੇ ਜ਼ਮੀਨ ਦੇ ਕਾਗਜ਼ਾਤ ਉਸਦੇ ਨਾਮ ਕਰਵਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ।

ਫੀਲਡ ਕਾਨੂੰਗੋ ਦੀ ਭੈਣ ਫਰਾਰ

ਵਿਜੀਲੈਂਸ ਅਧਿਕਾਰੀਆਂ ਅਨੁਸਾਰ, ਫੀਲਡ ਕਾਨੂੰਗੋ ਦੀ ਭੈਣ ਮਹਿੰਦਰ ਕੌਰ ਵੀ ਇਸ ਮਾਮਲੇ ਵਿੱਚ ਸ਼ਾਮਲ ਹੈ। ਉਹ ਅਜੇ ਵੀ ਫਰਾਰ ਹੈ। ਵਿਭਾਗ ਨੇ ਇਹ ਕਾਰਵਾਈ ਇੱਕ ਪੁਰਾਣੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।

Read Latest News and Breaking News at Daily Post TV, Browse for more News

Ad
Ad