ਬਲਾਤਕਾਰੀ ਬਜਿੰਦਰ ਪਾਸਟਰ ਦਾ ਹੋਰ ਕਾਲਾ ਕਾਰਨਾਮਾ ਗੁੰਡਿਆਂ ਨਾਲ ਰਲ ਕੇ ਕਿਸਾਨ ਦੀ ਕੀਤੀ ਕੁੱਟਮਾਰ
ਬਲਾਤਕਾਰੀ ਬਜਿੰਦਰ ਪਾਸਟਰ ਦਾ ਇੱਕ ਹੋਰ ਕਾਲਾ ਕਾਰਨਾਮਾ, ਜਿਸਦੀ ਸੀਸੀਟੀਵੀ ਫੁਟੇਜ ਅਤੇ ਵਿਸ਼ੇਸ਼ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਬਜਿੰਦਰ ਆਪਣੇ ਗੁੰਡਿਆਂ ਨਾਲ ਮਿਲ ਕੇ ਇੱਕ ਕਿਸਾਨ ਨੂੰ ਕੁੱਟਦਾ ਹੈ ਅਤੇ ਉਸਨੂੰ ਆਪਣੇ ਦਫਤਰ ਦੇ ਅੰਦਰ ਲੈ ਜਾਂਦਾ ਹੈ ਅਤੇ ਉਸਦਾ ਸਿਰ ਪਾੜ ਦਿੰਦਾ ਹੈ, ਜਿਸ ਨਾਲ ਉਸ ਨੂੰ ਅੱਧਮਰਿਆ ਛੱਡ ਦਿੱਤਾ ਜਾਂਦਾ ਹੈ।
ਸਿੱਖ ਚਿੰਤਕ ਭਗਤ ਸਿੰਘ ਦੁਆਬੀ ਅਤੇ ਵਾਲਮੀਕਿ ਸ਼ਕਤੀ ਮੁਖੀ ਰੋਕੀ ਵਾਲਮੀਕਿ ਇਸ ਪੂਰੇ ਮਾਮਲੇ ‘ਤੇ ਤੱਥਾਂ, ਸਬੂਤਾਂ ਅਤੇ ਵਿਸ਼ੇਸ਼ ਸੀਸੀਟੀਵੀ ਫੁਟੇਜ ਮੀਡੀਆ ਨੂੰ ਦਿਖਾਇਆ ਹੈ, ਉਨ੍ਹਾਂ ਨੇ ਕਿਹਾ ਕਿ ਅਸੀ ਪਾਸਟਰ ਦੇ ਖ਼ਿਲਾਫ਼ ਜੰਗ ਸ਼ੁਰੂ ਕੀਤੀ ਸੀ, ਬਲਜਿੰਦਰ ਬਲਾਤਕਾਰੀ ਨੇ ਲੋਕਾਂ ਨੂੰ ਮਾਰਿਆ ਕੁੱਟਿਆ ਹੈ,ਵੀਡੀਓ ਵਿੱਚ ਇੱਕ ਕਿਸਾਨ ਨੂੰ ਆਫਿਸ ਵਿੱਚ ਬੁਲਾਕੇ ਮਾਰਿਆ ਕੁੱਟਿਆ ਜਾਂਦਾ ਹੈ। ਕਿਉਕਿ ਜਿਸ ਪਿੰਡ ਵਿੱਚ ਬਲਜਿੰਦਰ ਪ੍ਰਚਾਰ ਕਰ ਰਿਹਾ ਸੀ, ਉਸਦੇ ਨਾਲ ਖੇਤ ਵਿੱਚ ਕਿਸਾਨ ਟ੍ਰੈਕਟਰ ਚਲਾ ਰਿਹਾ ਸੀ, ਪਿੰਡ ਨੇ ਵਿੱਚ ਦੰਗੇ ਦਾ ਮਾਹੌਲ ਬਣਾਇਆ ਜਾਂਦਾ ਹੈ, ਅੱਜ ਵੀ ਇਸ ਬਲਾਤਕਾਰੀ ਦਾ ਸਮਰਾਜ ਜੇਲ ਵਿੱਚ ਚੱਲ ਰਿਹਾ ਹੈ, ਬਲਜਿੰਦਰ ਪਿੰਡ ਵਾਲਿਆ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ,ਇਹ ਪਰਚੇ ਰੱਦ ਹੋਣ ਚਾਹੀਦੇ ਹਨ, ਇਸ ਕਿਸਾਨ ਦੀ ਜ਼ਮੀਨ ਤੇ ਬਲਜਿੰਦਰ ਦਾ ਕਬਜ਼ਾ ਹੈ। ਕੋਰਟ ਨੇ ਆਰਡਰ ਕੀਤਾ ਹੈ 6 ਮਹੀਨੇ ਪਹਿਲਾ ਕਿ ਬੂਥਗੜ੍ਹ ਵਿੱਚ ਕਬਜ਼ਾ ਹਟਾਇਆ ਜਾਵੇ ਪਰ 6 ਮਹੀਨੇ ਹੋ ਗਏ ਪਰ ਹੱਲੇ ਤੱਕ ਤਾ ਕੁੱਝ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਫ਼ਸਰ ਬਰਜਿੰਦਰ ਨਾਲ ਮਿਲੇ ਹੋਏ ਹਨ। ਉਨ੍ਹਾਂ ਨੇ ਪ੍ਰਸ਼ਾਸ਼ਨ 15 ਦਿਨ ਦਾ ਅਲਟੀਮੇਟਮ ਦਿੱਤਾ ਹੈ। ਕਿਹਾ ਕਿ ਗਰੀਬ ਕਿਸਾਨ ਦੀ ਜ਼ਮੀਨ ਤੋਂ ਬਲਜਿੰਦਰ ਦਾ ਕਬਜ਼ਾ ਹਟਾਓ ਨਹੀਂ ਤਾਂ ਅਸੀ ਸੜਕਾਂ ‘ਤੇ ਆਵਾਂਗੇ।
ਪਾਸਟਰ ਬਜਿੰਦਰ ਸਿੰਘ ਕੌਣ ਹਨ
ਪਾਸਟਰ ਬਰਜਿੰਦਰ ਦਾ ਸਬੰਧ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਹੈ ਅਤੇ ਉਹ ਜਾਟ ਭਾਈਚਾਰੇ ਨਾਲ ਸਬੰਧਤ ਰੱਖਦੇ ਹਨ। ਉਨ੍ਹਾਂ ਦੀ ਚਰਚ ਦੀਆਂ ਪੂਰੇ ਦੇਸ਼ ਵਿੱਚ 260 ਇਕਾਈਆਂ ਹਨ ਅਤੇ ਸਭ ਤੋਂ ਵੱਡੀ ਬਰਾਂਚ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਵਿੱਚ ਹੈ।
ਪਾਸਟਰ ਬਜਿੰਦਰ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਤਾਜਪੁਰ ਵਿੱਚ ਇੱਕ ਚਰਚ ਚਲਾਉਂਦੇ ਹਨ। ਜਿਸ ਨੂੰ ‘ਗਲੋਰੀ ਆਫ ਵਿਜ਼ਡਮ ਚਰਚ’ ਸੱਦਿਆ ਜਾਂਦਾ ਹੈ।
ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਜਾਟ ਪਰਿਵਾਰ ਵਿੱਚ ਜੰਮੇ, ਬਜਿੰਦਰ ਸਿੰਘ ਨੇ ਲਗਭਗ 15 ਸਾਲ ਪਹਿਲਾਂ ਇੱਕ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੋਣ ‘ਤੇ ਈਸਾਈ ਧਰਮ ਅਪਣਾ ਲਿਆ ਸੀ।
ਹੋਰ ਕਿਹੜੇ-ਕਿਹੜੇ ਵਿਵਾਦਾਂ ਨਾਲ ਜੁੜੇ ਰਹੇ
ਪੀੜਤ ਵੱਲੋਂ ਪਾਸਟਰ ਉੱਤੇ ਲਾਏ ਗਏ ਇਲਜ਼ਾਮਾਂ ਤੋਂ ਬਿਨਾਂ ਪਹਿਲਾਂ ਵੀ ਪਾਸਟਰ ਬਜਿੰਦਰ ਸਿੰਘ ਵਿਵਾਦਾਂ ਵਿੱਚ ਘਿਰੇ ਰਹੇ ਹਨ।
ਸਾਲ 2018 ਵਿੱਚ ਪਾਸਟਰ ਬਜਿੰਦਰ ਸਿੰਘ ਉੱਤੇ ਜ਼ੀਰਕਪੁਰ ਇਲਾਕੇ ਨਾਲ ਸਬੰਧਤ ਇੱਕ ਔਰਤ ਨੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ ਅਤੇ ਪੁਲਿਸ ਨੇ ਇਸ ਸਬੰਧੀ ਇੱਕ ਕੇਸ ਵੀ ਦਰਜ ਕੀਤਾ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਪਾਸਟਰ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪਾਸਟਰ ਬਜਿੰਦਰ ਨੂੰ ਇਸ ਕੇਸ ਵਿੱਚ ਜ਼ਮਾਨਤ ਮਿਲੀ ਹੋਈ ਹੈ।
ਸਾਲ 2023 ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਜਲੰਧਰ ਵਿੱਚ ਪਾਸਟਰ ਬਜਿੰਦਰ ਨਾਲ ਸਬੰਧਤ ਟਿਕਾਣਿਆਂ ਉੱਤੇ ਰੇਡ ਵੀ ਕੀਤੀ ਗਈ ਸੀ।
ਇਸ ਤੋਂ ਇਲਾਵਾ ਪਾਸਟਰ ਬਜਿੰਦਰ ਕਈ ਸਾਲ ਪਹਿਲਾਂ ਕਤਲ ਦੇ ਇੱਕ ਕੇਸ ਵਿੱਚ ਜੇਲ੍ਹ ਵੀ ਗਏ ਸਨ।