ਕਿਸਾਨਾਂ ਦੀ ਅੱਗ ਨਾਲ 15 ਏਕੜ ਕਣਕ ਸੜ ਕੇ ਸੁਆਹ,ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ

Wheat burned to ashes:ਮਾਨਸਾ ਜ਼ਿਲੇ ਦੇ ਪਿੰਡ ਭੈਣੀ ਬਾਘਾ ‘ਚ ਸਖ਼ਤ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਫ਼ਸਲ ਤੇ ਉਦੋਂ ਪਾਣੀ ਫ਼ਿਰ ਗਇਆ ਜਦੋ ਅੱਗ ਲੱਗਣ ਕਾਰਨ ਕਰੀਬ 15 ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਏ। ਕਣਕ ਦੀ ਫ਼ਸਲ ਨੂੰ ਅੱਗ ਇੰਨੀ ਭਿਆਨਕ ਲੱਗੀ ਕਿ ਕਣਕ ਦੇ ਦਾਣੇ ਸੜ ਕੇ ਬਿਲਕੁਲ ਸਵਾਹ […]
Jaspreet Singh
By : Updated On: 19 Apr 2025 15:19:PM
ਕਿਸਾਨਾਂ ਦੀ ਅੱਗ ਨਾਲ 15 ਏਕੜ ਕਣਕ ਸੜ ਕੇ ਸੁਆਹ,ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
Wheat burned to ashes

Wheat burned to ashes:ਮਾਨਸਾ ਜ਼ਿਲੇ ਦੇ ਪਿੰਡ ਭੈਣੀ ਬਾਘਾ ‘ਚ ਸਖ਼ਤ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਫ਼ਸਲ ਤੇ ਉਦੋਂ ਪਾਣੀ ਫ਼ਿਰ ਗਇਆ ਜਦੋ ਅੱਗ ਲੱਗਣ ਕਾਰਨ ਕਰੀਬ 15 ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਏ। ਕਣਕ ਦੀ ਫ਼ਸਲ ਨੂੰ ਅੱਗ ਇੰਨੀ ਭਿਆਨਕ ਲੱਗੀ ਕਿ ਕਣਕ ਦੇ ਦਾਣੇ ਸੜ ਕੇ ਬਿਲਕੁਲ ਸਵਾਹ ਹੋ ਗਏ। ਪਿੰਡ ਦੇ ਜਿੰਨੇ ਵੀ ਕਿਸਾਨਾਂ ਦੀ ਫ਼ਸਲ ਨੂੰ ਜੋ ਅੱਗ ਲੱਗਣ ਦੇ ਕਾਰਨ ਨੁਕਸਾਨ ਹੋਇਆ ਹੋਇਆ ਹੈ, ਉਹ ਕਿਸਾਨ ਬੇਹੱਦ ਦੁਖੀ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕਣਕ ਦੇ ਮਹਿੰਗੇ ਬੀਜ਼ ਅਤੇ ਮਹਿੰਗੇ ਰੇਅ – ਸਪਰੇਅ ਤੇ ਖਰਚਾ ਕਰਕੇ ਫ਼ਸਲ ਨੂੰ ਪਾਲਿਆ ਸੀ ,ਪਰ ਜਦੋਂ ਮੌਕੇ ‘ਤੇ ਇਸ ਨੂੰ ਵੇਚ ਮੁਨਾਫ਼ਾ ਲੈਣਾ ਦੀ ਵਾਰੀ ਆਈ ਤਾਂ ਹੁਣ ਅੱਗ ਲੱਗਣ ਕਾਰਨ ਸਾਰੀ ਮਿਹਨਤ ਤੇ ਪਾਣੀ ਫਿਰ ਗਿਆ।

ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ, ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਅਤੇ ਕਣਕ ਦੇ ਨਾੜ ਨੂੰ ਸਾੜਨ ਦਾ ਮੁਲਾਂਕਣ ਕੀਤਾ ਜਾਵੇ ਅਤੇ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।

Read Latest News and Breaking News at Daily Post TV, Browse for more News

Ad
Ad