Banner
Banner

UPSC ‘ਚ ਝੱਜਰ ਦੇ ਮੁੰਡਿਆਂ ਨੇ ਕੀਤਾ ਕਮਾਲ, ਇੱਕ ਨੇ ਟਾਪ 10 ‘ਚ ਬਣਾਈ ਥਾਂ, ਪਰਿਵਾਰ ਅਤੇ ਸ਼ਹਿਰ ‘ਚ ਖੁਸ਼ੀ ਦਾ ਮਾਹੌਲ

UPSC Topper List: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇਸ ਪ੍ਰੀਖਿਆ ਵਿੱਚ ਸ਼ਕਤੀ ਦੂਬੇ ਨੇ ਟਾਪ ਕੀਤਾ ਹੈ। ਜਦੋਂਕਿ ਹਰਸ਼ਿਤਾ ਗੋਇਲ ਦੂਜੇ ਸਥਾਨ ‘ਤੇ ਹੈ। ਡੋਂਗਰੇ ਅਰਚਿਤ ਪਰਾਗ ਤੀਜੇ ਨੰਬਰ ‘ਤੇ ਹੈ। ਸ਼ਾਹ ਮਾਰਗੀ ਚਿਰਾਗ ਚੌਥੇ ਸਥਾਨ ‘ਤੇ ਅਤੇ ਆਕਾਸ਼ ਗਰਗ ਪੰਜਵੇਂ ਸਥਾਨ […]
Amritpal Singh
By : Updated On: 22 Apr 2025 16:45:PM
UPSC ‘ਚ ਝੱਜਰ ਦੇ ਮੁੰਡਿਆਂ ਨੇ ਕੀਤਾ ਕਮਾਲ, ਇੱਕ ਨੇ ਟਾਪ 10 ‘ਚ ਬਣਾਈ ਥਾਂ, ਪਰਿਵਾਰ ਅਤੇ ਸ਼ਹਿਰ ‘ਚ ਖੁਸ਼ੀ ਦਾ ਮਾਹੌਲ

UPSC Topper List: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇਸ ਪ੍ਰੀਖਿਆ ਵਿੱਚ ਸ਼ਕਤੀ ਦੂਬੇ ਨੇ ਟਾਪ ਕੀਤਾ ਹੈ। ਜਦੋਂਕਿ ਹਰਸ਼ਿਤਾ ਗੋਇਲ ਦੂਜੇ ਸਥਾਨ ‘ਤੇ ਹੈ। ਡੋਂਗਰੇ ਅਰਚਿਤ ਪਰਾਗ ਤੀਜੇ ਨੰਬਰ ‘ਤੇ ਹੈ। ਸ਼ਾਹ ਮਾਰਗੀ ਚਿਰਾਗ ਚੌਥੇ ਸਥਾਨ ‘ਤੇ ਅਤੇ ਆਕਾਸ਼ ਗਰਗ ਪੰਜਵੇਂ ਸਥਾਨ ‘ਤੇ ਹੈ। ਇੰਟਰਵਿਊ 17 ਅਪ੍ਰੈਲ ਨੂੰ ਖਤਮ ਹੋ ਗਈ ਸੀ। ਇੰਟਰਵਿਊ ਦੌਰ 7 ਜਨਵਰੀ 2025 ਨੂੰ ਸ਼ੁਰੂ ਹੋਇਆ। 2845 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ।

ਇਸ ਦੇ ਨਾਲ ਹੀ ਹਰਿਆਣਾ ਦੇ ਬਹਾਦਰਗੜ੍ਹ ਦੇ ਆਦਿਤਿਆ ਵਿਕਰਮ ਅਗਰਵਾਲ ਨੇ ਯੂਪੀਐਸਸੀ ਪ੍ਰੀਖਿਆ ਵਿੱਚ ਨੌਵਾਂ ਰੈਂਕ ਪ੍ਰਾਪਤ ਕੀਤਾ ਹੈ। ਆਦਿਤਿਆ ਨੇ ਪੰਜਵੀਂ ਕੋਸ਼ਿਸ਼ ਵਿੱਚ ਇਤਿਹਾਸਕ ਸਫਲਤਾ ਹਾਸਲ ਕੀਤੀ। ਦੱਸ ਦਈਏ ਕਿ ਆਦਿਤਿਆ ਵਿਕਰਮ ਆਪਣੇ ਪਰਿਵਾਰ ਨਾਲ ਸੈਕਟਰ 2 ਵਿੱਚ ਰਹਿੰਦਾ ਹੈ।

ਬਹਾਦਰਗੜ੍ਹ ਦੇ 2 ਮੁੰਡਿਆਂ ਨੇ ਯੂਪੀਐਸਸੀ ਪ੍ਰੀਖਿਆ ਵਿੱਚ ਹਾਸਲ ਕੀਤੀ ਸਫਲਤਾ

ਸਿਰਫ ਆਦਿਤਿਆ ਹੀ ਨਹੀਂ ਯੂਪੀਐਸਸੀ ਪ੍ਰੀਖਿਆ ‘ਚ ਹਰਿਆਣਾ ਦੇ ਬਹਾਦੁਰਗੜ੍ਹ ਦੇ ਅਭਿਲਾਸ਼ ਸੁੰਦਰਮ ਨੇ ਵੀ 129ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਕਾਮਯਾਬੀ ਨਾਲ ਦੋਵਾਂ ਦੇ ਪਰਿਵਾਰ ਅਤੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਦੱਸ ਦਈਏ ਕਿ ਅਭਿਲਾਸ਼ ਸੁੰਦਰਮ ਨੇ ਪਿਛਲੀ ਵਾਰ 421ਵਾਂ ਰੈਂਕ ਹਾਸਲ ਕੀਤਾ ਸੀ। ਅਭਿਲਾਸ਼, ਤ੍ਰਿਵੇਣੀ ਸਕੂਲ ਦੇ ਡਾਇਰੈਕਟਰ ਐਸ ਸ਼ਿਆਮ ਦਾ ਪੁੱਤਰ ਹੈ। ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ, ਅਭਿਲਾਸ਼ ਨੇ ਆਪਣਾ ਦਰਜਾ ਸੁਧਾਰਿਆ। ਉਹ ਆਈਪੀਐਸ ਬਣ ਕੇ ਦੇਸ਼ ਦੀ ਸੇਵਾ ਕਰੇਗਾ।

ਕਿੰਨੇ IAS ਬਣੇ?

ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ ਰਾਹੀਂ, 180 ਉਮੀਦਵਾਰਾਂ ਨੂੰ ਆਈਏਐਸ ਲਈ, 55 ਉਮੀਦਵਾਰਾਂ ਨੂੰ ਆਈਐਫਐਸ ਲਈ ਅਤੇ 147 ਉਮੀਦਵਾਰਾਂ ਨੂੰ ਆਈਪੀਐਸ ਅਹੁਦੇ ਲਈ ਚੁਣਿਆ ਗਿਆ ਹੈ।

Read Latest News and Breaking News at Daily Post TV, Browse for more News

Ad
Ad