Banner
Banner

ਤਰਨ ਤਾਰਨ ਦੇ ਨੌਜਵਾਨ ਦੀ ਐਕਸੀਡੈਂਟ ਦੌਰਾਨ ਨਿਊਜ਼ੀਲੈਂਡ ‘ਚ ਮੌਤ, ਸਦਮੇ ‘ਚ ਪਰਿਵਾਰ

Tarn Taran youth dies in New Zealand: ਪੰਜਾਬ ਤੋਂ ਆਪਣੇ ਸੁਨਹਰੀ ਭਵਿੱਖ ਦੀ ਆਸ ਲੈ ਕੇ ਆਏ ਸਾਲ ਲੱਖਾਂ ਨੌਜਵਾਨ ਵਿਦੇਸ਼ ਜਾਂਦੇ ਹਨ। ਇਸ ਦੇ ਨਾਲ ਹੀ ਕਈਆਂ ਦੇ ਸੁਪਨੇ ਪੂਰੇ ਹੋ ਜਾਂਦੇ ਹਨ ਅਤੇ ਕਈ ਆਪਣਿਆਂ ਨੂੰ ਛੱਡ ਜਾਂਦੇ ਹਨ। ਆਏ ਦਿਨ ਵਿਦੇਸ਼ੀ ਧਰਤੀ ਤੋਂ ਨੌਜਵਾਨਾਂ ਦੀ ਮੌਤ ਦੀਆਂਂ ਖ਼ਬਰਾਂ ਆਉਂਦੀਆਂ ਹਨ ਜੋ ਪਿੱਛੇ […]
Amritpal Singh
By : Updated On: 26 Apr 2025 16:03:PM
ਤਰਨ ਤਾਰਨ ਦੇ ਨੌਜਵਾਨ ਦੀ ਐਕਸੀਡੈਂਟ ਦੌਰਾਨ ਨਿਊਜ਼ੀਲੈਂਡ ‘ਚ ਮੌਤ, ਸਦਮੇ ‘ਚ ਪਰਿਵਾਰ

Tarn Taran youth dies in New Zealand: ਪੰਜਾਬ ਤੋਂ ਆਪਣੇ ਸੁਨਹਰੀ ਭਵਿੱਖ ਦੀ ਆਸ ਲੈ ਕੇ ਆਏ ਸਾਲ ਲੱਖਾਂ ਨੌਜਵਾਨ ਵਿਦੇਸ਼ ਜਾਂਦੇ ਹਨ। ਇਸ ਦੇ ਨਾਲ ਹੀ ਕਈਆਂ ਦੇ ਸੁਪਨੇ ਪੂਰੇ ਹੋ ਜਾਂਦੇ ਹਨ ਅਤੇ ਕਈ ਆਪਣਿਆਂ ਨੂੰ ਛੱਡ ਜਾਂਦੇ ਹਨ। ਆਏ ਦਿਨ ਵਿਦੇਸ਼ੀ ਧਰਤੀ ਤੋਂ ਨੌਜਵਾਨਾਂ ਦੀ ਮੌਤ ਦੀਆਂਂ ਖ਼ਬਰਾਂ ਆਉਂਦੀਆਂ ਹਨ ਜੋ ਪਿੱਛੇ ਆਪਣਿਆਂ ਨੂੰ ਰੋਂਦਾ ਤੜਪਦਾ ਛੱਡ ਜਾਂਦੇ ਹਨ।

ਅਜੇ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਕੈਨੇਡਾ ‘ਚ ਤਰਨਤਾਰਨ ਦੀ ਹਰਸਿਮਰਤ ਕੌਰ ਰੰਧਾਵਾ ਦੀ ਦੋ ਗੁੱਟਾਂ ਦੀ ਲੜਾਈ ਦੌਰਾਨ ਹੋਈ ਗੋਲੀਬਾਰੀ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਧੂੰਦਾ ਪਹੁੰਚੀ ਅਤੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।

ਹੁਣ ਇੱਕ ਹੋਰ ਮੰਦਭਾਗੀ ਖ਼ਬਰ ਆਈ ਹੈ। ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਭਰੋਵਾਲ ਦੇ ਵਸਨੀਕ ਨੌਜਵਾਨ ਦੀ ਨਿਊਜ਼ੀਲੈਂਡ ਵਿੱਚ ਐਕਸੀਡੈਂਟ ਦੌਰਾਨ ਮੌਤ ਹੋ ਗਈ।ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਸਾਬਕਾ ਸਰਪੰਚ ਅਮਰੀਕ ਸਿੰਘ ਰਾਜੂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਭਕਰਮਨ ਸਿੰਘ ਜਿਸ ਦੀ ਉਮਰ 34 ਸਾਲ ਸੀ ਅਤੇ ਵਿਹਾਇਆ ਹੈ। ਉਸ ਦੀ ਮੌਤ ਹੋ ਗਈ ਹੈ।

ਆਪਣੇ ਬੇਟੇ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਇੰਨਾ ਹੀ ਨਹੀਂ ਮ੍ਰਿਤਕ ਸੁਭਕਰਮਨ ਦਾ ਇੱਕ ਛੋਟਾ ਬੱਚਾ ਵੀ ਹੈ। ਆਪਣੇ ਪੁੱਤਰ ਬਾਰੇ ਗੱਲ ਕਰਦਿਆਂਂ ਸੁਭਕਰਮਨ ਦੇ ਪਿਤਾ ਨੇ ਕਿਹਾ ਕਿ ਮੇਰਾ ਪੁੱਤਰ ਘਰੋਂ ਗੱਡੀ ਵਿੱਚ ਸਵਾਰ ਹੋ ਕਿ ਕੁਝ ਹੀ ਦੂਰੀ ‘ਤੇ ਗਿਆ ਤਾਂ ਅਚਾਨਕ ਰੋਡ ਐਕਸੀਡੈਂਟ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਨਿਊਜ਼ੀਲੈਂਡ ਜਾ ਕੇ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰਾਂਗੇ। ਇਸ ਮੰਦਭਾਗੀ ਖ਼ਬਰ ਨਾਲ ਪੂਰੇ ਪਰਿਵਾਰ ਅਤੇ ਇਲਾਕੇ ਵਿੱਚ ਗਮਗੀਨ ਮਾਹੌਲ ਹੈ।

Read Latest News and Breaking News at Daily Post TV, Browse for more News

Ad
Ad