ਐਕਸਪ੍ਰੈੱਸ ਹਾਈਵੇਅ ਲਈ ਐਕੁਵਾਇਰ ਜ਼ਮੀਨ ਦਾ ਕਬਜ਼ਾ ਲੈਣ ਲਈ ਕਿਸਾਨਾਂ ‘ਤੇ ਬਰਸਾਈ ਡਾਂਗ

jammu katra National Express Highway Acquirer Land Matter:ਜੰਮੂ ਕੱਟੜਾ ਨੈਸ਼ਨਲ ਐਕਸਪ੍ਰੈੱਸ ਹਾਈਵੇਅ ਲਈ ਐਕੁਵਾਇਰ ਕੀਤੀ ਜ਼ਮੀਨ ਦਾ ਕਬਜ਼ਾ ਲੈਣ ਲਈ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਫੋਰਸ ਨਾਲ ਹਲਕਾ ਖਡੂਰ ਸਾਹਿਬ ਨਾਲ ਸਬੰਧਤ ਪਿੰਡ ਵੜਿੰਗ ਸੂਬਾ ਸਿੰਘ,ਕੰਗ,ਜਹਾਂਗੀਰ,ਖਡੂਰ ਸਾਹਿਬ,ਖਵਾਸਪੁਰ ਅਤੇ ਝੰਡੇਰ ਮਹਾਂਪੁਰਖ ਵਿਖੇ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਵਿਰੋਧ ਕਰ ਰਹੇ ਦਰਜਨਾਂ ਕਿਸਾਨਾਂ […]
Jaspreet Singh
By : Updated On: 29 Apr 2025 12:54:PM
ਐਕਸਪ੍ਰੈੱਸ ਹਾਈਵੇਅ ਲਈ ਐਕੁਵਾਇਰ ਜ਼ਮੀਨ ਦਾ ਕਬਜ਼ਾ ਲੈਣ ਲਈ ਕਿਸਾਨਾਂ ‘ਤੇ ਬਰਸਾਈ ਡਾਂਗ
jammu katra

jammu katra National Express Highway Acquirer Land Matter:ਜੰਮੂ ਕੱਟੜਾ ਨੈਸ਼ਨਲ ਐਕਸਪ੍ਰੈੱਸ ਹਾਈਵੇਅ ਲਈ ਐਕੁਵਾਇਰ ਕੀਤੀ ਜ਼ਮੀਨ ਦਾ ਕਬਜ਼ਾ ਲੈਣ ਲਈ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਫੋਰਸ ਨਾਲ ਹਲਕਾ ਖਡੂਰ ਸਾਹਿਬ ਨਾਲ ਸਬੰਧਤ ਪਿੰਡ ਵੜਿੰਗ ਸੂਬਾ ਸਿੰਘ,ਕੰਗ,ਜਹਾਂਗੀਰ,ਖਡੂਰ ਸਾਹਿਬ,ਖਵਾਸਪੁਰ ਅਤੇ ਝੰਡੇਰ ਮਹਾਂਪੁਰਖ ਵਿਖੇ ਵੱਡੀ ਕਾਰਵਾਈ ਕੀਤੀ ਗਈ।

ਇਸ ਦੌਰਾਨ ਪੁਲਿਸ ਵੱਲੋਂ ਵਿਰੋਧ ਕਰ ਰਹੇ ਦਰਜਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉੱਥੇ ਹੀ ਇਸ ਕਾਰਵਾਈ ਦੌਰਾਨ ਪੁਲੀਸ ਵੱਲੋਂ ਕਥਿਤ ਤੌਰ ਤੇ ਕਿਸਾਨਾਂ ਦੀ ਖੜ੍ਹੀ ਮੱਕੀ ਦੀ ਫਸਲ ਨੂੰ ਵਾਹ ਦਿੱਤਾ ਗਿਆ। ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡ ਪੁਲਿਸ ਛਾਉਣੀ ਚ ਤਬਦੀਲ ਦਿਖਾਈ ਦਿੱਤੇ।ਸੂਤਰਾਂ ਮੁਤਾਬਿਕ ਪੁਲਿਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਵੀ ਕੀਤਾ। ਪੁਲਿਸ ਕਾਰਵਾਈ ਦਾ ਵਿਰੋਧ ਕਰ ਰਹੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਦਿਆਲ ਸਿੰਘ ਮਿਆਵਿੰਡ,ਹਰਬਿੰਦਰਜੀਤ ਸਿੰਘ ਨੇ ਆਖਿਆ ਕਿ ਪੁਲਿਸ ਪ੍ਰਸਾਸ਼ਨ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨਾਲ ਰਲ ਕੇ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਕਿਸਾਨ ਦਲਬੀਰ ਸਿੰਘ,ਇਕਬਾਲ ਸਿੰਘ,ਰਣਜੀਤ ਸਿੰਘ,ਮੇਜਰ ਸਿੰਘ ਆਦਿ ਨੇ ਆਖਿਆ ਕੱਟੜਾ ਐਕਸਪ੍ਰੈੱਸ ਹਾਈਵੇਅ ਲਈ ਐਕੁਵਾਇਰ ਜ਼ਮੀਨ ਦਾ ਸਰਕਾਰ ਵਾਜਿਬ ਮੁੱਲ ਨਹੀ ਦੇ ਰਹੀ ਉੱਥੇ ਹੀ ਕੱਢੇ ਜਾ ਰਹੇ ਹਾਈਵੇਅ ਲਈ ਵੰਡੀ ਗਈ ਜ਼ਮੀਨ ਸਬੰਧੀ ਕਿਸਾਨਾਂ ਨੂੰ ਲਾਂਘੇ ਲਈ ਸਰਵਿਸ ਰੋਡ ਮਹੁੱਈਆ ਨਹੀ ਕਰਵਾਇਆ ਜਾ ਰਿਹਾ।

ਪੀੜਤ ਕਿਸਾਨਾਂ ਨੇ ਆਖਿਆ ਕਿ ਅੱਜ ਦੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਦੀ ਖੜ੍ਹੀ ਮੱਕੀ ਦੀ ਫਸਲ ਪੁਲੀਸ ਪ੍ਰਸ਼ਾਸਨ ਨੇ ਤਬਾਹ ਕਰ ਦਿੱਤੀ ਹੈ। ਉੱਥੇ ਹੀ ਵੱਡੀ ਪੱਧਰ ਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Read Latest News and Breaking News at Daily Post TV, Browse for more News

Ad
Ad