Banner
Banner

ਬਟਾਲਾ ਪ੍ਰੇਮ ਨਗਰ ਦੇ ਨਜਦੀਕ ਚੱਲੀਆਂ ਗੋਲੀਆਂ,ਦੋ ਨੌਜਵਾਨ ਜ਼ਖਮੀ ਸਰਕਾਰੀ ਹਸਪਤਾਲ ਜੇਰੇ ਇਲਾਜ

Firing In batala:ਦੇਰ ਰਾਤ ਬਟਾਲਾ ਦੇ ਪ੍ਰੇਮ ਨਗਰ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਤਿੰਨ ਨੌਜਵਾਨਾਂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਇਸ ਘਟਨਾ ਚ ਦੋ ਨੌਜਵਾਨ ਜਿਹਨਾਂ ਦੀ ਉਮਰ 19 ਸਾਲ ਤੇ 16 ਸਾਲ ਦੱਸੀ ਜਾ ਰਹੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ। ਜਿਹਨਾਂ ਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ […]
Jaspreet Singh
By : Updated On: 30 Apr 2025 12:25:PM
ਬਟਾਲਾ ਪ੍ਰੇਮ ਨਗਰ ਦੇ ਨਜਦੀਕ ਚੱਲੀਆਂ ਗੋਲੀਆਂ,ਦੋ ਨੌਜਵਾਨ ਜ਼ਖਮੀ ਸਰਕਾਰੀ ਹਸਪਤਾਲ ਜੇਰੇ ਇਲਾਜ
Firing In batala

Firing In batala:ਦੇਰ ਰਾਤ ਬਟਾਲਾ ਦੇ ਪ੍ਰੇਮ ਨਗਰ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਤਿੰਨ ਨੌਜਵਾਨਾਂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਇਸ ਘਟਨਾ ਚ ਦੋ ਨੌਜਵਾਨ ਜਿਹਨਾਂ ਦੀ ਉਮਰ 19 ਸਾਲ ਤੇ 16 ਸਾਲ ਦੱਸੀ ਜਾ ਰਹੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ। ਜਿਹਨਾਂ ਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਦੋਂ ਕੇ ਦੂਸਰੇ ਨੌਜਵਾਨ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਹੈ। ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਪਹਿਲਾ ਵੀ ਓਹਨਾਂ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਚੁੱਕੀ ਹੈ ਪਰ ਉਸ ਵੇਲੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਦੂਸਰੇ ਪਾਸੇ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਨੂੰ ਲੈਕੇ ਚੁੱਪੀ ਧਾਰੀ ਹੋਈ ਹੈ।

ਪਰਿਵਾਰਕ ਮੈਂਬਰ ਮੰਗ ਕਰ ਰਹੇ ਨੇ ਕਿ ਜਲਦੀ ਉਹਨਾਂ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਇਨਸਾਫ਼ ਦਿਤਾ ਜਾਵੇ,ਫ਼ਿਲਹਾਲ ਪੁਲਿਸ ਹੁਣ ਕਦੋ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰਕੇ ਸੁਲਝਾਉਂਦੀ ਹੈ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

ਸ ਦਈਏ ਕਿ ਬੀਤੇ ਦਿਨੀਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜੋ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਨੇੜੇ ਕਾਠੀਆਂ ਵਾਲੇ ਬਾਜ਼ਾਰ ਵਿੱਚ ਗੈਂਗਵਾਰ ਹੋਈ, ਜਿਸ ਵਿੱਚ ਗੈਂਗਸਟਰ ਰਵਨੀਤ ਸਿੰਘ ਉਰਫ਼ ਸੋਨੂੰ ਮੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸੋਨੂੰ ਮੋਟਾ ਨੂੰ ਸਾਬਕਾ ਕੌਂਸਲਰ ਸਵਰਗੀ ਗੁਰਦੀਪ ਪਹਿਲਵਾਨ ਦੇ ਪੁੱਤਰ ਅਭਿਰਾਜ ਨੇ ਗੋਲੀਆਂ ਮਾਰੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਅਭਿਰਾਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Read Latest News and Breaking News at Daily Post TV, Browse for more News

Ad
Ad