Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਅੱਗ ਦੀ ਲਪੇਟ ‘ਚ ਆਈ ਦਰਜਨ ਤੋਂ ਵੱਧ ਮੱਝਾਂ ਤੇ ਬੱਕਰੀਆਂ ਦੀ ਹੋਈ ਮੌਤ,ਨਕਦੀ ਤੇ ਕੀਮਤੀ ਸਮਾਨ ਸੜ ਕੇ ਹੋਇਆ ਰਾਖ

Fire breaks out in Gujjar’s barn:ਬੀਤੀ ਰਾਤ ਆਏ ਤੇਜ਼ ਹਨੇਰੀ ਝੱਖੜ ਕਾਰਨ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਰਾਏਚੱਕ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਗੁਜਰਾਂ ਡੇਰੇ ਨੂੰ ਆਪਣੀ ਲਪੇਟ ਲਿਆ ਭਿਆਨਕ ਅੱਗ ਕਾਰਨ 20 ਮੱਝਾਂ, 15 ਬੱਕਰੀਆਂ ਅੱਗ ਨਾਲ ਸੜ ਕੇ ਮਰਨ ਤੋਂ ਇਲਾਵਾ ਦਰਜਣਾ ਪਸ਼ੂ ਝੁਲਸ ਗਏ। ਅੱਗ ਇਨੀ ਭਿਆਨਕ ਸੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅੱਗ ਦੀ ਲਪੇਟ ‘ਚ ਆਈ ਦਰਜਨ ਤੋਂ ਵੱਧ ਮੱਝਾਂ ਤੇ ਬੱਕਰੀਆਂ ਦੀ ਹੋਈ ਮੌਤ,ਨਕਦੀ ਤੇ ਕੀਮਤੀ ਸਮਾਨ ਸੜ ਕੇ ਹੋਇਆ ਰਾਖ
Fire breaks out in Gujjar’s barn

Fire breaks out in Gujjar’s barn:ਬੀਤੀ ਰਾਤ ਆਏ ਤੇਜ਼ ਹਨੇਰੀ ਝੱਖੜ ਕਾਰਨ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਰਾਏਚੱਕ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਗੁਜਰਾਂ ਡੇਰੇ ਨੂੰ ਆਪਣੀ ਲਪੇਟ ਲਿਆ ਭਿਆਨਕ ਅੱਗ ਕਾਰਨ 20 ਮੱਝਾਂ, 15 ਬੱਕਰੀਆਂ ਅੱਗ ਨਾਲ ਸੜ ਕੇ ਮਰਨ ਤੋਂ ਇਲਾਵਾ ਦਰਜਣਾ ਪਸ਼ੂ ਝੁਲਸ ਗਏ। ਅੱਗ ਇਨੀ ਭਿਆਨਕ ਸੀ ਕਿ ਡੇਰਾ ਕੁੱਲ ਪੂਰੀ ਤਰਾਂ ਸੜ ਕੇ ਸਵਾਹ ਹੋ ਗਿਆ ਜਿਸਦੀ ਲਪੇਟ ਚ ਆਉਣ ਕਾਰਨ ਟਰੈਕਟਰ, ਦੋ ਰੇਹੜੇ, ਡੇਢ ਲੱਖ ਰੁਪਏ ਦੀ ਨਕਦੀ ਅਤੇ ਸੋਨਾ ਵੀ ਸੜ ਗਿਆ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਗੁਜਰ ਹਜੂਰਦੀਨ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਸਣੇ ਪਿੰਡ ਰਾਏ ਚੱਕ ਦੇ ਖੇਤਾਂ ‘ਚ ਪਸ਼ੂਆਂ ਤੇ ਆਪਣੇ ਲਈ ਕੁੱਲ ਬਣਾਇਆ ਹੋਇਆ ਸੀ ,ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਸਮੇਤ 60-70 ਮੱਝਾਂ ਤੇ ਦੋ ਦਰਜਨ ਤੋਂ ਵੱਧ ਬੱਕਰੀਆਂ ਤੇ ਹੋਰ ਸਮਾਨ ਸੀ।ਉਸਨੇ ਭਾਵੁਕ ਹੁੰਦਿਆਂ ਦੱਸਿਆ ਕਿ ਬੀਤੀ ਸ਼ਾਮ ਹਨੇਰੀ ਦੌਰਾਨ ਕਣਕ ਦੇ ਨਾੜ ਨੂੰ ਲੱਗੀ ਸੀ ਜੋ ਤੇਜ਼ ਹਵਾਵਾਂ ਦੇ ਕਾਰਨ ਅੱਗ ਉਹਨਾਂ ਦੀ ਕੁਲ ਵੱਲ ਵੀ ਆ ਗਈ ਅਤੇ ਉਸਦੇ ਕੁੱਲ ਨੂੰ ਵੀ ਆਪਣੀ ਲਪੇਟ ਚ ਲੈ ਲਿਆ ।

ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੀਆਂ 20 ਦੁਧਾਰੂ ਮੱਝਾਂ ਅਤੇ 15 ਬੱਕਰੀਆਂ ਦੀ ਅੱਗ ਲੱਗਣ ਨਾਲ ਮੌਤ ਹੋ ਗਈ ਜਦ ਕਿ ਤਿੰਨ ਦਰਜਨ ਦੇ ਕਰੀਬ ਮੱਝਾਂ ਗਾਵਾਂ ਅਤੇ ਹੋਰ ਪਸ਼ੂ ਅੱਗ ਨਾਲ ਬੁਰੀ ਤਰਾਂ ਝੁਲਸ ਗਏ। ਉਸਨੇ ਦੱਸਿਆ ਕਿ ਕੁੱਲ ਵਿੱਚ ਪਏ ਘਰੇਲੂ ਸਮਾਨ ਪੱਖੇ, ਕੱਪੜੇ, ਕਰੀਬ ਡੇਢ ਲੱਖ ਰੁਪਏ ਦੀ ਨਗਦੀ, ਪੰਜ ਤੋਲੇ ਸੋਨਾ ਆਦਿ ਸਮਾਨ ਅੱਗ ਦੀ ਭੇਟ ਚੜ ਗਿਆ । ਇਸ ਤੋਂ ਇਲਾਵਾ ਗੁਜਰਾਂ ਦਾ ਟਰੈਕਟਰ ਵੀ ਸੜ ਕੇ ਸਵਾਹ ਹੋ ਗਿਆ ਹੈ ।ਪੀੜਿਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਐਸਐਚਓ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਪੀੜਤ ਗੁਜਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News