Banner
Banner

ਅੰਮ੍ਰਿਤਸਰ ਸੜਕ ਹਾਦਸੇ ਵਿੱਚ 4 ਦੀ ਮੌਤ

Amritsar News: ਅੰਮ੍ਰਿਤਸਰ ਮਹਿਤਾ ਰੋਡ ਪਿੰਡ ਜੀਵਨ ਪੰਧੇਰ ਨਜ਼ਦੀਕ ਵਰਨਾ ਕਾਰ ਤੇ ਟਿੱਪਰ ਦੀ ਟੱਕਰ ’ਚ ਦੋ ਔਰਤਾਂ ਤੇ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ (60) ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੋਜਾ ਥਾਣਾ ਘੁਮਾਣ, ਧਰਮਿੰਦਰ ਸਿੰਘ (38) ਪੁੱਤਰ ਅਜਮੇਰ ਸਿੰਘ ਪਿੰਡ ਬੋਜਾ, ਮਲਕੀਅਤ ਕੌਰ (65) ਪਤਨੀ ਗੁਰਦੇਵ […]
Dailypost News
By : Updated On: 02 May 2025 17:54:PM
ਅੰਮ੍ਰਿਤਸਰ ਸੜਕ ਹਾਦਸੇ ਵਿੱਚ 4 ਦੀ ਮੌਤ

Amritsar News: ਅੰਮ੍ਰਿਤਸਰ ਮਹਿਤਾ ਰੋਡ ਪਿੰਡ ਜੀਵਨ ਪੰਧੇਰ ਨਜ਼ਦੀਕ ਵਰਨਾ ਕਾਰ ਤੇ ਟਿੱਪਰ ਦੀ ਟੱਕਰ ’ਚ ਦੋ ਔਰਤਾਂ ਤੇ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ (60) ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੋਜਾ ਥਾਣਾ ਘੁਮਾਣ, ਧਰਮਿੰਦਰ ਸਿੰਘ (38) ਪੁੱਤਰ ਅਜਮੇਰ ਸਿੰਘ ਪਿੰਡ ਬੋਜਾ, ਮਲਕੀਅਤ ਕੌਰ (65) ਪਤਨੀ ਗੁਰਦੇਵ ਸਿੰਘ, ਪਰਮਜੀਤ ਕੌਰ (45) ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਬੱਲਪੁਰੀਆਂ ਵਜੋਂ ਹੋਈ ਹੈ।

ਥਾਣਾ ਤਰਸਿੱਕਾ ਦੀ ਪੁਲਿਸ ਪਾਰਟੀ ਸਮੇਤ ਬਚਨ ਸਿੰਘ ਏ. ਐਸ. ਆਈ. ਤੁਰੰਤ ਮੌਕੇ ’ਤੇ ਪਹੁੰਚੇ ਤੇ ਲਾਸ਼ਾਂ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਪਰਿਵਾਰ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਲਈ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਜਹਾਜ਼ ਚੜ੍ਹਾ ਕੇ ਵਾਪਸ ਆ ਰਹੇ ਸਨ ਕਿ ਅੱਡਾ ਖਜਾਲਾ ਦੇ ਦੀਪ ਪੈਲੇਸ ਨਜ਼ਦੀਕ ਮਹਿਤਾ ਚੌਂਕ ਤੋਂ ਆ ਰਹੇ ਬੱਜਰੀ ਨਾਲ ਭਰੇ ਟਿੱਪਰ ਨਾਲ ਸਿੱਧੀ ਟੱਕਰ ਹੋਣ ਨਾਲ ਇਹ ਹਾਦਸਾ ਵਾਪਰ ਗਿਆ।

Read Latest News and Breaking News at Daily Post TV, Browse for more News

Ad
Ad