Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

‘ਪਾਣੀ ਬਰਾਬਰ ਲੈਣਾ ਹੈ ਤਾਂ ਹੜ੍ਹ ਵੀ ਬਰਾਬਰ ਹੀ ਝੱਲਣੇ ਪੈਣਗੇ’ – ਡਾ.ਬਲਵੀਰ ਸਿੰਘ

Water is equal:ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀਆਂ ਦਾ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਅੜੀਆਂ ਹੋਈਆਂ ਹਨ। ਉਥੇ ਅੱਜ ਬਰਨਾਲਾ ਵਿਖੇ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੇ ਮੁੜ ਪਾਣੀਆਂ ਉਪਰ ਪੰਜਾਬ ਦਾ ਹੱਕ ਹੋਣ ਦੀ ਗੱਲ ਆਖੀ ਹੈ। ਇਸ ਸਬੰਧੀ ਕੈਬਨਿਟ ਮੰਤਰੀ ਡਾ.ਬਲਵੀਰ ਸਿੰਘ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
‘ਪਾਣੀ ਬਰਾਬਰ ਲੈਣਾ ਹੈ ਤਾਂ ਹੜ੍ਹ ਵੀ ਬਰਾਬਰ ਹੀ ਝੱਲਣੇ ਪੈਣਗੇ’ – ਡਾ.ਬਲਵੀਰ ਸਿੰਘ
Dr.balvir singh

Water is equal:ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀਆਂ ਦਾ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਅੜੀਆਂ ਹੋਈਆਂ ਹਨ। ਉਥੇ ਅੱਜ ਬਰਨਾਲਾ ਵਿਖੇ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੇ ਮੁੜ ਪਾਣੀਆਂ ਉਪਰ ਪੰਜਾਬ ਦਾ ਹੱਕ ਹੋਣ ਦੀ ਗੱਲ ਆਖੀ ਹੈ।

ਇਸ ਸਬੰਧੀ ਕੈਬਨਿਟ ਮੰਤਰੀ ਡਾ.ਬਲਵੀਰ ਸਿੰਘ ਨੇ ਕਿਹਾ ਕਿ ਪਾਣੀ ਦੇ ਮੁੱਦੇ ’ਤੇ ਦੋ ਗੱਲਾਂ ਬਹੁਤ ਕਲੀਅਰ ਹਨ। ਪੰਜਾਬ ਉਹ ਦਿਆਨਤਦਾਰੀ ’ਚ ਵਿਸ਼ਵਾਸ਼ ਰੱਖਦਾ ਹੈ। ਗੁਰੂਆਂ ਪੀਰਾਂ ਦੀ ਸਿੱਖਿਆ ਤਹਿਤ ਵੰਡ ਕੇ ਛਕਣ ਦੀ ਸਾਡੀ ਨੀਤੀ ਹੈ ਅਤੇ ਅਸੀਂ ਭਾਈ ਘਨੱਈਆ ਜੀ ਦੇ ਵਾਰਸ ਹਾਂ। ਅਸੀਂ ਹਰਿਆਣਾ ਨੂੰ ਉਹਨਾਂ ਦੇ ਹਿੱਸੇ ਦਾ ਪਾਣੀ ਦੇ ਦਿੱਤਾ ਹੈ। ਹੁਣ ਜਿਹੜਾ ਸਾਡੇ ਹਿੱਸੇ ਦਾ ਪਾਣੀ ਬਚਿਆ ਹੈ, ਉਹਦੇ ’ਚੋਂ ਧੱਕੇ ਨਾਲ ਪਾਣੀ ਲਿਜਾਣਾ ਚਾਹੁੰਦੇ ਹਨ ਜੋ ਅਸੀਂ ਦੇਣਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਸੇ ਦੇ ਵਿੱਚੋਂ ਪਾਣੀ ਨਹੀਂ ਦੇਵੇਗੀ। ਫਿਰ ਵੀ ਅਸੀਂ ਹਰਿਆਣਾ ਨੂੰ ਪੀਣ ਲਈ ਪਾਣੀ ਦੇ ਦਿੱਤਾ ਹੈ। ਸਾਡੇ ਆਪਣੇ ਪੰਜਾਬ ਦਾ ਪਾਣੀ ਖ਼ਤਮ ਹੋ ਰਿਹਾ ਹੈ ਅਤੇ ਪੰਜਾਬ ਮਾਰੂਥਲ ਬਣ ਰਿਹਾ ਹੈ। ਲੇਕਿਨ ਕੇਂਦਰੀ ਬੀਜੇਪੀ ਸਰਕਾਰ ਦੀ ਸ਼ਹਿ ’ਤੇ ਭਾਖੜਾ ਬਿਆਸ ਮੈਨਜਮੈਂਟ ਵਿੱਚੋਂ ਅਧਿਕਾਰੀ ਬਦਲ ਕੇ ਧੱਕੇ ਨਾਲ ਸਾਡੇ ਹਿੱਸੇ ਦਾ ਪਾਣੀ ਲਿਜਾਣਾ ਚਾਹੁੰਦੇ ਹਨ। ਜੋ ਪੰਜਾਬ ਸਰਕਾਰ ਨਹੀਂ ਜਾਣ ਦੇਵੇਗੀ।

ਪੰਜਾਬ ਸਰਕਾਰ ਇਹ ਧੱਕਾ ਬਰਦਾਸ਼ਤ ਨਹੀਂ ਕਰੇਗੀ

ਉਹਨਾਂ ਕਿਹਾ ਕਿ ਹਰਿਆਣੇ ਦਾ ਮੁੱਖ ਮੰਤਰੀ ਅਤੇ ਰਾਜਸਥਾਨ ਸਾਬਕਾ ਮੁੱਖ ਮੰਤਰੀ, ਜੋ ਮੌਜੂਦਾ ਕੇਦਰੀ ਬਿਜਲੀ ਮੰਤਰੀ ਹੈ, ਉਹਨਾਂ ਵਲੋਂ ਬੀਬੀਐਮਬੀ ਵਿੱਚ ਆਪਣੀ ਮਜੋਰਟੀ ਦਿਖਾ ਕੇ ਪਾਣੀ ਲਿਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਬਹੁਤ ਗਲਤ ਹੈ। ਇਸ ਤਰ੍ਹਾਂ ਤਾਂ ਉਹ ਕੱਲ ਨੂੰ ਬੀਬੀਐਮਬੀ ਵਿੱਚ ਪੰਜਾਬ ਦਾ ਹਿੱਸਾ 60% ਤੋਂ ਘਟਾ ਕੇ 50% ਜਾਂ 40% ਕਰ ਸਕਦੇ ਹਨ ਪਰ ਪੰਜਾਬ ਸਰਕਾਰ ਇਹ ਧੱਕਾ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਹੜ੍ਹ ਆਏ ਤਾਂ ਹੜ੍ਹ ਕਾਰਨ ਪੰਜਾਬ ਦੇ ਵਿੱਚ ਬਰਬਾਦੀ ਹੋਈ। ਉਸ ਵੇਲੇ ਹਰਿਅਣਾ ਅਤੇ ਰਾਜਸਥਾਨ ਨੇ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਖਨੌਰੀ ਬਾਰਡਰ ’ਤੇ ਪੁਲਿਸ ਤਾਇਨਾਤ ਕਰ ਦਿੱਤੀ ਸੀ। ਜੇਕਰ ਪਾਣੀ ਬਰਾਬਰ ਲੈਣਾ ਹੈ ਤਾਂ ਹੜ੍ਹ ਵੀ ਬਰਾਬਰ ਹੀ ਝੱਲਣੇ ਪੈਣਗੇ ।

ਪੰਜਾਬ ਦੇ ਪਾਣੀ ਦੀ ਲੁੱਟ ਕਰਵਾਈ ਜਾ ਰਹੀ

ਉਹਨਾਂ ਕਿਹਾ ਕਿ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਰਾਖਾ ਅਖਵਾਉਣ ਵਾਲਿਆਂ ਨੇ ਪੰਜਾਬ ਦੇ ਪਾਣੀ ਦੀ ਲੁੱਟ ਕਰਵਾਈ ਹੈ। ਉਹਨਾ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਜਿਪਸਮ ਦੀ ਲੋੜ ਹੁੰਦੀ ਹੈ ਜਾਂ ਘਰ ਬਨਾਉਣ ਲਈ ਪੱਥਰ ਦੀ ਲੋੜ ਪੈਂਦੀ ਹੈ ਤਾਂ ਰਾਜਸਥਾਨ ਇਸ ਬਦਲੇ ਪੈਸੇ ਵਸੂਲਦਾ ਹੈ। ਪਰ ਪੰਜਾਬ ਦੇ ਪਾਣੀ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ 5 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਬੁਲਾਇਆ ਗਿਆ ਹੈ­ ਜਿਸ ਵਿੱਚ ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਸਖ਼ਤ ਐਕਸ਼ਨ ਲਵੇਗੀ।

Read Latest News and Breaking News at Daily Post TV, Browse for more News

Ad
Ad

Punjab District News