Banner
Banner

Moga News: ਮੋਗਾ ‘ਚ ਕਬੱਡੀ ਖਿਡਾਰੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ

Moga Kabbadi Player Death: ਮੋਗਾ ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਪਿੰਡ ਹਿੰਮਤਪੁਰਾ ਵਿੱਚ ਇੱਕ ਹੋਣਹਾਰ ਕਬੱਡੀ ਖਿਡਾਰੀ ਵੱਲੋਂ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਬੱਡੀ ਖਿਡਾਰੀ ਲਖਵੀਰ ਸਿੰਘ ਆਪਣੇ ਨਾਲ ਵੱਜੀ 25 ਲੱਖ ਰੁਪਏ ਦੀ ਠੱਗੀ ਕਾਰਨ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕ […]
Amritpal Singh
By : Updated On: 15 May 2025 18:18:PM
Moga News: ਮੋਗਾ ‘ਚ ਕਬੱਡੀ ਖਿਡਾਰੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ

Moga Kabbadi Player Death: ਮੋਗਾ ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਪਿੰਡ ਹਿੰਮਤਪੁਰਾ ਵਿੱਚ ਇੱਕ ਹੋਣਹਾਰ ਕਬੱਡੀ ਖਿਡਾਰੀ ਵੱਲੋਂ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਬੱਡੀ ਖਿਡਾਰੀ ਲਖਵੀਰ ਸਿੰਘ ਆਪਣੇ ਨਾਲ ਵੱਜੀ 25 ਲੱਖ ਰੁਪਏ ਦੀ ਠੱਗੀ ਕਾਰਨ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ।

ਜਾਣਕਾਰੀ ਅਨੁਸਾਰ ਲਖਵੀਰ ਸਿੰਘ ਵਿਦੇਸ਼ ਜਾਣ ਦਾ ਇਛੁੱਕ ਸੀ ਅਤੇ ਇਸ ਲਈ ਉਸ ਨੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ 25 ਲੱਖ ਰੁਪਏ ਵਿੱਚ ਕੈਨੇਡਾ ਭੇਜਣ ਦੀ ਗੱਲ ਕੀਤੀ ਸੀ। ਮਿਤ੍ਰਕ ਕਬੱਡੀ ਖਿਡਾਰੀ ਲਖਵੀਰ ਸਿੰਘ ਉਰਫ ਲੱਖੀ ਦੀ ਪਤਨੀ ਬੇਅੰਤ ਕੌਰ ਨੇ ਕਿਹਾ ਕਿ ਸਾਡੇ ਪਿੰਡ ਦੇ ਹੀ ਇੱਕ ਪਰਿਵਾਰ ਵੱਲੋਂ ਕੈਨੇਡਾ ਭੇਜਣ ਵਾਸਤੇ 25 ਲੱਖ ਰੁਪਏ ਲਏ ਸੀ ਪਰ ਨਾ ਉਨ੍ਹਾਂ ਨੇ ਨਾ ਕੈਨੇਡਾ ਭੇਜਿਆ ਨਾ ਹੀ ਸਾਡੇ ਪੈਸੇ ਵਾਪਸ ਕੀਤੇ, ਜਿਸ ਕਾਰਨ ਮੇਰਾ ਪਤੀ ਟੈਨਸ਼ਨ ਵਿੱਚ ਰਹਿੰਦਾ ਸੀ, ਜਿਸ ਨੇ ਕੱਲ੍ਹ ਸਲਫਾਸ ਦੀ ਗੋਲੀ ਖਾ ਲਈ ਅਤੇ ਇਲਾਜ ਦੌਰਾਨ ਮੌਤ ਹੋ ਗਈ।

ਉਧਰ, ਪੁਲਿਸ ਨੇ ਇਸ ਮਾਮਲੇ ਵਿੱਚ ਬੇਅੰਤ ਕੌਰ ਦੇ ਬਿਆਨਾਂ ‘ਤੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Read Latest News and Breaking News at Daily Post TV, Browse for more News

Ad
Ad