Woman constable dies in Road accident; ਬਠਿੰਡਾ ਦੇ ਵਿੱਚ ਅੱਜ ਤੜਕਸਾਰ ਇੱਕ ਮੰਦਭਾਗੀ ਸੜਕ ਦੁਰਘਟਨਾ ਵਾਪਰੀ ,ਜਿਸ ਦੇ ਵਿੱਚ ਫੂਲ ਥਾਣੇ ਦੇ ਵਿੱਚ ਤੈਨਾਤ ਸੀਨੀਅਰ ਮਹਿਲਾ ਕਾਂਸਟੇਬਲ ਦਾ ਡਿਊਟੀ ਜਾਣ ਦੌਰਾਨ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਪਿਕਅਪ ਡਾਲੇ ਦੇ ਵੱਲੋਂ ਸਕੂਟਰੀ ਸਵਾਰ ਮਹਿਲਾ ਕਾਂਸਟੇਬਲ ਨੂੰ ਟੱਕਰ ਮਾਰੀ ਗਈ। ਜਿਸ ਦੌਰਾਨ ਸੀਨੀਅਰ ਮਹਿਲਾ ਕਾਂਸਟੇਬਲ ਦੀ ਮੌਕੇ ਦੇ ਉੱਤੇ ਮੌਤ ਹੋ ਗਈ।
ਮਿਲੀ ਜਾਣਕਾਰੀ ਦੇ ਮੁਤਾਬਕ ਸੀਨੀਅਰ ਮਹਿਲਾ ਕਾਂਸਟੇਬਲ ਸਵੇਰੇ 5 ਵਜੇ ਆਪਣੇ ਘਰ ਤੋਂ ਫੁੱਲ ਥਾਣੇ ਦੇ ਵਿੱਚ ਡਿਊਟੀ ਤੇ ਜਾ ਰਹੀ ਸੀ। ਜਿਸ ਦੌਰਾਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਮੌਕੇ ਤੋਂ ਪਿਕਅਪ ਡਾਲਾ ਚਲਾ ਰਹੇ ਡਰਾਈਵਰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋ ਗਿਆ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਸਮਾਜ ਸੇਵੀ ਸੰਸਥਾ ਮੈਂਬਰ ਦੇ ਵੱਲੋਂ ਰਮਨਦੀਪ ਕੌਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ। ਜਿੱਥੇ ਡਾਕਟਰ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ,ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਤੋਂ ਟੱਕਰ ਮਾਰ ਕੇ ਭੱਜਣ ਵਾਲੇ ਡਰਾਈਵਰ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਦੀ ਪੁਸ਼ਟੀ ਪੁਲਿਸ ਵੱਲੋਂ ਕਰ ਦਿੱਤੀ ਗਈ ਹੈ ਕਿ ਜਿਸ ਡਰਾਈਵਰ ਦੇ ਵੱਲੋਂ ਟੱਕਰ ਮਾਰੀ ਗਈ ਹੈ ਉਹ ਪਿਕਅਪ ਡਾਲਾ ਚਲਾ ਰਿਹਾ ਸੀ। ਜੋ ਹੁਣ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।