ਦਿੱਲੀ ਦੀ ਰਾਜਨੀਤੀ ‘ਚ ਨਵੀਂ ਹਲਚਲ, AAP ਦੇ ਕਈ ਕੌਂਸਲਰਾਂ ਨੇ ਦਿੱਤਾ ਅਸਤੀਫ਼ਾ, ਨਵੀਂ ਪਾਰਟੀ ਬਣਾਉਣ ਦਾ ਐਲਾਨ
AAP Leaders Resign: ਦਿੱਲੀ ‘ਚ ਹੇਮਚੰਦ ਗੋਇਲ ਦੀ ਅਗਵਾਈ ਵਿੱਚ 13 ਕੌਂਸਲਰਾਂ ਨੇ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਨੇ ‘ਇੰਦਰਪ੍ਰਸਥ ਵਿਕਾਸ ਪਾਰਟੀ’ ਨਾਮ ਦੀ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ।
ਮਨਵੀਰ ਰੰਧਾਵਾ ਦੀ ਰਿਪੋਰਟ
Delhi Politics, New Party Announced: ਆਮ ਆਦਮੀ ਪਾਰਟੀ (ਆਪ) ਨੂੰ ਦਿੱਲੀ ਵਿੱਚ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਦਿੱਲੀ ਨਗਰ ਨਿਗਮ (ਐਮਸੀਡੀ) ਵਿੱਚ ਇੱਕ ਵੱਖਰਾ ਧੜਾ ਬਣਾਉਣ ਦਾ ਐਲਾਨ ਕੀਤਾ ਹੈ। ਯਾਨੀ ਕਿ ਐਮਸੀਡੀ ਵਿੱਚ ਤੀਜਾ ਮੋਰਚਾ ਬਣਾਇਆ ਜਾਵੇਗਾ ਅਤੇ ਇਸ ਦੇ ਨੇਤਾ ਮੁਕੇਸ਼ ਗੋਇਲ ਹੋਣਗੇ। MCD ‘ਚ ਨਵੀਂ ਪਾਰਟੀ ਦੇ ਗਠਨ ਨੇ ਰਾਜਨੀਤੀ ਵਿੱਚ ਇੱਕ ਨਵੀਂ ਹਲਚਲ ਪੈਦਾ ਕਰ ਦਿੱਤੀ। ਦਿੱਲੀ ਵਿੱਚ ‘ਆਪ’ ਦੇ ਦਬਦਬੇ ਨੂੰ ਚੁਣੌਤੀ ਦੇਣ ਵਾਲੇ ਇਸ ਧੜੇ ਦੇ ਉਭਾਰ ਨਾਲ ਰਾਜਨੀਤਿਕ ਸਮੀਕਰਨਾਂ ਵਿੱਚ ਵੱਡਾ ਬਦਲਾਅ ਆ ਸਕਦਾ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਦਿੱਲੀ ਨਗਰ ਨਿਗਮ ਵਿੱਚ ਵੱਡਾ ਹੰਗਾਮਾ ਹੋਇਆ ਸੀ। ਐਮਸੀਡੀ ਚੋਣਾਂ ਵਿੱਚ ਭਾਜਪਾ ਕੌਂਸਲਰ ਰਾਜਾ ਇਕਬਾਲ ਸਿੰਘ ਨਵੇਂ ਮੇਅਰ ਬਣੇ। ਉਨ੍ਹਾਂ ਨੂੰ 133 ਵੋਟਾਂ ਮਿਲੀਆਂ। ਕਾਂਗਰਸ ਉਮੀਦਵਾਰ ਮਨਦੀਪ ਨੂੰ ਸਿਰਫ਼ 8 ਵੋਟਾਂ ਮਿਲੀਆਂ। ‘ਆਪ’ ਨੇ ਮੇਅਰ ਚੋਣਾਂ ਦਾ ਬਾਈਕਾਟ ਕੀਤਾ ਅਤੇ ਆਪਣਾ ਉਮੀਦਵਾਰ ਵੀ ਨਹੀਂ ਖੜ੍ਹਾ ਕੀਤਾ। ਇਸ ਪੂਰੀ ਘਟਨਾ ਤੋਂ ਬਾਅਦ ‘ਆਪ’ ਆਗੂਆਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਸੀ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਐਮਸੀਡੀ ਵਿੱਚ ਸਾਬਕਾ ਸਦਨ ਦੇ ਆਗੂ ਮੁਕੇਸ਼ ਗੋਇਲ ਦੀ ਅਗਵਾਈ ਹੇਠ ‘ਆਪ’ ਵਿੱਚ ਫੁੱਟ ਪੈ ਗਈ ਹੈ। ਗੋਇਲ ਨੇ ਐਲਾਨ ਕੀਤਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਨੇ ਹੁਣ ਇੱਕ ਵੱਖਰਾ ਰਸਤਾ ਅਪਣਾਉਣ ਦਾ ਫੈਸਲਾ ਕੀਤਾ ਹੈ। ਇਸ ਨਵੀਂ ਪਾਰਟੀ ਦਾ ਨਾਮ ‘ਇੰਦਰਪ੍ਰਸਥ ਵਿਕਾਸ ਪਾਰਟੀ’ ਰੱਖਿਆ ਗਿਆ ਹੈ।
ਇਨ੍ਹਾਂ 13 ਕੌਂਸਲਰਾਂ ਨੇ ਦਿੱਤਾ ਅਸਤੀਫਾ

15 ਕੌਂਸਲਰ ਸਾਡੇ ਨਾਲ- ਬਾਗੀ ਧੜਾ
ਮੁਕੇਸ਼ ਗੋਇਲ ਦੇ ਅਨੁਸਾਰ, ਇਸ ਨਵੇਂ ਸਮੂਹ ਦੇ ਨਾਲ 15 ਕੌਂਸਲਰ ਹਨ, ਜੋ ਹੁਣ ਇੰਦਰਪ੍ਰਸਥ ਵਿਕਾਸ ਪਾਰਟੀ ਦਾ ਹਿੱਸਾ ਬਣਨਗੇ। ਇਸ ਕਦਮ ਨੂੰ ਆਮ ਆਦਮੀ ਪਾਰਟੀ ਲਈ ਇੱਕ ਵੱਡੀ ਰਾਜਨੀਤਿਕ ਚੁਣੌਤੀ ਮੰਨਿਆ ਜਾ ਰਿਹਾ ਹੈ। ਮੁਕੇਸ਼ ਗੋਇਲ ਅਤੇ ਹੇਮਚੰਦ ਗੋਇਲ ਸਮੇਤ ਕਈ ਆਗੂ ਪਹਿਲਾਂ ਕਾਂਗਰਸ ਪਾਰਟੀ ਵਿੱਚ ਰਹਿ ਚੁੱਕੇ ਹਨ। ਪਿਛਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ, ਇਹ ਲੋਕ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ। ਮੁਕੇਸ਼ ਗੋਇਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਆਦਰਸ਼ ਨਗਰ ਸੀਟ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਬਣਾਇਆ ਗਿਆ ਸੀ।
ਸਾਰੇ ਮਾਮਲੇ ‘ਤੇ ‘ਆਪ’ ਦਾ ਜਵਾਬ
ਆਮ ਆਦਮੀ ਪਾਰਟੀ ਨੇ ਕਿਹਾ, “ਮੇਅਰ ਚੋਣਾਂ ਦੇ ਸਮੇਂ ਤੋਂ ਹੀ ਭਾਜਪਾ ਸਾਡੇ ਕੌਂਸਲਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਰੇਕ ਕੌਂਸਲਰ ਨੂੰ 5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਭਾਜਪਾ ਕੋਲ ਸਥਾਈ ਕਮੇਟੀ ਜਾਂ ਵਾਰਡ ਕਮੇਟੀ ਬਣਾਉਣ ਲਈ ਬਹੁਮਤ ਨਹੀਂ ਹੈ, ਇਸ ਲਈ ਉਹ ਲੋਕਾਂ ਨੂੰ ਖਰੀਦਣ ਦਾ ਸਹਾਰਾ ਲੈ ਰਹੀ ਹੈ।”