Border Farmers Work After Fencing; ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਹੁਣ ਸਰਹੱਦ ‘ਤੇ ਵੀ ਨਰਮੀ ਦਿਖਾਈ ਜਾ ਰਹੀ ਹੈ। ਇੱਕ ਪਾਸੇ ਜਿੱਥੇ ਭਾਰਤ ਸਰਕਾਰ ਨੇ ਅਟਾਰੀ ਤੋਂ ਅਫਗਾਨ ਟਰੱਕਾਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ, ਉੱਥੇ ਹੁਣ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਵੀ ਵਾੜ ਦੇ ਪਾਰ ਖੇਤਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ। ਜਿਸ ਤੋਂ ਬਾਅਦ ਹੁਣ ਕਿਸਾਨ ਸਰਹੱਦ ਪਾਰ ਪਰਾਲੀ ਕੱਟਣਾ ਸ਼ੁਰੂ ਕਰ ਸਕਦੇ ਹਨ।
ਬੀਐਸਐਫ ਸੂਤਰਾਂ ਅਨੁਸਾਰ, ਇਹ ਫੈਸਲਾ ਕਿਸਾਨਾਂ ਨੂੰ ਉਨ੍ਹਾਂ ਦੇ ਜਾਇਜ਼ ਅਧਿਕਾਰਾਂ ਤਹਿਤ ਆਪਣੀ ਜ਼ਮੀਨ ‘ਤੇ ਖੇਤੀ ਕਰਨ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ। ਵਾੜ ਦੇ ਪਾਰ ਖੇਤੀ ਲਈ ਵਿਸ਼ੇਸ਼ ਸੁਰੱਖਿਆ ਉਪਾਅ ਯਕੀਨੀ ਬਣਾਏ ਗਏ ਹਨ, ਤਾਂ ਜੋ ਕਿਸਾਨ ਸੁਰੱਖਿਅਤ ਢੰਗ ਨਾਲ ਖੇਤੀਬਾੜੀ ਦਾ ਕੰਮ ਕਰ ਸਕਣ। ਇਨ੍ਹਾਂ ਕਿਸਾਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬੀਐਸਐਫ ਕਿਸਾਨ ਫੋਰਸ ਦੇ ਜਵਾਨਾਂ ਵੱਲੋਂ ਲਈ ਜਾ ਰਹੀ ਹੈ।
ਫਸਲ ਦੀ ਕਟਾਈ ਲਈ ਦਿੱਤੇ ਗਏ ਸਨ ਦੋ ਦਿਨ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਕਾਰਨ ਕਿਸਾਨਾਂ ਨੂੰ ਸਿਰਫ਼ ਦੋ ਦਿਨ ਹੀ ਮਿਲੇ ਸਨ। ਜਿਸ ਵਿੱਚ ਕਿਸਾਨ ਸਿਰਫ਼ ਆਪਣੀ ਕਣਕ ਦੀ ਫ਼ਸਲ ਦੀ ਕਟਾਈ ਕਰ ਸਕੇ ਸਨ। ਜਦੋਂ ਕਿ ਫ਼ਸਲ ਦੇ ਪਿੱਛੇ ਬਚੀ ਪਰਾਲੀ ਜਿਉਂ ਦੀ ਤਿਉਂ ਖੜ੍ਹੀ ਸੀ। ਬੀਐਸਐਫ ਤੋਂ ਛੋਟ ਮਿਲਣ ਤੋਂ ਬਾਅਦ, ਕਿਸਾਨ ਹੁਣ ਆਪਣੀ ਪਰਾਲੀ ਕੱਟਣਾ ਸ਼ੁਰੂ ਕਰ ਸਕਦੇ ਹਨ।
ਝੋਨੇ ਦੀ ਫ਼ਸਲ ਦੀ ਸ਼ੁਰੂ ਹੋਵੇਗੀ ਬਿਜਾਈ
ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਜਾਂਦਾ, ਤਾਂ ਕਿਸਾਨਾਂ ਦਾ ਪੂਰਾ ਸੀਜ਼ਨ ਬਰਬਾਦ ਹੋ ਸਕਦਾ ਸੀ। ਹੁਣ ਕਿਸਾਨ ਪਰਾਲੀ ਸਾੜਨ ਤੋਂ ਬਾਅਦ ਤਾਰਾਂ ਦੇ ਪਾਰ ਝੋਨਾ ਲਗਾਉਣਾ ਸ਼ੁਰੂ ਕਰ ਸਕਦੇ ਹਨ। ਪੰਜਾਬ ਵਿੱਚ 15 ਮਈ ਤੋਂ ਝੋਨਾ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਹੁਣ ਕਿਸਾਨ ਜਲਦੀ ਹੀ ਤਾਰਾਂ ਦੇ ਪਾਰ ਝੋਨਾ ਲਗਾ ਸਕਦੇ ਹਨ।
ਭਾਰਤ-ਪਾਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ, ਬੀਐਸਐਫ ਨੇ ਕਿਸਾਨਾਂ ਨੂੰ ਸਰਹੱਦ ‘ਤੇ ਤਾਰਾਂ ਦੇ ਪਾਰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਪਰ ਪਾਕਿਸਤਾਨ ਵਾਲੇ ਪਾਸੇ ਤਣਾਅ ਕਾਰਨ ਕਿਸਾਨ ਆਪਣੀ ਫ਼ਸਲ ਦੀ ਕਟਾਈ ਵੀ ਨਹੀਂ ਕਰ ਸਕੇ। ਜਿਸ ਕਾਰਨ ਹੁਣ ਤੱਕ ਪਾਕਿਸਤਾਨੀ ਕਿਸਾਨਾਂ ਦੀ ਕਣਕ ਸਰਹੱਦ ਦੇ ਪਾਰ ਖੜ੍ਹੀ ਹੈ। ਇੰਨਾ ਹੀ ਨਹੀਂ, ਕਿਸਾਨ ਆਪਣੇ ਖੇਤੀ ਸੰਦ ਵੀ ਆਪਣੇ ਨਾਲ ਨਹੀਂ ਲੈ ਜਾ ਸਕੇ ਅਤੇ ਉਹ ਅਜੇ ਵੀ ਖੇਤਾਂ ਵਿੱਚ ਖੜ੍ਹੇ ਹਨ।
ਲਗਭਗ 3.5 ਹਜ਼ਾਰ ਏਕੜ ਜ਼ਮੀਨ ‘ਤੇ ਲਗਾਈ ਗਈ ਹੈ ਵਾੜ
ਪੰਜਾਬ ਵਿੱਚ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ 2500 ਤੋਂ 3500 ਏਕੜ ਜ਼ਮੀਨ ‘ਤੇ ਵਾੜ ਲਗਾਈ ਗਈ ਹੈ। ਇੱਥੇ ਕਿਸਾਨ ਬੀਐਸਐਫ ਕਿਸਾਨ ਫੋਰਸ ਦੀ ਨਿਗਰਾਨੀ ਹੇਠ ਤਾਰਾਂ ਪਾਰ ਕਰਕੇ ਆਪਣੇ ਖੇਤਾਂ ਵਿੱਚ ਕੰਮ