ਪੰਜਾਬ ਵਿਧਾਨ ਸਭਾ ਦੀ 15 ਕਮੇਟੀਆਂ ਗਠਿਤ, ‘ਆਪ’ ਵਿਧਾਇਕ ਬਣਾਏ ਸਾਰਿਆਂ ਦੇ ਚੇਅਰਮੈਨ, 9 MLA ਹੋਰ ਪਾਰਟੀਆਂ ਦੇ ਕੀਤੇ ਗਏ ਨਿਯੁਕਤ
Committees formed of Punjab Vidhan Sabha 2025-26; ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਲ 2025-26 ਲਈ 15 ਕਮੇਟੀਆਂ ਦੇ ਮੈਂਬਰ ਅਤੇ ਚੇਅਰਪਰਸਨ ਨਿਯੁਕਤ ਕੀਤੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਸਾਬਕਾ ਮੰਤਰੀਆਂ ਨੂੰ ਸਾਰੀਆਂ ਕਮੇਟੀਆਂ ਦਾ ਚੇਅਰਮੈਨ ਬਣਾਇਆ ਗਿਆ ਹੈ।
ਕਾਂਗਰਸ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ, ਸੁਖਵਿੰਦਰ ਸਿੰਘ ਸਰਕਾਰੀਆ, ਸੰਦੀਪ ਜਾਖੜ, ਸੁਖਵਿੰਦਰ ਸਿੰਘ ਕੋਟਲੀ, ਅਰੁਣਾ ਚੌਧਰੀ ਅਤੇ ਪ੍ਰਗਟ ਸਿੰਘ ਨੂੰ ਇਨ੍ਹਾਂ ਕਮੇਟੀਆਂ ਦਾ ਮੈਂਬਰ ਬਣਾਇਆ ਗਿਆ ਹੈ, ਜਦੋਂ ਕਿ ਭਾਜਪਾ ਦੇ ਜੰਗੀ ਲਾਲ ਮਹਾਜਨ, ਅਸ਼ਵਨੀ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਗਨੀਵ ਕੌਰ ਮਜੀਠੀਆ ਨੂੰ ਵੀ ਮੈਂਬਰ ਬਣਾਇਆ ਗਿਆ ਹੈ।
ਕੌਣ ਹੈ ਕਿਸ ਕਮੇਟੀ ਦਾ ਚੇਅਰਮੈਨ ;-
ਡਾ. ਇੰਦਰਬੀਰ ਸਿੰਘ ਨਿੱਝਰ – ਨੂੰ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ
ਜਗਰੂਪ ਸਿੰਘ ਗਿੱਲ – ਨੂੰ ਜਨਤਕ ਉੱਦਮਾਂ ਬਾਰੇ ਕਮੇਟੀ ਦੀ ਅਗਵਾਈ ਸੌਂਪੀ ਗਈ ਹੈ।
ਮਨਜੀਤ ਸਿੰਘ ਬਿਲਾਸਪੁਰ – ਐਸਟੀਮੇਟ ਕਮੇਟੀ
ਸਰਵਜੀਤ ਕੌਰ ਮਾਣੂੰਕੇ – ਅਨੁਸੂਚਿਤ ਜਾਤੀਆਂ, ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਕਮੇਟੀ
ਜੈ ਕ੍ਰਿਸ਼ਨ ਸਿੰਘ- (ਉਪ-ਚੇਅਰਮੈਨ, ਸਾਬਕਾ ਅਹੁਦੇਦਾਰ)- ਹਾਊਸ ਕਮੇਟੀ
ਕੁਲਵੰਤ ਸਿੰਘ – ਲੋਕਲ ਬਾਡੀਜ਼ ਕਮੇਟੀ
ਬੁੱਧ ਰਾਮ – ਪੰਚਾਇਤੀ ਰਾਜ ਕਮੇਟੀ
ਗੁਰਪ੍ਰੀਤ ਸਿੰਘ ਬਨਵਾਲੀ – ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਬਾਰੇ ਕਮੇਟੀ
ਸਰਵਣ ਸਿੰਘ ਧੁੰਨ – ਸਹਿਕਾਰਤਾ ਅਤੇ ਸਹਿਯੋਗੀ ਗਤੀਵਿਧੀਆਂ ਬਾਰੇ ਕਮੇਟੀ
ਕੁਲਵੰਤ ਸਿੰਘ ਪੰਡੋਰੀ – ਵਿਸ਼ੇਸ਼ ਅਧਿਕਾਰ ਕਮੇਟੀ
ਦਵਿੰਦਰਜੀਤ ਸਿੰਘ ਲਾਡੀ ਢੋਸ – ਸਰਕਾਰੀ ਭਰੋਸਾ ਬਾਰੇ ਕਮੇਟੀ
ਕੁਲਵੰਤ ਸਿੰਘ ਸਿੱਧੂ – ਸੁਬਾਰਡੀਨੇਟ ਲੈਜਿਸਲੇਸ਼ਨ ਕਮੇਟੀ
ਬ੍ਰਹਮ ਸ਼ੰਕਰ ਜਿੰਪਾ – ਪਟੀਸ਼ਨ ਕਮੇਟੀ
ਡਾ. ਮੁਹੰਮਦ ਜਮੀਲ ਉਰ ਰਹਿਮਾਨ – ਪੇਪਰਾਂ ਦੀ ਪੇਸ਼ਕਾਰੀ/ਰੱਖਣ ਲਈ ਕਮੇਟੀ
ਇੰਦਰਜੀਤ ਕੌਰ – ਸਦਨ ਅਤੇ ਲਾਇਬ੍ਰੇਰੀ ਕਮੇਟੀ ਅਤੇ ਪ੍ਰਸ਼ਨ ਅਤੇ ਹਵਾਲਾ ਕਮੇਟੀ ਦੀ ਸਾਰਣੀ