ਬਠਿੰਡਾ ਪਰਸਰਾਮ ਨਗਰ ਅੰਡਰ ਬ੍ਰਿਜ ਦੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ
Punjab News: ਬਠਿੰਡਾ ਦੇ ਪਰਸਰਾਮ ਨਗਰ ਅੰਡਰ ਬ੍ਰਿਜ ਦੇ ਵਿੱਚ ਸਕੂਟਰੀ ਸਵਾਰ ਦੋ ਨੌਜਵਾਨਾਂ ਦੀ ਅਚਾਨਕ ਡਿਵਾਈਡਰ ਦੇ ਨਾਲ ਟੱਕਰ ਹੋ ਗਈ, ਜਿਸ ਦੇ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ।
ਇਸ ਘਟਨਾ ਦੇ ਦੌਰਾਨ ਅੰਡਰ ਬਰਿਜ ਦੇ ਵਿੱਚ ਦੂਰ ਤੱਕ ਟਰੈਫਿਕ ਜਾਮ ਲੱਗ ਗਿਆ ਅਤੇ ਦੁਰਘਟਨਾ ਗ੍ਰਸਤ ਹੋਏ ਨੌਜਵਾਨਾਂ ਦੀ ਸਕੂਟਰੀ ਦੇ ਹਾਲਾਤ ਦੱਸਦੇ ਹਨ ਕਿ ਸਕੂਟਰੀ ਕਾਫੀ ਤੇਜ਼ੀ ਦੇ ਨਾਲ ਆ ਰਹੀ ਸੀ ਜੋ ਡਿਵਾਈਡਰ ਦੇ ਨਾਲ ਟਕਰਾਅ ਗਈ।
ਮੌਕੇ ‘ਤੇ ਗਵਾਹ ਰਾਹਗੀਰਾਂ ਦੇ ਵੱਲੋਂ ਦੱਸਿਆ ਗਿਆ ਸਕੂਟਰੀ ਚਲਾ ਰਹੇ ਨੌਜਵਾਨ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਅਤੇ ਬਹੁਤ ਤੇਜ਼ੀ ਦੇ ਨਾਲ ਆ ਰਿਹਾ ਸੀ ਜਿਸ ਦੇ ਕਾਰਨ ਉਸਦੀ ਸਕੂਟਰੀ ਡਿਸਬੈਲੈਂਸ ਹੋਈ ਤੇ ਉਹ ਅੰਡਰ ਬ੍ਰਿਜ ਦੇ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਸਹਾਰਾ ਜਨ ਸੇਵਾ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਲਈ ਭੇਜ ਦਿੱਤਾ ਹੈ।