ਥਰਡ ਡਿਗਰੀ ਦੇਣ ਦੇ ਦੌਰਾਨ ਨੌਜਵਾਨ ਦੀ ਹੋਈ ਮੌਤ,ਪਰਿਵਾਰਿਕ ਮੈਂਬਰਾਂ ਨੇ ਲਗਾਏ ਪੁਲਿਸ ‘ਤੇ ਇਲਜ਼ਾਮ
Bathinda youth dies; ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਂ ਗਗਨਦੀਪ ਸਿੰਘ ਦੱਸਿਆ ਜਾ ਰਿਹਾ ਹੈ। ਇਸ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੰਭੀਰ ਆਰੋਪ ਲਗਾਏ ਜਾ ਰਹੇ ਹਨ ਜਿਸ ਦੇ ਵਿੱਚ ਉਸ ਦੇ ਵੱਲੋਂ ਦੱਸਿਆ ਗਿਆ ਕਿ ਪੁਲਿਸ ਦੀ ਥਰਡ ਡਿਗਰੀ ਟੋਰਚਰ ਦੇ ਨਾਲ ਉਸਦੇ ਦੋਸਤ ਨਰਿੰਦਰਦੀਪ ਸਿੰਘ ਦੀ ਮੌਤ ਹੋਈ ਹੈ ਅਤੇ ਗਗਨ ਨੇ ਕਿਹਾ ਪੁਲਿਸ ਨੇ ਮੈਨੂੰ ਵੀ ਬਿਨਾਂ ਵਜਹਾ ਥਰਡ ਡਿਗਰੀ ਟੋਰਚਰ ਕੀਤਾ ਗਿਆ ਅਤੇ ਮੇਰੇ ਪ੍ਰਾਈਵੇਟ ਪਾਰਟਸ ਦੇ ਉੱਤੇ ਕਰੰਟ ਲਗਾਇਆ ਗਿਆ ਮੇਰਾ ਦੋਸਤ ਨਰਿੰਦਰਦੀਪ ਸਿੰਘ ਪੁਲਿਸ ਦੀ ਕਸਟਡੀ ਦੇ ਵਿੱਚ ਜਹਾਨ ਤੋਂ ਚਲਾ ਗਿਆ।
ਇਸ ਵੀਡੀਓ ਤੋਂ ਬਾਅਦ ਬਠਿੰਡਾ ਪੁਲਿਸ ਦੇ ਵੱਲੋਂ ਐਕਸ਼ਨ ਲੈਂਦਿਆਂ ਹੋਇਆਂ ਐਫਆਈਆਰ ਨੰਬਰ 124 ਧਾਰਾ 105 ਬੀਐਨਐਸ ਕੈਨਾਲ ਥਾਣਾ ਦੇ ਵਿੱਚ ਦਰਜ ਕੀਤੀ ਜਿਸ ਦੇ ਵਿੱਚ ਵੀਡੀਓ ਬਣਾਉਣ ਵਾਲੇ ਸਖਤ ਗਗਨਦੀਪ ਸਿੰਘ ਦੇ ਸਾਥੀ ਹੈਪੀ ਲੁੱਤਰਾ ਅਤੇ ਇੱਕ ਸੀਆਈਏ ਵਿੱਚ ਤੈਨਾਤ ਪੁਲਿਸ ਮੁਲਾਜ਼ਮ ਅਵਤਾਰ ਤਾਰੀ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਜਿਸ ਤੋਂ ਬਾਅਦ ਮ੍ਰਿਤਕ ਨਰਿੰਦਰ ਦੀਪ ਸਿੰਘ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੋਸਟਮਾਰਟਮ ਦੇ ਲਈ ਡਾਕਟਰਸ ਦਾ ਬੋਰਡ ਬਣਾ ਕੇ ਸਹੀ ਮੌਤ ਦੇ ਕਾਰਨਾਂ ਨੂੰ ਜਾਨਣ ਦੇ ਲਈ ਮੰਗ ਰੱਖੀ ਜਿਸ ਤੋਂ ਬਾਅਦ ਹਾਲੇ ਪੋਸਟਮਾਰਟਮ ਦੀ ਰਿਪੋਰਟ ਤਾਂ ਆਉਣੀ ਬਾਕੀ ਹੈ ਪਰ ਤਬਦੀਸ਼ ਦੇ ਵਿੱਚ ਪੁਲਿਸ ਦੇ ਵੱਲੋਂ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਨਾਮਜਦ ਕੀਤਾ ਹੈ। ਹਾਲਾਂਕਿ ਇਸ ਸਬੰਧੀ ਕਿਸੇ ਦੀ ਹਾਲੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ ਹੈ ਪਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਉਹਨਾਂ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।