Banner
Banner

ਜੈਸਮੀਨ ਕੌਰ ਨੇ CDS (OTA ਵੂਮੈਨ) ਦੇ ਇਮਤਿਹਾਨ ‘ਚ ਕੀਤਾ ਕਮਾਲ, ਪੂਰੇ ਭਾਰਤ ਚੋਂ ਚੌਥਾ ਰੈਂਕ ਕੀਤਾ ਹਾਸਲ

CDS (OTA Women) Examination: ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਨਿਸ਼ਾਨ -ਏ -ਸਿੱਖੀ ਵਿਖੇ ਕਾਰਜਸ਼ੀਲ ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ ਸਰਵਿਸਿਜ਼ (UPSC ਵਿੰਗ) ਖਡੂਰ ਸਾਹਿਬ ਦੀ ਬੀ.ਏ. ਸੋਸ਼ਲ ਸਟਡੀਜ਼ ਭਾਗ ਤੀਸਰਾ ਦੀ ਵਿਦਿਆਰਥਣ ਜੈਸਮੀਨ ਕੌਰ ਨੇ UPSC ਵੱਲੋਂ ਜਾਰੀ CDS (OTA ਵੂਮੈਨ) ਇਮਤਿਹਾਨ ਦੀ ਫਾਈਨਲ ਮੈਰਿਟ ਸੂਚੀ ਵਿੱਚ ਆਪਣਾ ਨਾਮ […]
Dailypost News
By : Updated On: 27 May 2025 18:08:PM
ਜੈਸਮੀਨ ਕੌਰ ਨੇ CDS (OTA ਵੂਮੈਨ) ਦੇ ਇਮਤਿਹਾਨ ‘ਚ ਕੀਤਾ ਕਮਾਲ, ਪੂਰੇ ਭਾਰਤ ਚੋਂ ਚੌਥਾ ਰੈਂਕ ਕੀਤਾ ਹਾਸਲ

CDS (OTA Women) Examination: ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਨਿਸ਼ਾਨ -ਏ -ਸਿੱਖੀ ਵਿਖੇ ਕਾਰਜਸ਼ੀਲ ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ ਸਰਵਿਸਿਜ਼ (UPSC ਵਿੰਗ) ਖਡੂਰ ਸਾਹਿਬ ਦੀ ਬੀ.ਏ. ਸੋਸ਼ਲ ਸਟਡੀਜ਼ ਭਾਗ ਤੀਸਰਾ ਦੀ ਵਿਦਿਆਰਥਣ ਜੈਸਮੀਨ ਕੌਰ ਨੇ UPSC ਵੱਲੋਂ ਜਾਰੀ CDS (OTA ਵੂਮੈਨ) ਇਮਤਿਹਾਨ ਦੀ ਫਾਈਨਲ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।

ਜੈਸਮੀਨ ਕੌਰ ਨੇ ਇਸ ਮੈਰਿਟ ਸੂਚੀ ਵਿੱਚ ਪੂਰੇ ਭਾਰਤ ਵਿੱਚੋਂ ਸ਼ਾਨਦਾਰ ਚੌਥਾ ਰੈਂਕ ਹਾਸਲ ਕਰਕੇ ਆਪਣਾ, ਆਪਣੇ ਮਾਤਾ-ਪਿਤਾ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥਣ ਜੈਸਮੀਨ ਨੇ ਸਾਲ 2022 ਵਿੱਚ ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ ਸਰਵਿਸਜ਼ ਦੇ ਗ੍ਰੈਜੂਏਸ਼ਨ ਪ੍ਰੋਗਰਾਮ ਵਿੱਚ ਦਾਖ਼ਲਾ ਲੈ ਕੇ ਯੂਪੀਐੱਸਸੀ ਇਮਤਿਹਾਨਾਂ ਦੀ ਤਿਆਰੀ ਸ਼ੁਰੂ ਕੀਤੀ। ਲਿਖਤੀ ਇਮਤਿਹਾਨ ਵਿੱਚ ਸਫ਼ਲਤਾ ਤੋਂ ਬਾਅਦ ਜੈਸਮੀਨ ਨੂੰ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਐੱਸ.ਐੱਸ.ਬੀ. ਟਰੇਨਿੰਗ ਦਿੱਤੀ ਗਈ ਤੇ ਇਸ ਸੰਬੰਧੀ ਸਪੈਸ਼ਲ ਟ੍ਰੇਨਿੰਗ ਵਾਸਤੇ ਨੋਇਡਾ ਵੀ ਭੇਜਿਆ ਗਿਆ ਸੀ।

ਇਸ ਤੋਂ ਬਾਅਦ ਵਿਦਿਆਰਥਣ ਨੇ ਮੈਡੀਕਲ ਕਲੀਅਰ ਕੀਤਾ ਤੇ ਹੁਣ ਸਮੁੱਚੇ ਭਾਰਤ ਵਿੱਚ ਸੀਡੀਐੱਸ (OTA) ਇਮਤਿਹਾਨ ਦੇ ਅੰਤਰਗਤ ਚੁਣੀਆਂ ਗਈਆਂ 64 ਲੜਕੀਆਂ ਵਿੱਚ ਚੌਥਾ ਰੈਂਕ ਹਾਸਿਲ ਕੀਤਾ। ਸੰਸਥਾ ਦੇ ਡਾਇਰੈਕਟਰ ਨੇ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਿਦਿਆਰਥਣ ਦੀ ਲਗਨ ਅਤੇ ਦ੍ਰਿੜਤਾ ਦੀ ਪ੍ਰਸ਼ੰਸਾ ਕਰਦਿਆਂ ਮੁਬਾਰਕਬਾਦ ਦਿੱਤੀ ਅਤੇ ਸਖ਼ਤ ਮਿਹਨਤ ਦੁਆਰਾ ਧਿਆਨ ਕੇਂਦਰਿਤ ਹੋ ਕੇ ਟੀਚਿਆਂ ਦੀ ਪ੍ਰਾਪਤੀ ‘ਤੇ ਜ਼ੋਰ ਦਿੱਤਾ ।

ਇਸ ਦੌਰਾਨ ਨਿਸ਼ਾਨ-ਏ-ਸਿੱਖੀ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਵਿਦਿਆਰਥਣ ਨੂੰ ਮੁਬਾਰਕਬਾਦ ਅਤੇ ਸ਼ੁੱਭ-ਕਾਮਨਾਵਾਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਨਿਸ਼ਾਨ ਏ ਸਿੱਖੀ ਸੰਸਥਾ ਤੋਂ ਸਿਖਲਾਈ ਪ੍ਰਾਪਤ ਕਰਕੇ ਅਨੇਕਾਂ ਵਿਦਿਆਰਥੀ ਵੱਖ-ਵੱਖ ਖੇਤਰਾਂ ਪ੍ਰਾਪਤੀਆਂ ਕਰਨ ਤੋਂ ਬਾਅਦ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

Read Latest News and Breaking News at Daily Post TV, Browse for more News

Ad
Ad