Banner
Banner

ਮਾਤਮ ‘ਚ ਬਦਲੀਆਂ ਖੁਸ਼ੀਆਂ, ਫੋਰਚੂਨਰ ਤੇ ਟਰੱਕ ਦੀ ਟੱਕਰ ‘ਚ ਪਿਓ-ਧੀ ਦੀ ਮੌਤ, ਕਈ ਪਰਿਵਾਰਕ ਮੈਂਬਰ ਜ਼ਖ਼ਮੀ

Fortuner-truck collision in Nabha: ਨਾਭਾ ‘ਚ ਬੀਤੀ ਰਾਤ ਫੋਰਚੂਨਰ ਗੱਡੀ ਅਤੇ ਟਰੱਕ ਦੇ ਦਰਮਿਆਨ ਸੜਕ ਹਾਦਸੇ ਵਿੱਚ ਪਿਤਾ ਅਤੇ ਧੀ ਦੀ ਮੌਤ, ਪਰਿਵਾਰ ਦੇ ਕਈ ਮੈਂਬਰ ਹੋਏ ਜ਼ਖ਼ਮੀ ਹੋ ਗਏ। ਕਾਰ ਸਵਾਰ ਪਰਿਵਾਰਕ ਮੈਂਬਰ ਖੰਨਾ ਸ਼ਹਿਰ ਤੋਂ ਲੇਡੀ ਸੰਗੀਤ ਤੋਂ ਵਾਪਸ ਆ ਰਹੇ ਸੀ ਤਾਂ ਨਾਭਾ ਰੋਹਟੀ ਪੁਲ ਦੇ ਨਜ਼ਦੀਕ ਫੋਰਚੂਨਰ ਗੱਡੀ ਖੜੇ ਟਰੱਕ ਵਿੱਚ […]
Amritpal Singh
By : Updated On: 28 May 2025 14:14:PM
ਮਾਤਮ ‘ਚ ਬਦਲੀਆਂ ਖੁਸ਼ੀਆਂ, ਫੋਰਚੂਨਰ ਤੇ ਟਰੱਕ ਦੀ ਟੱਕਰ ‘ਚ ਪਿਓ-ਧੀ ਦੀ ਮੌਤ, ਕਈ ਪਰਿਵਾਰਕ ਮੈਂਬਰ ਜ਼ਖ਼ਮੀ

Fortuner-truck collision in Nabha: ਨਾਭਾ ‘ਚ ਬੀਤੀ ਰਾਤ ਫੋਰਚੂਨਰ ਗੱਡੀ ਅਤੇ ਟਰੱਕ ਦੇ ਦਰਮਿਆਨ ਸੜਕ ਹਾਦਸੇ ਵਿੱਚ ਪਿਤਾ ਅਤੇ ਧੀ ਦੀ ਮੌਤ, ਪਰਿਵਾਰ ਦੇ ਕਈ ਮੈਂਬਰ ਹੋਏ ਜ਼ਖ਼ਮੀ ਹੋ ਗਏ। ਕਾਰ ਸਵਾਰ ਪਰਿਵਾਰਕ ਮੈਂਬਰ ਖੰਨਾ ਸ਼ਹਿਰ ਤੋਂ ਲੇਡੀ ਸੰਗੀਤ ਤੋਂ ਵਾਪਸ ਆ ਰਹੇ ਸੀ ਤਾਂ ਨਾਭਾ ਰੋਹਟੀ ਪੁਲ ਦੇ ਨਜ਼ਦੀਕ ਫੋਰਚੂਨਰ ਗੱਡੀ ਖੜੇ ਟਰੱਕ ਵਿੱਚ ਜਾ ਵਜੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਮ੍ਰਿਤਕ ਤੇ ਉਸ ਦੀ ਧੀ ਕਿਲਾ ਰਾਏਪੁਰ ਡੇਹਲੋ ਦੇ ਰਹਿਣ ਵਾਲੇ ਸੀ। ਜੋ ਨਾਭਾ ਵਿਖੇ ਰਿਸ਼ਤੇਦਾਰੀ ਵਿੱਚ ਆਏ ਹੋਏ ਸੀ ਤੇ ਅੱਜ ਉਨ੍ਹਾਂ ਨੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਜਾਣਾ ਸੀ। ਪਰ ਬੀਤੀ ਦੇਰ ਰਾਤ ਕਰੀਬ ਡੇਢ ਵਜੇ ਲੇਡੀਜ ਸੰਗੀਤ ਤੋਂ ਜਦੋਂ ਉਹ ਨਾਭਾ ਵਾਪਸ ਆ ਰਹੇ ਸੀ ਤਾਂ ਨਾਭਾ ਰੋਹਟੀ ਪੁੱਲ ਦੇ ਨਜ਼ਦੀਕ ਖ਼ਰਾਬ ਖੜ੍ਹੇ ਟਰੱਕ ‘ਚ ਕਾਰ ਵੱਜੀ ਜਿਸ ਵਿੱਚ ਫੋਰਚੂਨਰ ਕਾਰ ਦੇ ਪਰਖੱਚੇ ਉੜ ਗਏ।

ਹਾਦਸੇ ਸਮੇਂ ਕਾਰ ਵਿੱਚ ਕਰੀਬ 7 ਮੈਂਬਰ ਸਵਾਰ ਸੀ। ਜਿਸ ਵਿੱਚ ਜਗਪਾਲ ਸਿੰਘ ਉਮਰ ਕਰੀਬ 45 ਸਾਲ ਅਤੇ ਉਸਦੀ ਡੇਢ ਸਾਲਾਂ ਦੀ ਬੇਟੀ ਹਰਲੀਨ ਕੌਰ ਦੀ ਮੌਤ ਹੋ ਗਈ ਅਤੇ ਬਾਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਗੱਡੀ ਤੋੜ ਕੇ ਬਾਹਰ ਕੱਢਿਆ ਗਿਆ। ਫੱਟੜ ਹੋਏ ਪਰਿਵਾਰਕ ਮੈਂਬਰ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਮ੍ਰਿਤਕ ਦੇ ਰਿਸ਼ਤੇਦਾਰ ਲਾਡੀ ਨੇ ਦੱਸਿਆ ਕਿ ਜਦੋਂ ਹਾਦਸਾ ਹੋਇਆ ਤਾਂ ਸਾਡਾ ਸਾਰਾ ਪਰਿਵਾਰ ਲੇਡੀ ਸੰਗੀਤ ਤੋਂ ਵਾਪਸ ਆ ਰਿਹਾ ਸੀ ਤੇ ਅੱਜ ਵਿਆਹ ਸੀ। ਪਰ ਇਸ ਤੋਂ ਪਹਿਲਾਂ ਹੀ ਇਹ ਵੱਡਾ ਹਾਦਸਾ ਵਾਪਰ ਗਿਆ। ਜਿਸ ਵਿੱਚ ਮੇਰੇ ਜੀਜਾ ਤੇ ਮੇਰੀ ਭਾਣਜੀ ਦੀ ਮੌਤ ਹੋ ਗਈ ਅਤੇ ਹੋਰ ਪਰਿਵਾਰਕ ਮੈਂਬਰ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਜੋ ਕਿ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਜੇਕਰ ਟਰੱਕ ਸਾਈਡ ‘ਤੇ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ ਅਤੇ ਇਹ ਅਣਹੋਣੀ ਘਟਨਾ ਨਾ ਵਾਪਰਦੀ।

ਇਸ ਮੌਕੇ ‘ਤੇ ਸੜਕ ਸੁਰੱਖਿਆ ਫੋਰਸ (SSF) ਦੇ ਇਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਤਕਰੀਬਨ ਡੇਢ ਵਜੇ ਵਾਪਰਿਆ। ਫੋਰਚੂਨਰ ਗੱਡੀ ਅਤੇ ਟਰੱਕ ਦੇ ਨਾਲ ਗੱਡੀ ਦੀ ਟੱਕਰ ਹੋ ਗਈ। ਜਿਸ ਵਿੱਚ ਇੱਕ ਵਿਅਕਤੀ ਅਤੇ ਇੱਕ ਛੋਟੀ ਬੇਟੀ ਦੀ ਮੌਤ ਹੋ ਗਈ। ਇਹ ਹਾਦਸਾ ਬਹੁਤ ਹੀ ਭਿਆਨਕ ਸੀ। SSF ਮੁਲਾਜ਼ਮਾਂ ਵੱਲੋਂ ਗੱਡੀ ਨੂੰ ਤੋੜ ਕੇ ਪਰਿਵਾਰਿਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ।

Read Latest News and Breaking News at Daily Post TV, Browse for more News

Ad
Ad