Punjab Weather Update: ਪੰਜਾਬ ‘ਚ ਅਚਾਨਕ ਮੌਸਮ ਨੇ ਅਪਣਾ ਰੁਖ ਬਦਲਿਆ ਹੈ। ਜਿਸਦੇ ਚਲਦੇ ਪੰਜਾਬ ਦੇ ਮੋਗਾ ਤੇ ਲੁਧਿਆਣਾ ਜ਼ਿਲੇ ਚ ਬਾਰਿਸ਼ ਹੋਈ ਹੈ। ਗਰਮੀ ਤੋਂ ਪ੍ਰੇਸ਼ਾਨ ਲੋਕ ਅਚਾਨਕ ਮੀਂਹ ਪੈਣ ਨਾਲ ਰਾਹਤ ਮਹਿਸੂਸ ਕਰ ਰਹੇ ਹਨ।
31 ਮਈ ਤੋਂ 2 ਜੂਨ ਤੱਕ ਕਿਵੇਂ ਦਾ ਰਹੇਗਾ ਮੌਸਮ
ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਐਸਬੀਐਸ ਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤੇ ਗਏ ਹਨ।