Punjab News; ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਨਸ਼ਾ ਤਸਕਰਾਂ ਦੇ ਹੌਸਲੇ ਇਸ ਤਰੀਕੇ ਦੇ ਨਾਲ ਬੁਲੰਦ ਹਨ ਕਿ ਨਸ਼ਾ ਤਸਕਰੀ ਦੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਦੇ ਉੱਪਰ ਹਮਲੇ ਹੋ ਰਹੇ ਹਨ।
ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਤੋਂ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਸਾਬਕਾ ਫੌਜੀ ਦੇ ਉੱਤੇ ਨਸ਼ਾ ਤਸਕਰੀ ਖਿਲਾਫ ਆਵਾਜ਼ ਚੁੱਕਣ ਨੂੰ ਲੈ ਕੇ ਨਸ਼ਾ ਤਸਕਰਾਂ ਵੱਲੋਂ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਹਾਲਾਂਕਿ ਇਸ ਮਾਮਲੇ ਸਬੰਧੀ ਕੁੱਟਮਾਰ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋਣ ਦੇ ਕਾਰਨ ਪਿੰਡ ਦੇ ਹੀ ਇੱਕ ਨੌਜਵਾਨ ਲਖਬੀਰ ਸਿੰਘ ਦੇ ਵੱਲੋਂ ਪਿੰਡ ਵਿਕਾਊ ਹੈ ਦੇ ਨਾਂ ਦਾ ਪੋਸਟਰ ਲਗਾ ਕੇ ਆਪਣਾ ਰੋਸ ਜਾਹਿਰ ਕੀਤਾ ਸੀ ਕਿ ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ
ਇਸ ਪੂਰੇ ਮਾਮਲੇ ਦੀ ਸੱਚਾਈ ਜਾਨਣ ਦੇ ਲਈ ਡੇਲੀ ਪੋਸਟ ਦੀ ਟੀਮ ਦੇ ਵੱਲੋਂ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਇਸ ਦੌਰਾਨ ਡੀਐਸਪੀ ਰੂਰਲ ਹਿਨਾ ਗੁਪਤਾ ਵੀ ਮੌਜੂਦ ਰਹੇ ਜਿਨਾਂ ਦੇ ਵੱਲੋਂ ਪਿੰਡ ਵਾਸੀਆਂ ਨੂੰ ਭਰੋਸਾ ਵੀ ਦਵਾਇਆ ਗਿਆ ਕਿ ਉਹ ਉਹਨਾਂ ਦੇ ਨਾਲ ਹਰ ਵਕਤ ਡੱਟ ਕੇ ਖੜੇ ਹਨ।
ਪਿੰਡ ਵਿਕਾਊ ਹੈ ਨਾਂ ਦੇ ਪੋਸਟਰ ਲਗਾਉਣ ਵਾਲੇ ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਮਾਹੌਲ ਹੈ ਅਸੀਂ ਪਿੰਡ ਦੇ ਵਿੱਚ ਡਰੇ ਹੋਏ ਹਾਂ ਇਹਨਾਂ ਨਸ਼ਾ ਤਸਕਰਾਂ ਤੋਂ ਜੋ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਦੇ ਉੱਤੇ ਹਮਲਾ ਕਰ ਰਹੇ ਨੇ ਜਿਸ ਤਰੀਕੇ ਨਾਲ ਸਾਡੇ ਪਿੰਡ ਦੇ ਸਾਬਕਾ ਫੌਜੀ ਦੇ ਉੱਤੇ ਬੁਰੇ ਤਰੀਕੇ ਨਾਲ ਨਸ਼ਾ ਤਸਕਰਾਂ ਨੇ ਹਮਲਾ ਕੀਤਾ ਹੈ ਉਸ ਤਰੀਕੇ ਦੇ ਹਮਲੇ ਤੋਂ ਬਾਅਦ ਪਿੰਡ ਦੇ ਲੋਕ ਸਹਿਮੇ ਹੋਏ ਹਨ ਪਰ ਦੂਸਰੇ ਪਾਸੇ ਡੀਐਸਪੀ ਰੂਰਲ ਦੇ ਵੱਲੋਂ ਪਿੰਡ ਵਾਸੀਆਂ ਨੂੰ ਹੌਸਲਾ ਦਿੱਤਾ ਕਿ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਕੋਈ ਵੀ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।