Punjab News; ਬਠਿੰਡਾ ਤੇ ਗੋਨਿਆਣਾ ਮੰਡੀ ਦੇ ਵਿੱਚ ਰਹਿਣ ਵਾਲੇ ਨਰਿੰਦਰਦੀਪ ਸਿੰਘ ਜਿਸ ਦੀ ਪੁਲਿਸ ਕਸਟਡੀ ਦੇ ਵਿੱਚ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰ ਵੱਲੋਂ ਡੇਲੀ ਪੋਸਟ ਦੇ ਉੱਪਰ ਇਨਸਾਫ ਦੀ ਮੰਗ ਕਰਦਿਆਂ ਹੋਇਆ ਖਾਸ ਗੱਲਬਾਤ ਕੀਤੀ ਗਈ।
ਇਸ ਗੱਲਬਾਤ ਦੇ ਦੌਰਾਨ ਨਰਿੰਦਰਦੀਪ ਸਿੰਘ ਦੀ ਧਰਮ ਪਤਨੀ ਨੈਨਸੀ ਦੇ ਵੱਲੋਂ ਕਿਹਾ ਗਿਆ ਕਿ ਪੋਸਟਮਾਰਟਮ ਦੀ ਰਿਪੋਰਟ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਦਰਿੰਦਗੀ ਦੇ ਨਾਲ ਨਰਿੰਦਰ ਦੀਪ ਸਿੰਘ ਨੂੰ ਥਰਡ ਡਿਗਰੀ ਟੋਰਚਰ ਦੇ ਕੇ ਸਰੀਰ ਦੇ 16 ਥਾਵਾਂ ਤੇ ਕਰੰਟ ਲਗਾਇਆ ਗਿਆ। ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਨਹੀਂ ਸਗੋਂ ਬਰਖਾਸਤ ਕਰਨਾ ਚਾਹੀਦਾ ਹੈ।
ਇਸ ਦੌਰਾਨ ਨਰਿੰਦਰ ਦੀਪ ਸਿੰਘ ਦੇ ਪਿਤਾ ਦੇ ਵੱਲੋਂ ਵੀ ਆਪਣਾ ਦੁੱਖ ਜਾਹਰ ਕਰਦਿਆਂ ਹੋਇਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਰੱਖੀ ਗਈ ਹੈ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਨਰਿੰਦਰਦੀਪ ਸਿੰਘ ਦੇ ਕਤਲ ਕਰਨ ਦੇ ਵਿੱਚ ਸ਼ਾਮਿਲ ਸੀ। ਪੁਲਿਸ ਦੇ ਹੀ ਬਿਆਨਾਂ ਵਿੱਚ ਉਨਾਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ। ਜੇਕਰ ਉਹਨਾਂ ਵੱਲੋਂ ਨਰਿੰਦਰ ਦੀਪ ਸਿੰਘ ਦਾ ਕਸਟਡੀ ਦੇ ਦੌਰਾਨ ਕਤਲ ਕੀਤਾ ਗਿਆ ਹੈ ਤਾਂ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੋਸਟਮਾਰਟਮ ਦੀ ਰਿਪੋਰਟ ਨੂੰ ਲੈ ਕੇ ਨਰਿੰਦਰਦੀਪ ਸਿੰਘ ਦੇ ਮਾਮਾ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਪੋਸਟਮਾਰਟਮ ਦੀ ਰਿਪੋਰਟ ਵੇਖੀ ਹੈ ਜੇਕਰ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡਾ ਮੁੰਡਾ ਨਰਿੰਦਰਦੀਪ ਸਿੰਘ ਪੇਸ਼ੇ ਤੋਂ ਇੱਕ ਅਧਿਆਪਕ ਸੀ ਅਤੇ ਸਾਡਾ ਗੁਰਸਿੱਖ ਪਰਿਵਾਰ ਹੈ ਅਤੇ ਨਸ਼ੇ ਤੋਂ ਰਹਿਤ ਹੈ ਜੇਕਰ ਪੁਲਿਸ ਦੇ ਵੱਲੋਂ ਫਿਰ ਵੀ ਕਿਹਾ ਜਾਂਦਾ ਹੈ ਕਿ ਨਰਿੰਦਰ ਦੀਪ ਨਸ਼ਾ ਕਰਦਾ ਸੀ ਤਾਂ ਕਿਸ ਨੇ ਉਹਨਾਂ ਨੂੰ ਕਤਲ ਕਰਨ ਦਾ ਅਧਿਕਾਰ ਦਿੱਤਾ।
ਨਰਿੰਦਰ ਦੀਪ ਸਿੰਘ ਦੀ ਧਰਮ ਪਤਨੀ ਨੈਨਸੀ ਦੇ ਵੱਲੋਂ ਕਿਹਾ ਗਿਆ ਕਿ ਇਨਸਾਫ ਪਸੰਦ ਤਮਾਮ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਉਹਨਾਂ ਦੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ
ਨੈਨਸੀ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਦੁੱਖ ਸਾਂਝਾ ਕਰਨ ਦੇ ਲਈ ਸੰਸਦ ਹਰਸਿਮਰਤ ਕੌਰ ਬਾਦਲ ਵੀ ਪਹੁੰਚੇ ਸੀ ਜਿਨਾਂ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਫੋਨ ਕਾਲ ਜਰੀਏ ਅਪੀਲ ਕੀਤੀ ਗਈ ਹੈ ਅਤੇ ਇਸ ਦੇ ਨਾਲ ਉਹਨਾਂ ਨੂੰ ਵੀ ਉਮੀਦ ਜਾਗੀ ਹੈ ਕਿ ਉਹਨਾਂ ਨੂੰ ਇਨਸਾਫ ਜਰੂਰ ਮਿਲੇਗਾ
ਇਸ ਦੌਰਾਨ ਐਨਸੀ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਆਉਣ ਵਾਲੀ 5 ਜੂਨ ਨੂੰ ਐਸਐਸਪੀ ਬਠਿੰਡਾ ਦੇ ਦਫਤਰ ਸਾਹਮਣੇ ਕਰੀਬ 11 ਵਜੇ ਧਰਨਾ ਵੀ ਲਗਾਇਆ ਜਾਵੇਗਾ ਅਤੇ ਰੋਸ ਜਾਹਿਰ ਕੀਤਾ ਜਾਵੇਗਾ ਤਾਂ ਜੋ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਵੀ ਮੁੱਖ ਦੋਸ਼ੀ ਹਨ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਸਲਾਖਾਂ ਦੇ ਪਿੱਛੇ ਹੋਣ ਤਾਂ ਜੋ ਸਾਡੇ ਨਾਲ ਵਾਪਰਿਆ ਹੈ ਉਹ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਵਾਪਰੇ।