Banner
Banner

Protest in America: ਅਮਰੀਕਾ ‘ਚ ਟਰੰਪ ਖਿਲਾਫ਼ ‘ਗਦਰ’, ਨਿਊਯਾਰਕ ਤੋਂ ਕੈਲੀਫ਼ੋਰਨੀਆ ਤੱਕ ਕਿਉਂ ਮੱਚੀ ਹਲਚਲ?

Protest in America: ਅਮਰੀਕਾ ‘ਚ ਟਰੰਪ ਖਿਲਾਫ਼ ‘ਗਦਰ’, ਨਿਊਯਾਰਕ ਤੋਂ ਕੈਲੀਫ਼ੋਰਨੀਆ ਤੱਕ ਕਿਉਂ ਮੱਚੀ ਹਲਚਲ?ਅਮਰੀਕਾ ਵਿੱਚ ਟਰੰਪ ਸਰਕਾਰ ਦੇ ਖਿਲਾਫ ਲੋਕ ਸੜਕਾਂ ’ਤੇ ਉਤਰ ਆਏ ਹਨ। ਸਾਰੀ ਦੁਨੀਆਂ ਨੂੰ ਸ਼ਾਂਤੀ ’ਤੇ ਗਿਆਨ ਦੇਣ ਵਾਲੇ ਟਰੰਪ ਦੇ ਖਿਲਾਫ ਹੁਣ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਹੀ ਅਵਾਜ਼ ਬੁਲੰਦ ਹੋਣ ਲੱਗੀ ਹੈ। ਹਾਲਾਤ ਇੰਨੇ ਬੇਕਾਬੂ ਹੋ ਚੁੱਕੇ ਹਨ […]
Amritpal Singh
By : Updated On: 09 Jun 2025 10:48:AM
Protest in America: ਅਮਰੀਕਾ ‘ਚ ਟਰੰਪ ਖਿਲਾਫ਼ ‘ਗਦਰ’, ਨਿਊਯਾਰਕ ਤੋਂ ਕੈਲੀਫ਼ੋਰਨੀਆ ਤੱਕ ਕਿਉਂ ਮੱਚੀ ਹਲਚਲ?

Protest in America: ਅਮਰੀਕਾ ‘ਚ ਟਰੰਪ ਖਿਲਾਫ਼ ‘ਗਦਰ’, ਨਿਊਯਾਰਕ ਤੋਂ ਕੈਲੀਫ਼ੋਰਨੀਆ ਤੱਕ ਕਿਉਂ ਮੱਚੀ ਹਲਚਲ?ਅਮਰੀਕਾ ਵਿੱਚ ਟਰੰਪ ਸਰਕਾਰ ਦੇ ਖਿਲਾਫ ਲੋਕ ਸੜਕਾਂ ’ਤੇ ਉਤਰ ਆਏ ਹਨ। ਸਾਰੀ ਦੁਨੀਆਂ ਨੂੰ ਸ਼ਾਂਤੀ ’ਤੇ ਗਿਆਨ ਦੇਣ ਵਾਲੇ ਟਰੰਪ ਦੇ ਖਿਲਾਫ ਹੁਣ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਹੀ ਅਵਾਜ਼ ਬੁਲੰਦ ਹੋਣ ਲੱਗੀ ਹੈ। ਹਾਲਾਤ ਇੰਨੇ ਬੇਕਾਬੂ ਹੋ ਚੁੱਕੇ ਹਨ ਕਿ ਹੁਣ ਸੈਨਾ ਨੂੰ ਮੋਰਚਾ ਸੰਭਾਲਣਾ ਪਿਆ ਹੈ। ਆਖਿਰ ਟਰੰਪ ਨੇ ਅਜਿਹਾ ਕੀ ਕੀਤਾ ਕਿ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਤੱਕ ਹੰਗਾਮਾ ਮਚ ਗਿਆ।

ਇਹ ਘਟਨਾ ਗਵਰਨਰ ਅਤੇ ਮੇਅਰ ਦੀਆਂ ਅਪਤੀਆਂ ਦੇ ਬਾਵਜੂਦ ਹੋਈ, ਜਦੋਂ ਟਰੰਪ ਨੇ ਫੌਜ ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਸਨ। ਆਪਣੇ ਆਪ ਨੂੰ ਦੁਨੀਆ ਦਾ ਸੂਪਰਬੌਸ ਸਮਝਣ ਵਾਲੇ ਟਰੰਪ ਖ਼ਿਲਾਫ਼ ਖੁਦ ਦੇ ਦੇਸ਼ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਨਿਊਯਾਰਕ ਤੋਂ ਕੈਲੀਫੋਰਨੀਆ ਅਤੇ ਲੌਸ ਐਂਜਲਸ ਦੇ ਸ਼ਹਿਰਾਂ ਵਿੱਚ ਲੋਕ ਸੜਕਾਂ ਤੇ ਉਤਰ ਆਏ ਹਨ। ਫੌਜ ਅਤੇ ਪੁਲਿਸ ਨਾਲ ਟਕਰਾਅ ਹੋ ਰਹੇ ਹਨ। ਇਹ ਗੁੱਸਾ ਟਰੰਪ ਸਰਕਾਰ ਅਤੇ ਉਸ ਦੀ ਨੀਤੀ ਦੇ ਖ਼ਿਲਾਫ਼ ਫੁੱਟਿਆ ਹੈ। ਅਮਰੀਕਾ ਵਿੱਚ ਇਸ ਸਮੇਂ ਹਾਲਾਤ ਘਰੇਲੂ ਜੰਗ ਵਰਗੇ ਬਣ ਗਏ ਹਨ।

ਹਥਿਆਰਬੰਦ ਫੌਜੀ, ਸੜਕਾਂ ‘ਤੇ ਬਖ਼ਤਰਬੰਦ ਗੱਡੀਆਂ ਅਤੇ 2000 ਤੋਂ ਵੱਧ ਨੈਸ਼ਨਲ ਗਾਰਡ ਦੀ ਤਾਇਨਾਤੀ… ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਟਰੰਪ ਨੇ ਲੌਸ ਐਂਜਲਸ ਨੂੰ ਫੌਜ ਦੇ ਸਪੁਰਦ ਕਰ ਦਿੱਤਾ ਹੈ। ਤੁਹਾਡੇ ਮਨ ਵਿੱਚ ਸਵਾਲ ਉਠਦਾ ਹੋਵੇਗਾ ਕਿ ਸੜਕਾਂ ‘ਤੇ ਇਨੀ ਹਿੰਸਾ ਕਿਉਂ ਹੋ ਰਹੀ ਹੈ, ਤਾਂ ਇਸ ਦੇ ਪਿੱਛੇ ਟਰੰਪ ਸਰਕਾਰ ਦੀਆਂ ਅਪ੍ਰਵਾਸੀ ਨੀਤੀਆਂ ਹਨ।

ਅਮਰੀਕਾ ਵਿੱਚ ਹਲਚਲ ਕਿਉਂ?
ਟਰੰਪ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਲਾਸ ਏਂਜਲਸ ਵਿੱਚ 118 ਪ੍ਰਵਾਸੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਭੜਕ ਉੱਠੀ। ICE ਦੀ ਛਾਪੇਮਾਰੀ ’ਤੇ ਗੁੱਸੇ ’ਚ ਆਏ ਲੋਕਾਂ ਨੇ ਸੜਕਾਂ ’ਤੇ ਅੱਗਾਂ ਲੱਗੀਆਂ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਹੈ ਅਤੇ ਵੱਡੀ ਗਿਣਤੀ ’ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ੋਂ ਕੱਢਿਆ ਜਾ ਰਿਹਾ ਹੈ। ਟਰੰਪ ਦੇ ਇਸੇ ਫੈਸਲੇ ਨਾਲ ਪ੍ਰਦਰਸ਼ਨਕਾਰੀ ਭੜਕ ਉੱਠੇ ਹਨ। ਪ੍ਰਦਰਸ਼ਨ ਦੀ ਅੱਗ ਲਾਸ ਏਂਜਲਸ ਤੋਂ ਲੈ ਕੇ ਨਿਊਯਾਰਕ ਤੱਕ ਫੈਲ ਗਈ ਹੈ, ਜਿਸ ਨਾਲ ਟਰੰਪ ਕਾਫੀ ਨਾਰਾਜ਼ ਹਨ।

ਇਸੇ ਕਾਰਨ ਟਰੰਪ ਨੇ ਕੈਲੀਫੋਰਨੀਆ ਦੇ ਮੇਅਰ ਗੈਵਿਨ ਨਿਊਸਮ ਨੂੰ ਸਖ਼ਤ ਫਟਕਾਰ ਲਾਈ ਹੈ। ਪ੍ਰਦਰਸ਼ਨਕਾਰੀਆਂ ਨਾਲ ਸਖ਼ਤੀ ਨਾਲ ਨਿਪਟਣ ਦੇ ਹੁਕਮ ਦਿੱਤੇ ਹਨ। ਕੈਲੀਫੋਰਨੀਆ (California) ਵਿੱਚ 2 ਹਜ਼ਾਰ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ। ਲੌਸ ਐਂਜਲਸ ਵਿੱਚ ਵੀ ਨੈਸ਼ਨਲ ਗਾਰਡ ਦੀ ਤਾਇਨਾਤੀ ਕੀਤੀ ਗਈ ਹੈ। ਕੈਲੀਫੋਰਨੀਆ ਅਤੇ ਲੌਸ ਐਂਜਲਸ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀ ਸਾਹਮਣੇ-ਸਾਹਮਣਾ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਅਤੇ ਫੌਜ ‘ਤੇ ਪੱਥਰਾਅ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੂੰ ਵਿਖਰਾਉਣ ਲਈ ਫੌਜ ਆਂਸੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਰਹੀ ਹੈ।

ਟਰੰਪ ਦੇ ਫੈਸਲੇ ‘ਤੇ ਸਵਾਲ
ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਫੌਜ ਦੀ ਤਾਇਨਾਤੀ ਦਾ ਕੜਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਟਰੰਪ ਦਾ ਭੜਕਾਉਣ ਵਾਲਾ ਕਦਮ ਹੈ ਜੋ ਸਿਰਫ ਤਣਾਅ ਵਧਾਏਗਾ। ਨਿਊਸਮ ਦੇ ਮੁਤਾਬਕ, ਟਰੰਪ ਨੇ ਫੌਜ ਇਸ ਲਈ ਨਹੀਂ ਭੇਜੀ ਕਿ ਕਾਨੂੰਨ-ਵਿਵਸਥਾ ਖ਼ਰਾਬ ਹੈ, ਬਲਕਿ ਉਹ ਸਿਰਫ ਤਮਾਸ਼ਾ ਕਰਨਾ ਚਾਹੁੰਦੇ ਹਨ। ਇਸ ਕਾਰਨ ਅਮਰੀਕਾ ਵੰਡ ਦੇ ਕਿਨਾਰੇ ਆ ਗਿਆ ਹੈ। ਹੁਣ ਸਵਾਲ ਇਹ ਹੈ ਕਿ ਕੀ ਟਰੰਪ ਅਤੇ ਉਸ ਦੀ ਸਰਕਾਰ ਦੇ ਬੁਰੇ ਦਿਨ ਸ਼ੁਰੂ ਹੋ ਗਏ ਹਨ?

Read Latest News and Breaking News at Daily Post TV, Browse for more News

Ad
Ad