Punjab News; ਪੰਜਾਬ ਦੀਆਂ ਮਾਵਾਂ ਦੇ ਜਾਏ ਗੱਭਰੂਆਂ ਵੱਲੋਂ ਅਕਸਰ ਹੀ ਦੇਸ਼ ਦੀ ਰਾਖੀ ਕਰਦੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਾਂਦੀ ਆਪਣੇ ਬਹਾਦਰੀ ਅਤੇ ਫਰਜ਼ਾਂ ਪ੍ਰਤੀ ਨਿਸ਼ਠਾ ਦੇ ਚਲਦਿਆਂ ਉਹ ਕਈ ਵਾਰ ਵੱਡੇ ਵੱਡੇ ਸਨਮਾਨ ਪ੍ਰਾਪਤ ਕਰਨ ਦੇ ਇਤਿਹਾਸ ਦੁਹਰਾ ਚੁੱਕੇ ਹਨ ਅਜਿਹਾ ਹੀ ਇੱਕ ਇਤਿਹਾਸ ਨੇੜਲੇ ਪਿੰਡ ਸੇਖਵਾਂ ਦੇ ਮਲਕੀਤ ਸਿੰਘ ਨੇ ਦੁਹਰਾਇਆ ਹੈ ਜਿਸ ਦੇ ਬਦਲੇ ਉਸ ਨੂੰ ਦੇਸ਼ ਦਾ ਸਰਵ ਉੱਚ ਸਨਮਾਨ ਸੋਰਿਆ ਚੱਕਰ ਦੇਸ਼ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਵੱਲੋਂ ਭੇਂਟ ਕੀਤਾ ਗਿਆ ਹੈ। ਇਹ ਸਨਮਾਨ ਨੂੰ ਪ੍ਰਾਪਤ ਕਰਨ ਉਪਰੰਤ ਮਲਕੀਤ ਸਿੰਘ ਪੁੱਤਰ ਨਰਿੰਦਰ ਸਿੰਘ ਆਪਣੀ ਜੱਦੀ ਘਰ ਸੇਖਵਾਂ ਵਿਖੇ ਪਹੁੰਚਿਆ ਜਿੱਥੇ ਸੇਖਵਾਂ ਪਹੁੰਚਣ ਤੇ ਪਿੰਡ ਦੇ ਲੋਕਾਂ ਅਤੇ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ। ਨੌਜਵਾਨ ਦਾ ਸਵਾਗਤ ਕਰਨ ਲਈ ਜਿਲੇ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਇਸ ਮੌਕੇ ਪਤਵੰਤਿਆਂ ਨੇ ਅਤੇ ਉਸ ਦੇ ਪਰਿਵਾਰ ਮੈਂਬਰਾਂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਮਲਕੀਤ ਸਿੰਘ ਨੇ ਦੱਸਿਆ ਕਿ ਛੱਤੀਸਗੜ੍ਹ ਵਿੱਚ ਵੀ ਜੋ ਨਕਸਲਵਾਦ ਤੋਂ ਪ੍ਰਭਾਵਿਤ ਏਰੀਆ ਹੈ ਉੱਥੇ ਅਕਸਰ ਹੀ ਪੈਰਾਮਿਲਟਰੀ ਦੇ ਜਵਾਨਾਂ ਦੀ ਨਕਸਲਵਾਦੀਆਂ ਦੇ ਨਾਲ ਮੁਠਭੇੜ ਹੋ ਜਾਂਦੀ ਹੈ। ਮਲਕੀਤ ਸਿੰਘ ਨੇ ਦੱਸਿਆ ਕਿ 30 ਜਨਵਰੀ 2024 ਨੂੰ ਜਦੋਂ ਉਹ ਨਕਸਲਵਾਦੀਆਂ ਦੇ ਗੜ੍ਹ ਜ਼ਿਲ੍ਹਾ ਸੁਖਮਾਂ ਦੇ ਪਿੰਡ ਟੇਕਨ ਗੁੜਾ ਵਿਖੇ ਨਵਾਂ ਕੈਂਪ ਲਗਾ ਰਹੇ ਸਨ ਤਾਂ ਨਕਸਲੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਜਿਸ ਦੌਰਾਨ ਉਹਨਾਂ ਦੇ ਸਾਥੀ ਪਵਨ ਕੁਮਾਰ ਅਤੇ ਦੀਵਾਨ ਡਮ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਇਸ ਮੌਕੇ ਪਵਨ ਕੁਮਾਰ ਨੂੰ ਬਚਾਉਂਦੇ ਸਮੇਂ ਉਸ ਨੂੰ ਵੀ ਇੱਕ ਛਾਤੀ ਵਿੱਚ ਤੇ ਇੱਕ ਹੋਰ ਗੋਲੀ ਸਰੀਰ ਉੱਤੇ ਲੱਗੀ। ਉਹਨਾਂ ਨੇ ਕਿਹਾ ਕਿ ਬੀਤੇ ਸਮੇਂ ਵੀ ਹੋਈ ਮੁੱਠਭੇੜ ਵਿੱਚ ਉਹਨਾਂ ਨੇ ਕਈ ਚੋਟੀ ਦੇ ਨਕਸਲਵਾਦੀਆਂ ਨੂੰ ਢੇਰ ਕੀਤਾ ਅਤੇ ਇਸ ਦੌਰਾਨ ਉਸ ਨੇ ਆਪਣੇ ਸਾਥੀ ਜਵਾਨਾਂ ਅਤੇ ਅਧਿਕਾਰੀਆਂ ਦੀ ਜਾਨ ਬਚਾਉਣ ਵਿੱਚ ਵੀ ਆਪਣਾ ਫਰਜ਼ ਨਿਭਾਇਆ। ਉਹਨਾਂ ਨੇ ਦੱਸਿਆ ਕਿ ਉਹ ਸਾਲ 2011 ਵਿੱਚ ਸੀਆਰਪੀਐਫ ਵਿੱਚ ਭਰਤੀ ਹੋਏ ਸਨ।ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣਾ ਫਰਜ਼ ਨਿਭਾਇਆ ਹੈ ਪਰ ਇਸ ਫਰਜ਼ ਬਦਲੇ ਉਸ ਨੂੰ ਮਿਲੇ ਹੋਏ ਮਾਣ ਨੇ ਉਸ ਨੂੰ ਆਪਣੀ ਡਿਊਟੀ ਪ੍ਰਤੀ ਹੋਰ ਨਿਸ਼ਠਾ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦਾ ਹੌਸਲਾ ਬਖਸ਼ਿਆ ਹੈ।ਉਹਨਾਂ ਨੇ ਕਿਹਾ ਕਿ ਉਹ ਆਪਣੀ ਬਟਾਲੀਅਨ ਦੇ ਅਧਿਕਾਰੀਆਂ ਅਤੇ ਰਾਸ਼ਟਰਪਤੀ ਦੇ ਬਹੁਤ ਰਿਣੀ ਹਨ ਜਿਨਾਂ ਨੇ ਉਹਨਾਂ ਨੂੰ ਦੇਸ਼ ਦਾ ਸਰਵ ਉੱਚ ਸੌਰਿਆ ਚੱਕਰ ਸਨਮਾਨ ਨਾਲ ਨਿਵਾਜਿਆ ਹੈ।

ਨਸ਼ਿਆਂ ਵਿਰੁੱਧ ਜੰਗ ‘ਚ ਹੁਸ਼ਿਆਰਪੁਰ ਬਣ ਰਿਹਾ ਮੋਹਰੀ ਜ਼ਿਲ੍ਹਾ : ਡਾ. ਬਲਬੀਰ ਸਿੰਘ
ਹੁਸ਼ਿਆਰਪੁਰ- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ ' ਮੁਹਿੰਮ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਪੂਰੇ ਸੂਬੇ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਵਿਭਾਗ ਅਤੇ ਲੋਕ ਪ੍ਰਤੀਨਿਧੀਆਂ ਦੇ ਸਾਂਝੇ ਯਤਨਾਂ ਨਾਲ ਇਹ ਮੁਹਿੰਮ...