Barack Obama and Michelle Obama: ਬਰਾਕ ਓਬਾਮਾ ਨੇ ਤਲਾਕ ਦੀ ਖ਼ਬਰ ‘ਤੇ ਤੋੜੀ ਚੁੱਪੀ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ
ਅਮਰੀਕਾ ‘ਚ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਅਚਾਨਕ ਇੱਕ ਨਵਾਂ ਮੁੱਦਾ ਸਾਹਮਣੇ ਆ ਗਿਆ ਹੈ। ਇਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਤਲਾਕ ਦੀ ਖ਼ਬਰ ਹੈ।
Barack Obama and Michelle Obama: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਦੁਨੀਆ ਦਾ ਸਭ ਤੋਂ ਪਿਆਰਾ ਜੋੜਾ ਮੰਨਿਆ ਜਾਂਦਾ ਹੈ। ਉਹ ਜੋੜੀ ਜਿਸਨੂੰ ਦੇਖਣ ਤੋਂ ਬਾਅਦ ਹਰ ਕੋਈ ਉਤਸ਼ਾਹ ਨਾਲ ਭਰ ਜਾਂਦਾ ਹੈ। ਪਰ ਇਨ੍ਹੀਂ ਦਿਨੀਂ ਇਸ ਜੋੜੇ ਬਾਰੇ ਇੱਕ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਖ਼ਬਰ ਇਹ ਹੈ ਕਿ ਬਰਾਕ ਓਬਾਮਾ ਤੇ ਮਿਸ਼ੇਲ ਓਬਾਮਾ ਵਿਚਕਾਰ ਸਭ ਕੁਝ ਠੀਕ ਨਹੀਂ ਹੈ। ਬਰਾਕ ਅਤੇ ਮਿਸ਼ੇਲ ਤਲਾਕ ਲੈਣ ਵਾਲੇ ਹਨ। ਪਰ ਬਰਾਕ ਓਬਾਮਾ ਨੇ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਬ੍ਰੇਕ ਲਗਾ ਦਿੱਤੀ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਖ਼ਬਰਾਂ ਨੂੰ ਅਫਵਾਹ ਸਾਬਤ ਕਰ ਦਿੱਤਾ। ਪੋਸਟ ਰਾਹੀਂ ਓਬਾਮਾ ਨੇ ਦਿਖਾਇਆ ਕਿ ਮਿਸ਼ੇਲ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ।
ਬਰਾਕ ਓਬਾਮਾ ਦੀ ਪੋਸਟ
ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦਾ ਜਨਮਦਿਨ 17 ਜਨਵਰੀ ਨੂੰ ਸੀ। ਇਸ ਦੌਰਾਨ, ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਵੀ ਆਈਆਂ। ਬਰਾਕ ਓਬਾਮਾ ਨੇ ਸੋਚਿਆ ਕਿ ਇਹ ਦਿਨ ਇਸਦਾ ਜਵਾਬ ਦੇਣ ਲਈ ਸਭ ਤੋਂ ਢੁਕਵਾਂ ਹੈ। ਉਸਨੇ ਇੱਕ ਪੋਸਟ ਰਾਹੀਂ ਮਿਸ਼ੇਲ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਮੀਡੀਆ ਵਿੱਚ ਘੁੰਮ ਰਹੀਆਂ ਖ਼ਬਰਾਂ ਦਾ ਜਵਾਬ ਵੀ ਦਿੱਤਾ।
ਓਬਾਮਾ ਨੇ ਆਪਣੀ ਪੋਸਟ ਵਿੱਚ ਲਿਖਿਆ, ਮੇਰੀ ਜ਼ਿੰਦਗੀ ਦੇ ਪਿਆਰ ਨੂੰ ਜਨਮਦਿਨ ਮੁਬਾਰਕ, ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਫੋਟੋ ਵੀ ਸਾਂਝੀ ਕੀਤੀ ਜਿਸ ‘ਚ ਦੋਵੇਂ ਡੀਨਰ ਕਰਦੇ ਦਿਖਾਈ ਦੇ ਰਹੇ ਹਨ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਹਰ ਖਾਲੀ ਕਮਰੇ ਨੂੰ ਭਰ ਦਿੱਤਾ ਜਿਸ ਵਿੱਚ ਸਭ ਕੁਝ ਹੈ। ਤਸੀਂ ਹਮੇਸ਼ਾ ਇਹ ਕਰਦੇ ਹੋਏ ਬਹੁਤ ਵਧੀਆ ਲੱਗਦੇ ਹੋ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਤੁਹਾਡੇ ਨਾਲ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਕਰਨ ਦੇ ਯੋਗ ਹਾਂ, ਮੇਰੇ ਪਿਆਰ। ਇਸ ਪੋਸਟ ਤੋਂ ਬਾਅਦ, ਓਬਾਮਾ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ।
ਮਿਸ਼ੇਲ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ
ਓਬਾਮਾ ਦੀ ਪੋਸਟ ਤੋਂ ਬਾਅਦ, ਮਿਸ਼ੇਲ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤਾ ਹੈ। ਮਿਸ਼ੇਲ ਨੇ ਆਪਣੇ ਅਕਾਊਂਟ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘ਲਵ ਯੂ, ਹਨੀ!’ ਮਿਸ਼ੇਲ 61 ਸਾਲਾਂ ਦੀ ਹੈ। ਨਿੱਜੀ ਕਾਰਨਾਂ ਕਰਕੇ, ਉਹ 9 ਜਨਵਰੀ ਨੂੰ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਸੀ।
ਕਿੱਥੋਂ ਸ਼ੁਰੂ ਹੋਈਆਂ ਇਹ ਅਫਵਾਹਾਂ ?
ਅਜਿਹੀ ਘਟਨਾ ਦੋ ਵਾਰ ਵਾਪਰੀ, ਜਿਸ ਨੇ ਤਲਾਕ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ। ਇਸ ਤੋਂ ਪਹਿਲਾਂ 9 ਜਨਵਰੀ ਨੂੰ, ਮਿਸ਼ੇਲ ਓਬਾਮਾ ਆਪਣੇ ਪਤੀ ਬਰਾਕ ਨਾਲ ਸਾਬਕਾ ਰਾਸ਼ਟਰਪਤੀ ਕਾਰਟਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਨਹੀਂ ਹੋਈ ਸੀ।
ਦੂਜਾ, ਸਾਬਕਾ ਰਾਸ਼ਟਰਪਤੀ ਅਤੇ ਸਾਬਕਾ ਪਹਿਲੀ ਮਹਿਲਾ ਲਈ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਇੱਕ ਪਰੰਪਰਾ ਹੈ। ਆਮ ਤੌਰ ‘ਤੇ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਇਸ ਸਮਾਰੋਹ ਵਿੱਚ ਸ਼ਾਮਲ ਹੁੰਦੇ ਹਨ। ਮਿਸ਼ੇਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੀ। ਇਸ ਵਿੱਚ ਸਿਰਫ਼ ਬਰਾਕ ਓਬਾਮਾ ਹੀ ਸ਼ਾਮਲ ਹੋਣਗੇ। ਅਜਿਹੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ, ਇਨ੍ਹਾਂ ਖ਼ਬਰਾਂ ਨੂੰ ਹੋਰ ਬਲ ਮਿਲਿਆ।