ਮੋਹਾਲੀ ਏਅਰਪੋਰਟ ਰੋਡ ‘ਤੇ ਬਦਮਾਸ਼ਾਂ ਵੱਲੋਂ ਗੁੰਡਾਗਰਦੀ, ਪੰਜਾਬ ਦਾ ਹੁਣ ਰੱਬ ਹੀ ਰਾਖਾ
Punjab News: ਮੋਹਾਲੀ ਏਅਰਪੋਰਟ ਰੋਡ ‘ਤੇ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਦਾ ਨੱਗਾ ਨਾਚ ਸਾਹਮਣੇ ਆਇਆ ਹੈ। 2 ਬਾਈਕ ਸਵਾਰਾਂ ਨੇ ਕਾਰ ‘ਤੇ ਜਾਨਲੇਵਾ ਹਮਲਾ ਕੀਤਾ ਹੈ,ਕਾਰ ਸਵਾਰਾਂ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਹਨ, ਇਸ ਪੂਰੀ ਘਟਨਾ ‘ਚ ਇੱਕ ਕਾਰ ਸਵਾਰ ਜ਼ਖਮੀਂ ਹੋ ਗਿਆ। ਹੰਗਾਮੇ ਦੌਰਾਨ ਸੜਕ ਦੇ ਦੋਹੇਂ ਪਾਸੇ ਲੰਮਾ ਜਾਮ ਲੱਗ ਗਿਆ। ਦੂਜੇ […]
By :
Dailypost News
Updated On: 17 Jun 2025 13:12:PM
Punjab News: ਮੋਹਾਲੀ ਏਅਰਪੋਰਟ ਰੋਡ ‘ਤੇ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਦਾ ਨੱਗਾ ਨਾਚ ਸਾਹਮਣੇ ਆਇਆ ਹੈ। 2 ਬਾਈਕ ਸਵਾਰਾਂ ਨੇ ਕਾਰ ‘ਤੇ ਜਾਨਲੇਵਾ ਹਮਲਾ ਕੀਤਾ ਹੈ,ਕਾਰ ਸਵਾਰਾਂ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਹਨ, ਇਸ ਪੂਰੀ ਘਟਨਾ ‘ਚ ਇੱਕ ਕਾਰ ਸਵਾਰ ਜ਼ਖਮੀਂ ਹੋ ਗਿਆ। ਹੰਗਾਮੇ ਦੌਰਾਨ ਸੜਕ ਦੇ ਦੋਹੇਂ ਪਾਸੇ ਲੰਮਾ ਜਾਮ ਲੱਗ ਗਿਆ।

ਦੂਜੇ ਪਾਸੇ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ 112 ਨੰਬਰ ‘ਤੇ ਪੁਲਿਸ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੂੰ ਫੋਨ ਨਹੀਂ ਲੱਗ ਸਕਿਆ।

ਦੂਜੇ ਪਾਸੇ ਸਰਕਾਰ ਦਾਅਵਾ ਕਰਦੀ ਹੈ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੇ ਕੰਟਰੋਲ ਦੇ ਵਿੱਚ ਹੈ, ਪਰ ਅੱਜ ਵਾਲੀ ਘਟਨਾਂ ਤੋਂ ਇਹ ਸਾਬਤ ਹੋ ਸਕਦਾ ਹੈ ਪੰਜਾਬ ਹੁਣ ਰੱਬ ਦੇ ਆਸਰੇ ਹੈ, ਜਿਸ ਤਰ੍ਹਾਂ ਦਾ ਪੰਜਾਬ ਦੇ ਅੰਦਰ ਹਾਲਤ ਹੋਏ ਹਨ।