ਅਬੋਹਰ ਵਿੱਚ ਬਿਜਲੀ ਮੀਟਰਾਂ ਨੂੰ ਲੱਗੀ ਅੱਗ, ਬਿਜਲੀ ਸਪਲਾਈ ਹੋਈ ਬੰਦ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ
ਅਬੋਹਰ ਵਿੱਚ ਅੱਜ ਬਿਜਲੀ ਮੀਟਰ ਬਕਸਿਆਂ ਵਿੱਚ ਅਚਾਨਕ ਅੱਗ ਲੱਗ ਗਈ। ਫਿਰਨੀ ‘ਤੇ ਲਗਾਏ ਗਏ ਬਿਜਲੀ ਮੀਟਰ ਬਕਸਿਆਂ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਪਿੰਡ ਵਾਸੀਆਂ ਨੇ ਤੁਰੰਤ ਰੇਤ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿੱਚ ਲਗਭਗ 10 ਤੋਂ 12 […]
By :
Dailypost News
Updated On: 19 Jun 2025 16:50:PM
ਅਬੋਹਰ ਵਿੱਚ ਅੱਜ ਬਿਜਲੀ ਮੀਟਰ ਬਕਸਿਆਂ ਵਿੱਚ ਅਚਾਨਕ ਅੱਗ ਲੱਗ ਗਈ। ਫਿਰਨੀ ‘ਤੇ ਲਗਾਏ ਗਏ ਬਿਜਲੀ ਮੀਟਰ ਬਕਸਿਆਂ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਪਿੰਡ ਵਾਸੀਆਂ ਨੇ ਤੁਰੰਤ ਰੇਤ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਇਸ ਘਟਨਾ ਵਿੱਚ ਲਗਭਗ 10 ਤੋਂ 12 ਮੀਟਰ ਸੜ ਗਏ। ਇਸ ਕਾਰਨ ਲੋਕਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਇਸ ਦੇ ਨਾਲ ਹੀ ਇਲਾਕੇ ਦੀ ਬਿਜਲੀ ਗੁੱਲ ਹੋ ਗਈ। ਇਹ ਘਟਨਾ ਕਿੱਕਰਖੇੜਾ ਪਿੰਡ ਵਿੱਚ ਵਾਪਰੀ। ਵਿਭਾਗ ਦੇ ਐਕਸੀਅਨ ਸੁਦੀਪ ਸੋਖਲ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਬਿਜਲੀ ਕਰਮਚਾਰੀ ਤਿੰਨ ਘੰਟੇ ਬਾਅਦ ਮੌਕੇ ‘ਤੇ ਪਹੁੰਚੇ।
ਇਸ ਦੌਰਾਨ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੀ। ਗਰਮੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ।