Journalism Of Hope
BREAKING NEWS
CJP ਪ੍ਰਦਰਸ਼ਨ ਕਾਰਨ ਦਿੱਲੀ ’ਚ ਹਲਚਲ: 16 ਮੈਟਰੋ ਸਟੇਸ਼ਨ ਬੰਦ, ਬੰਗਾਲ ਤੋਂ ਏਅਰਲਿਫਟ ਕੀਤੇ 2 ਹਜ਼ਾਰ CRPF ਜਵਾਨ

ENG vs IND 1st Test: ਇੰਗਲੈਂਡ ਨੇ ਜਿੱਤਿਆ ਟਾਸ, ਸਾਈ ਸੁਦਰਸ਼ਨ ਨੇ ਕੀਤਾ ਆਪਣਾ ਡੈਬਿਊ, ਭਾਰਤ ਨੇ 4 ਤੇਜ਼ ਗੇਂਦਬਾਜ਼ ਮੈਦਾਨ ‘ਤੇ ਉਤਾਰੇ, ਦੇਖੋ ਪਲੇਇੰਗ-11

ENG vs IND 1st Test: ਇੰਗਲੈਂਡ ਅਤੇ ਭਾਰਤ ਵਿਚਾਲੇ ਹੈਡਿੰਗਲੇ, ਲੀਡਜ਼ ਵਿਖੇ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਲਈ ਟਾਸ ਹੋਇਆ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸਾਈ ਸੁਦਰਸ਼ਨ ਨੂੰ ਭਾਰਤ ਲਈ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਕਪਤਾਨ ਸ਼ੁਭਮਨ ਗਿੱਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੌਥੇ […]
Nishant Malyan
By : Updated On: 20 Jun 2025 15:32:PM
ENG vs IND 1st Test: ਇੰਗਲੈਂਡ ਨੇ ਜਿੱਤਿਆ ਟਾਸ, ਸਾਈ ਸੁਦਰਸ਼ਨ ਨੇ ਕੀਤਾ ਆਪਣਾ ਡੈਬਿਊ, ਭਾਰਤ ਨੇ 4 ਤੇਜ਼ ਗੇਂਦਬਾਜ਼ ਮੈਦਾਨ ‘ਤੇ ਉਤਾਰੇ, ਦੇਖੋ ਪਲੇਇੰਗ-11

ENG vs IND 1st Test: ਇੰਗਲੈਂਡ ਅਤੇ ਭਾਰਤ ਵਿਚਾਲੇ ਹੈਡਿੰਗਲੇ, ਲੀਡਜ਼ ਵਿਖੇ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਲਈ ਟਾਸ ਹੋਇਆ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸਾਈ ਸੁਦਰਸ਼ਨ ਨੂੰ ਭਾਰਤ ਲਈ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਕਪਤਾਨ ਸ਼ੁਭਮਨ ਗਿੱਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨਗੇ।

ਇਸ਼ਤਿਹਾਰ

ਟੀਮ ਇੰਡੀਆ ਚਾਰ ਤੇਜ਼ ਗੇਂਦਬਾਜ਼ਾਂ ਨਾਲ ਆਈ ਹੈ। ਸ਼ਾਰਦੁਲ ਠਾਕੁਰ ਨੂੰ ਵੀ ਅੰਤਿਮ ਗਿਆਰਾਂ ਵਿੱਚ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ, ਪ੍ਰਸਿਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ ਹਨ। ਕਰੁਣ ਨਾਇਰ ਨੂੰ ਵੀ ਮੌਕਾ ਮਿਲਿਆ ਹੈ। ਉਹ ਲੰਬੇ ਸਮੇਂ ਬਾਅਦ ਟੈਸਟ ਟੀਮ ਵਿੱਚ ਵਾਪਸ ਆਇਆ ਹੈ।

ਇੰਗਲੈਂਡ ਦੀ ਪਲੇਇੰਗ ਇਲੈਵਨ- ਜੈਕ ਕਰਾਊਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਸ਼ ਟੰਗ ਅਤੇ ਸ਼ੋਏਬ ਬਸ਼ੀਰ।

ਭਾਰਤ ਦੀ ਪਲੇਇੰਗ ਇਲੈਵਨ- ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਕਰੁਣ ਨਾਇਰ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨ

Read Latest News and Breaking News at Daily Post TV, Browse for more News

Ad
Ad

Punjab District News