Banner
Banner

ਹਸਪਤਾਲ ‘ਚ ਲੇਬਰ ਰੂਮ ਦੀ ਵੀਡੀਓ ਵਾਇਰਲ! ਹੈਰਾਨ ਕਰਦਾ ਹੈ ਪੂਰਾ ਮਾਮਲਾ

Punjab News: ਡੇਰਾਬੱਸੀ ਦੇ ਸਿਵਲ ਹਸਪਤਾਲ ‘ਚ ਲੇਬਰ ਰੂਮ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੂਰੇ ਹਸਪਤਾਲ ‘ਚ ਤੜਥੱਲੀ ਮਚ ਕੀਤਾ। ਫਿਲਹਾਲ ਪੁਲਸ ਨੇ ਸਿਵਲ ਹਸਪਤਾਲ ‘ਚ ਔਰਤਾਂ ਦੇ ਲੇਬਰ ਰੂਮ ’ਚ ਵੜ੍ਹ ਕੇ ਵੀਡੀਓ ਵਾਇਰਲ ਕਰਨ ਦੇ ਦੋਸ਼ ’ਚ ਯੂ-ਟਿਊਬਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ […]
Dailypost News
By : Updated On: 21 Jun 2025 12:12:PM
ਹਸਪਤਾਲ ‘ਚ ਲੇਬਰ ਰੂਮ ਦੀ ਵੀਡੀਓ ਵਾਇਰਲ! ਹੈਰਾਨ ਕਰਦਾ ਹੈ ਪੂਰਾ ਮਾਮਲਾ

Punjab News: ਡੇਰਾਬੱਸੀ ਦੇ ਸਿਵਲ ਹਸਪਤਾਲ ‘ਚ ਲੇਬਰ ਰੂਮ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੂਰੇ ਹਸਪਤਾਲ ‘ਚ ਤੜਥੱਲੀ ਮਚ ਕੀਤਾ। ਫਿਲਹਾਲ ਪੁਲਸ ਨੇ ਸਿਵਲ ਹਸਪਤਾਲ ‘ਚ ਔਰਤਾਂ ਦੇ ਲੇਬਰ ਰੂਮ ’ਚ ਵੜ੍ਹ ਕੇ ਵੀਡੀਓ ਵਾਇਰਲ ਕਰਨ ਦੇ ਦੋਸ਼ ’ਚ ਯੂ-ਟਿਊਬਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਬੀਰ ਸਿੰਘ ਵਾਸੀ ਕਾਲਜ ਕਾਲੋਨੀ ਵਜੋਂ ਹੋਈ ਹੈ। ਸ਼ਿਕਾਇਤ ’ਚ ਐੱਸ. ਐੱਮ. ਓ. ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਖ਼ੁਦ ਨੂੰ ਯੂ-ਟਿਊਬਰ ਪੱਤਰਕਾਰ ਦੱਸ ਕੇ ਜ਼ਬਰਦਸਤੀ ਔਰਤਾਂ ਦੇ ਲੇਬਰ ਰੂਮ ’ਚ ਦਾਖ਼ਲ ਹੋ ਗਿਆ ਅਤੇ ਫ਼ਿਰ ਵੀਡੀਓ ਵਾਇਰਲ ਕਰ ਦਿੱਤੀ।

ਲੇਬਰ ਰੂਮ ’ਚ ਗਰਭਵਤੀ ਔਰਤਾਂ ਦੀ ਡਿਲੀਵਰੀ ਹੁੰਦੀ ਹੈ, ਜਿਨ੍ਹਾਂ ਦੀ ਨਿੱਜਤਾ ਨੂੰ ਦੇਖਦਿਆਂ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ’ਤੇ ਪਾਬੰਦੀ ਲਾਈ ਹੋਈ ਹੈ। ਵਾਰਡ ਬਾਹਰ ਲਿਖ ਕੇ ਵੀ ਲਾਇਆ ਹੋਇਆ ਹੈ। ਇਸ ਦੇ ਬਾਵਜੂਦ ਯੂ-ਟਿਊਬਰ ਜ਼ਬਰਦਸਤੀ ਅੰਦਰ ਆ ਗਿਆ ਅਤੇ ਨਰਸ ਨਾਲ ਬਦਸਲੂਕੀ ਕਰ ਕੇ ਧੱਕਾ ਮਾਰਿਆ। ਇਸ ਲਈ ਡਿਊਟੀ ’ਚ ਵਿਘਨ, ਸਟਾਫ਼ ਨਾਲ ਬਦਸਲੂਕੀ ਤੇ ਮਹਿਲਾ ਮਰੀਜ਼ਾਂ ਦੀ ਨਿੱਜਤਾ ਨੂੰ ਭੰਗ ਕਰਨ ਦੇ ਦੋਸ਼ ’ਚ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਗਈ। ਥਾਣਾ ਮੁਖੀ ਸੁਮਿਤ ਮੋਰ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਜਸਬੀਰ ਸਿੰਘ ਨੇ ਦੱਸਿਆ ਕਿ ਜਣੇਪੇ ਲਈ ਉਨ੍ਹਾਂ ਦੀ ਧੀ ਦਾਖ਼ਲ ਸੀ, ਜਿੱਥੇ ਕੋਈ ਪੱਖਾਂ ਨਹੀਂ ਚੱਲ ਰਿਹਾ ਸੀ। ਇਸ ਕਾਰਨ ਵੀਡੀਓ ਬਣਾਈ ਗਈ। ਇਸ ’ਚ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਹਨ।

ਸਿਵਲ ਹਸਪਤਾਲ ਵਿਖੇ ਲੰਘੇ ਦਿਨੀਂ ਪਿੰਡ ਮੁਕੰਦਪੁਰ ਦੀ 2 ਧਿਰਾਂ ਵਿਚਕਾਰ ਖ਼ੂਨੀ ਝੜਪ ਹੋ ਚੁੱਕੀ ਹੈ। ਦੋਵੇਂ ਧਿਰਾਂ ਵੱਲੋਂ ਹਸਪਤਾਲ ਵਿੱਚ ਭੰਨ੍ਹ-ਤੋੜ ਕੀਤੀ ਗਈ ਸੀ। ਵੀਡੀਓ ਵਾਇਰਲ ਹੋਣ ਮਗਰੋਂ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸਨ।

Read Latest News and Breaking News at Daily Post TV, Browse for more News

Ad
Ad