Banner
Banner

ਖੇਤ ‘ਚ ਕੰਮ ਕਰ ਰਹੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

Punjab News: ਫਾਜਿਲਕਾ ਵਿੱਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ ਹੋ ਗਈ ਆ ਉਹ ਖੇਤ ਵਿੱਚ ਝੋਨੇ ਦੀ ਫਸਲ ਨੂੰ ਪਾਣੀ ਲਗਾਉਣ ਦੇ ਲਈ ਮੋਟਰ ਚਲਾਉਣ ਆਇਆ ਸੀ । ਉਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ।ਮਾਮਲੇ ਵਿੱਚ ਪਰਿਵਾਰ ਨੇ ਆਰਥਿਕ ਮਦਦ ਦੀ ਗੁਹਾਰ […]
Dailypost News
By : Updated On: 29 Jun 2025 16:13:PM
ਖੇਤ ‘ਚ ਕੰਮ ਕਰ ਰਹੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

Punjab News: ਫਾਜਿਲਕਾ ਵਿੱਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ ਹੋ ਗਈ ਆ ਉਹ ਖੇਤ ਵਿੱਚ ਝੋਨੇ ਦੀ ਫਸਲ ਨੂੰ ਪਾਣੀ ਲਗਾਉਣ ਦੇ ਲਈ ਮੋਟਰ ਚਲਾਉਣ ਆਇਆ ਸੀ । ਉਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ।ਮਾਮਲੇ ਵਿੱਚ ਪਰਿਵਾਰ ਨੇ ਆਰਥਿਕ ਮਦਦ ਦੀ ਗੁਹਾਰ ਲਾਈ ਹੈ।

ਮ੍ਰਿਤਕ ਦੀ ਪਹਿਚਾਨ 25 ਸਾਲਾਂ ਕ੍ਰਿਸ਼ਨ ਸਿੰਘ ਦੇ ਤੌਰ ਤੇ ਹੋਈ ਆ ਉਸ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਝੋਨੇ ਨੂੰ ਪਾਣੀ ਲਗਾਉਣ ਦੇ ਲਈ ਮੋਟਰ ਚਲਾਉਣਾ ਆਇਆ ਸੀ ਅਚਾਨਕ ਮੋਟਰ ਦੇ ਵਿੱਚ ਬਿਜਲੀ ਦਾ ਕਰੰਟ ਆਗਿਆ। ਜਿਸ ਕਰਕੇ ਉਸ ਦੀ ਮੌਤ ਹੋ ਗਈ।

ਕ੍ਰਿਸ਼ਨ ਸਿੰਘ ਜਦੋਂ ਕਾਫੀ ਸਮੇਂ ਤੱਕ ਘਰ ਨਹੀਂ ਆਇਆ ਤਾ ਉਸ ਨੂੰ ਖੇਤ ਦੇਖਣ ਲਈ ਪਤਨੀ ਗਈ। ਉਸ ਨੇ ਖੇਤ ਵਿੱਚ ਡਿੱਗਿਆ ਹੋਇਆ ਪਾਇਆ ਤੇ ਸ਼ੋਰ ਮਚਾਉਣ ਤੇ ਆਸ ਪਾਸ ਤੇ ਲੋਕ ਇਕੱਤਰ ਹੋ ਗਏ । ਪਿੰਡ ਦੀ ਮਹਿਲਾ ਸਰਪੰਚ ਦੇ ਲੜਕੇ ਵੱਲੋਂ ਆਪਣੇ ਪੱਧਰ ਤੇ ਫਸਟ ਏਡ ਦੇਣ ਦਾ ਯਤਨ ਕੀਤਾ ਲੇਕਿਨ ਉਸਦੀ ਜਾਨ ਨਹੀਂ ਬਚਾਈ ਜਾ ਸਕੀ ਆਪਣੇ ਪਿੱਛੇ ਦੋ ਬੱਚੇ ਛੱਡ ਗਏ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੀ ਫਾਜਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ

Read Latest News and Breaking News at Daily Post TV, Browse for more News

Ad
Ad