Banner
Banner

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ

Punjab News: ਬੀਤੇ ਕੱਲ੍ਹ ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ‘ਚ ਚੰਗੀ ਪੜ੍ਹਾਈ ਦੀ ਆਸ ‘ਤੇ ਆਪਣੇ ਚੰਗੇਰੇ ਭਵਿੱਖ ਦੀ ਆਸ ਵਿਚ ਕਰੀਬ ਇਕ ਸਾਲ ਪਹਿਲਾਂ ਆਏ ਪੰਜਾਬੀ ਨੌਜਵਾਨ ਹਰਸ਼ਾਨਦੀਪ ਸਿੰਘ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਮੁਟੇਰੀ ਜੱਟਾਂ ਨਾਲ ਸੰਬੰਧਤ ਇਹ 20 ਸਾਲਾ […]
Dailypost News
By : Updated On: 01 Jul 2025 14:49:PM
ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ
Punjaban Die In Canada

Punjab News: ਬੀਤੇ ਕੱਲ੍ਹ ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ‘ਚ ਚੰਗੀ ਪੜ੍ਹਾਈ ਦੀ ਆਸ ‘ਤੇ ਆਪਣੇ ਚੰਗੇਰੇ ਭਵਿੱਖ ਦੀ ਆਸ ਵਿਚ ਕਰੀਬ ਇਕ ਸਾਲ ਪਹਿਲਾਂ ਆਏ ਪੰਜਾਬੀ ਨੌਜਵਾਨ ਹਰਸ਼ਾਨਦੀਪ ਸਿੰਘ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਮੁਟੇਰੀ ਜੱਟਾਂ ਨਾਲ ਸੰਬੰਧਤ ਇਹ 20 ਸਾਲਾ ਨੌਜਵਾਨ ਤੇ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ। ਇੱਥੇ ਇਹ ਪੜ੍ਹਾਈ ਦੇ ਨਾਲ-ਨਾਲ ਇਕ ਕੰਪਨੀ ‘ਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ। ਸੂਤਰਾਂ ਮੁਤਾਬਕ ਸਵੇਰੇ ਇਕ ਘਰ ਵਿਚ ਗੜਬੜੀ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁਲਿਸ ਵੀ ਪਹੁੰਚ ਗਈ ਸੀ।

ਉਸ ਵੇਲੇ ਹਰਸ਼ਾਨਦੀਪ ਗੰਭੀਰ ਹਾਲਤ ‘ਚ ਜ਼ਮੀਨ ‘ਤੇ ਡਿੱਗਿਆ ਹੋਇਆ ਸੀ। ਪੁਲਿਸ ਨੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਭੇਜਿਆ ਪਰ ਜ਼ਖ਼ਮਾਂ ਦੀ ਗੰਭੀਰਤਾ ਕਾਰਨ ਨੌਜਵਾਨ ਦੀ ਹਸਪਤਾਲ ‘ਚ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ‘ਤੇ ਪਹਿਲੇ ਦਰਜੇ ਦੇ ਦੋਸ਼ ਲਗਾਏ ਗਏ ਹਨ।

ਮੌਤ ਦੀ ਇਸ ਖ਼ਬਰ ਨਾਲ ਜਿੱਥੇ ਇੱਧਰ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਪਰਿਵਾਰ ਲਈ ਤਾਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਤੇ ਸਾਰੇ ਨਗਰ ‘ਚ ਇਹ ਖ਼ਬਰ ਸੁਣਦੇ ਸਾਰ ਹੀ ਸੋਗ ਦੀ ਲਹਿਰ ਦੌੜ ਗਈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਤੇ ਬਾਰੀਕੀ ਨਾਲ ਜਾਂਚ ਜਾਰੀ ਹੈ ਤੇ ਇਸ ਹੱਤਿਆ ਪਿੱਛੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad