ਬੀਤੀ ਦੇਰ ਸ਼ਾਮ ਕਾਰ ਸਵਾਰ ਨੇ ਦਰੜੇ ਪਿਓ ਪੁੱਤਰ ਮੌਕੇ ਤੇ ਮੌਤ ਤਿੰਨ ਜਾਣੇ ਗੰਭੀਰ ਰੂਪ ਵਿੱਚ ਜ਼ਖਮੀ
ਥਾਣਾ ਭਿੱਖੀ ਪਿੰਡ ਅਧੀਨ ਆਉਂਦੇ ਪਹੂਵਿੰਡ ਵਿਖੇ ਉਸ ਵਕਤ ਮਾਤਮ ਦਾ ਮਾਹੌਲ ਛਾ ਗਿਆ, ਜਦੋਂ ਸਵਿਫਟ ਕਾਰ ਸਵਾਰ ਨਸ਼ੇ ਦੀ ਹਾਲਤ ਵਿੱਚ ਹੋਣ ਕਰਕੇ ਦੋ ਪਿਓ ਪੁੱਤਰਾਂ ਨੂੰ ਦਰੜ ਦਾ ਹੋਇਆ ਅੱਗੇ ਤਿੰਨਾਂ ਹੋਰ ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਗਿਆ ਹਾਲਾਂਕਿ ਗੱਡੀ ਦੀ ਐਕਸੀਡੈਂਟ ਹੋਣ ਕਾਰਨ ਹਾਲਤ ਖਸਤਾ ਹੋਣ ਤੇ ਗੱਡੀ ਖੁਦ ਹੀ ਰੁਕ ਗਈ, ਜਿਸ ਤੋਂ ਬਾਅਦ ਰਾਹਗੀਰਾਂ ਵੱਲੋਂ ਮੌਕੇ ਤੇ ਹੀ 112 ਹੈਲਪਲਾਈਨ ਤੇ ਕਾਲ ਕਰਕੇ ਜਖ਼ਮੀ ਵਿਅਕਤੀਆਂ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਲਜਾਇਆ ਗਿਆ ਉੱਥੇ ਹੀ ਮੌਕੇ ਤੇ ਪਹੁੰਚੀ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਮ੍ਰਿਤਿਕ ਦਿਲਪ੍ਰੀਤ ਸਿੰਘ ਅਤੇ ਉਸਦੇ ਪੁੱਤਰ ਅਰਮਾਨਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਜਦਕਿ ਤਿੰਨ ਹੋਰ ਵਿਅਕਤੀ ਜੋ ਗੰਭੀਰ ਰੂਪ ਵਿੱਚ ਜ਼ਖਮੀ ਹਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਥਾਣਾ ਭਿੱਖੀ ਪਿੰਡ ਦੇ ਐਸਐਚ ਓ ਮਨੋਜ ਕੁਮਾਰ ਸ਼ਰਮਾ ਨੇ ਕਿਹਾ ਕਿ ਸਵਿਫਟ ਕਾਰ ਸਵਾਰ ਵੱਲੋਂ ਪਿਓ ਪੁੱਤਰ ਨੂੰ ਦਰੜ ਦਿੱਤਾ ਗਿਆ ਹੈ ਜਿਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦ ਕਿ ਤਿੰਨ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਭਿੱਖੀ ਵਿੰਡ ਦੇ ਨਿਜੀ ਹਸਪਤਾਲ ਵਿਖੇ ਜੇਰੇ ਇਲਾਜ ਹਨ। ਉਹਨਾਂ ਕਿਹਾ ਕਿ ਮ੍ਰਿਤਕਾ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰ ਸਵਾਰ ਵਿਅਕਤੀ ਦਾ ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।