Banner
Banner

Mohali ਦੇ ਪਿੰਡਾਂ ‘ਚ ਵੱਡਾ ਬਦਲਾਅ! ਇਕਦਮ ਅਸਮਾਨੀ ਚੜ੍ਹੇ ਜ਼ਮੀਨਾਂ ਦੇ ਰੇਟ,

ਪੰਜਾਬ ਦੇ ਮੋਹਾਲੀ ਸ਼ਹਿਰ ਨਾਲ ਲੱਗਦੇ ਪਿੰਡਾਂ ਦੇ ਮਾਸਟਰ ਪਲਾਨ ਵਿੱਚ ਸੋਧ ਕੀਤੀ ਜਾ ਰਹੀ ਹੈ। ਇਥੋਂ ਦੀ ਖੇਤੀਯੋਗ ਜ਼ਮੀਨ ਨੂੰ ਹੁਣ ਰਿਹਾਇਸ਼ੀ ਇਲਾਕੇ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਟਾਊਨ ਐਂਡ ਕੈਂਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ […]
Dailypost News
By : Updated On: 11 Jul 2025 10:29:AM
Mohali ਦੇ ਪਿੰਡਾਂ ‘ਚ ਵੱਡਾ ਬਦਲਾਅ! ਇਕਦਮ ਅਸਮਾਨੀ ਚੜ੍ਹੇ ਜ਼ਮੀਨਾਂ ਦੇ ਰੇਟ,

ਪੰਜਾਬ ਦੇ ਮੋਹਾਲੀ ਸ਼ਹਿਰ ਨਾਲ ਲੱਗਦੇ ਪਿੰਡਾਂ ਦੇ ਮਾਸਟਰ ਪਲਾਨ ਵਿੱਚ ਸੋਧ ਕੀਤੀ ਜਾ ਰਹੀ ਹੈ। ਇਥੋਂ ਦੀ ਖੇਤੀਯੋਗ ਜ਼ਮੀਨ ਨੂੰ ਹੁਣ ਰਿਹਾਇਸ਼ੀ ਇਲਾਕੇ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਟਾਊਨ ਐਂਡ ਕੈਂਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਲੋਕਾਂ ਤੋਂ ਇਸ ‘ਤੇ ਰਾਏ ਵੀ ਮੰਗੀ ਗਈ ਹੈ। ਇਸ ਫ਼ੈਸਲੇ ਕਾਰਨ ਪਿੰਡਾਂ ਦੀਆਂ ਜ਼ਮੀਨਾਂ ਦੇ ਰੇਟ ਪੂਰੀ ਤਰ੍ਹਾਂ ਬਦਲ ਜਾਣਗੇ। ਲੋਕਾਂ ਨੂੰ ਵਧੀਆ ਸੁਵਿਧਾਵਾਂ ਮਿਲਣਗੀਆਂ ਅਤੇ ਮਾਹਿਰਾਂ ਦੇ ਅਨੁਸਾਰ ਇਸ ਨਾਲ ਸ਼ਹਿਰੀ ਖੇਤਰ ਵੀ ਵਧੇਗਾ। ਇੱਥੇ ਵੀ ਹਾਊਸਿੰਗ ਪ੍ਰੋਜੈਕਟ ਬਣਾਏ ਜਾਣਗੇ, ਜਿਸ ਨਾਲ ਲੋਕਾਂ ਦੀ ਆਮਦਨ ਵੀ ਵਧੇਗੀ।

ਇਨ੍ਹਾਂ ਪਿੰਡਾਂ ਨੂੰ ਯੋਜਨਾ ਵਿੱਚ ਕੀਤਾ ਗਿਆ ਸ਼ਾਮਲ
ਜਾਣਕਾਰੀ ਅਨੁਸਾਰ, ਲਾਂਡਰਾਂ ਤੋਂ ਬਨੂੜ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਪਿੰਡ ਬਠਲਾਣਾ, ਸਨੇਟਾ, ਦੈੜੀ ਅਤੇ ਰਾਇਪੁਰ ਕਲਾ ਨੂੰ ਖੇਤੀਬਾੜੀ ਜੋਨ ਤੋਂ ਰਿਹਾਇਸ਼ੀ ਜੋਨ ਵਿੱਚ ਬਦਲਿਆ ਜਾਵੇਗਾ। ਰਾਇਪੁਰ ਕਲਾ ਪਹਿਲਾਂ ਹੀ ਵਿਕਸਤ ਹੋ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਪਹਿਲਾਂ ਤੋਂ ਹੀ ਇਸ ਸਬੰਧ ਵਿੱਚ ਮੰਗ ਕਰ ਰਹੇ ਸਨ।

ਇਸ ਸਬੰਧੀ ਨਕਸ਼ੇ ਇਕ ਪਾਸੇ ਜਿੱਥੇ ਵਿਭਾਗ ਵੱਲੋਂ ਆਪਣੀ ਵੈੱਬਸਾਈਟ ‘ਤੇ ਅੱਪਲੋਡ ਕਰ ਦਿੱਤੇ ਗਏ ਹਨ, ਉੱਥੇ ਹੀ ਇਸ ਬਾਰੇ ਸੁਝਾਅ ਗਮਾਡਾ, ਡਿਪਟੀ ਕਮਿਸ਼ਨਰ ਮੋਹਾਲੀ, ਐਸ.ਟੀ.ਪੀ., ਪੁਡਾ, ਅਤੇ ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰ ਵਿੱਚ ਦਿੱਤੇ ਜਾ ਸਕਦੇ ਹਨ।

ਇੱਕ ਕਰੋੜ ਏਕੜ ਮਹਿੰਗੀ ਹੋਈ ਜ਼ਮੀਨ
ਸਰਕਾਰ ਦੇ ਨੋਟੀਫਿਕੇਸ਼ਨ ਕਾਰਨ ਇਲਾਕੇ ਦੀਆਂ ਜ਼ਮੀਨਾਂ ਦੇ ਰੇਟ ਵੀ ਵਧ ਗਏ ਹਨ। ਸਨੇਟਾ ਵਿੱਚ ਇੱਕ ਏਕੜ ਜ਼ਮੀਨ ਦਾ ਰੇਟ ਪਹਿਲਾਂ 4 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 5 ਕਰੋੜ ਰੁਪਏ ਹੋ ਗਿਆ ਹੈ। ਰਿਹਾਇਸ਼ੀ ਜੋਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਇਹ ਰੇਟ ਹੋਰ ਵੀ ਵਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਹ ਇਲਾਕਾ ਪਹਿਲਾਂ ਤੋਂ ਹੀ ਏਅਰਪੋਰਟ ਏਰੀਆ ਦੇ ਨੇੜੇ ਸਥਿਤ ਹੈ। ਉੱਥੇ ਹੀ ਭਾਰਤ ਮਾਲਾ ਪ੍ਰੋਜੈਕਟ ਹੇਠ ਨਵਾਂ ਬਣ ਰਿਹਾ ਰੋਡ ਵੀ ਇਥੋਂ ਹੀ ਲੰਘ ਰਿਹਾ ਹੈ।

Read Latest News and Breaking News at Daily Post TV, Browse for more News

Ad
Ad