Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਬਠਿੰਡਾ ਡਿਪੋ ਦੀ ਸਰਕਾਰੀ ਬੱਸ ਚੋਰੀ, ਸਵੇਰੇ ਬੱਸ ਸਟੈਂਡ ’ਤੇ ਪਹੁੰਚੇ ਡਰਾਈਵਰ-ਕੰਡਕਟਰ ਦੇ ਉੱਡੇ ਹੋਸ਼

PRTC bus stolen from Bathinda depot: ਪੰਜਾਬ ਦੇ ਬਠਿੰਡਾ ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਿੱਥੇ ਸ਼ਾਤਿਰ ਚੋਰਾਂ ਨੇ ਪੰਜਾਬ ਰੋਡਵੇਜ਼ (PRTC) ਦੀ ਸਰਕਾਰੀ ਬੱਸ ਹੀ ਚੋਰੀ ਕਰ ਲਈ। ਇਹ ਘਟਨਾ ਕਸਬਾ ਮੋੜ ਮੰਡੀ ਦੇ ਬੱਸ ਸਟੈਂਡ ਦੀ ਹੈ ਜਿੱਥੋਂ ਚੋਰ ਰਾਤ ਦੇ ਸਮੇਂ ਬੱਸ ਲੈ ਗਏ ਸੀ। ਇਹ ਬੱਸ ਬਠਿੰਡਾ PRTC ਡਿਪੋ ਨਾਲ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

PRTC bus stolen from Bathinda depot: ਪੰਜਾਬ ਦੇ ਬਠਿੰਡਾ ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਿੱਥੇ ਸ਼ਾਤਿਰ ਚੋਰਾਂ ਨੇ ਪੰਜਾਬ ਰੋਡਵੇਜ਼ (PRTC) ਦੀ ਸਰਕਾਰੀ ਬੱਸ ਹੀ ਚੋਰੀ ਕਰ ਲਈ। ਇਹ ਘਟਨਾ ਕਸਬਾ ਮੋੜ ਮੰਡੀ ਦੇ ਬੱਸ ਸਟੈਂਡ ਦੀ ਹੈ ਜਿੱਥੋਂ ਚੋਰ ਰਾਤ ਦੇ ਸਮੇਂ ਬੱਸ ਲੈ ਗਏ ਸੀ।

ਇਹ ਬੱਸ ਬਠਿੰਡਾ PRTC ਡਿਪੋ ਨਾਲ ਸੰਬੰਧਤ ਸੀ ਜੋ ਸਮਾਂ-ਸਮੇਂ ’ਤੇ ਮੋੜ ਤੋਂ ਮਾਨਸਾ ਤੱਕ ਚਲਾਈ ਜਾਂਦੀ ਸੀ। ਚੋਰ ਬੱਸ ਨੂੰ ਚੁੱਕ ਕੇ ਕੁਝ ਕਿਲੋਮੀਟਰ ਲੈ ਗਏ ਪਰ ਬੱਸ ਘੁੰਮਣ ਕੈਂਚੀਆਂ ਵਾਲੀ ਸੜਕ ’ਤੇ ਇੱਕ ਕੱਚੇ ਰਸਤੇ ਵਿੱਚ ਫਸ ਗਈ। ਬੱਸ ਨੂੰ ਕੱਢਣ ਦੀ ਕੋਸ਼ਿਸ਼ ਬੇਅਸਰ ਰਹੀ, ਜਿਸ ਤੋਂ ਬਾਅਦ ਚੋਰ ਬੱਸ ਨੂੰ ਓਥੇ ਛੱਡ ਕੇ ਭੱਜ ਗਏ।

ਸਵੇਰੇ ਜਦ ਡਰਾਈਵਰ ਅਤੇ ਕੰਡਕਟਰ ਬੱਸ ਸਟੈਂਡ ਪਹੁੰਚੇ, ਬੱਸ ਨਾਹ ਮਿਲਣ ਤੇ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਜਾਂਚ ’ਚ ਪਤਾ ਲੱਗਾ ਕਿ ਬੱਸ ਮੌਕੇ ‘ਤੇ ਮਿਲ ਗਈ, ਜੋ ਕਿ ਕੀਚੜ ‘ਚ ਫਸ ਗਈ ਸੀ।

ਮੋੜ ਥਾਣਾ ਇੰਚਾਰਜ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਕਿ ਸੀਸੀਟੀਵੀ ਅਤੇ ਹੋਰ ਤਕਨੀਕੀ ਮਦਦ ਨਾਲ ਚੋਰਾਂ ਦੀ ਪਛਾਣ ਜਲਦੀ ਕਰ ਲਈ ਜਾਵੇਗੀ। PRTC ਮੋੜ ਇੰਚਾਰਜ ਸੁਖਪਾਲ ਸਿੰਘ ਨੇ ਵੀ ਕਿਹਾ ਕਿ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News