Banner
Banner

PRTC ਕਰਮਚਾਰੀਆਂ ਦੀ ਮੀਟਿੰਗ ਹੋਈ ਖਤਮ – ਸਰਕਾਰ ਨੂੰ ਦਿੱਤਾ ਇੱਕ ਹਫ਼ਤਾ ਸਮਾਂ

Punjab News: ਪੀਆਰਟੀਸੀ ਕਰਮਚਾਰੀਆਂ ਅਤੇ ਸੈਕਰੇਟਰੀ ਟਰਾਂਸਪੋਰਟ ਵਰੁਣ ਰੂਜ਼ਮ ਦਰਮਿਆਨ ਹੋਈ ਅਹੰਮ ਮੀਟਿੰਗ ਹੁਣ ਖਤਮ ਹੋ ਚੁੱਕੀ ਹੈ। ਮੀਟਿੰਗ ਦੌਰਾਨ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ, ਜਦਕਿ ਕਰਮਚਾਰੀਆਂ ਵੱਲੋਂ ਸਰਕਾਰ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਸ ਮੀਟਿੰਗ ਤੋਂ ਇਲਾਵਾ ਅੱਜ ਇੱਕ ਇੰਟਰਨਲ ਮੀਟਿੰਗ ਵੀ ਚੱਲ ਰਹੀ ਹੈ, ਜਿਸ ਤੋਂ […]
Khushi
By : Updated On: 28 Jul 2025 21:14:PM
PRTC ਕਰਮਚਾਰੀਆਂ ਦੀ ਮੀਟਿੰਗ ਹੋਈ ਖਤਮ – ਸਰਕਾਰ ਨੂੰ ਦਿੱਤਾ ਇੱਕ ਹਫ਼ਤਾ ਸਮਾਂ

Punjab News: ਪੀਆਰਟੀਸੀ ਕਰਮਚਾਰੀਆਂ ਅਤੇ ਸੈਕਰੇਟਰੀ ਟਰਾਂਸਪੋਰਟ ਵਰੁਣ ਰੂਜ਼ਮ ਦਰਮਿਆਨ ਹੋਈ ਅਹੰਮ ਮੀਟਿੰਗ ਹੁਣ ਖਤਮ ਹੋ ਚੁੱਕੀ ਹੈ। ਮੀਟਿੰਗ ਦੌਰਾਨ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ, ਜਦਕਿ ਕਰਮਚਾਰੀਆਂ ਵੱਲੋਂ ਸਰਕਾਰ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਸ ਮੀਟਿੰਗ ਤੋਂ ਇਲਾਵਾ ਅੱਜ ਇੱਕ ਇੰਟਰਨਲ ਮੀਟਿੰਗ ਵੀ ਚੱਲ ਰਹੀ ਹੈ, ਜਿਸ ਤੋਂ ਬਾਅਦ ਕੁਝ ਵੱਡੇ ਐਲਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਹੁਣ ਪੀਆਰਟੀਸੀ ਦੀ ਅਗਲੀ ਮੀਟਿੰਗ ਪਰਸੋਂ ਐਮ.ਡੀ. ਪੀਆਰਟੀਸੀ ਅਤੇ ਐਮ.ਡੀ. ਪਨਬੱਸ ਨਾਲ ਹੋਣੀ ਨਿਸਚਿਤ ਕੀਤੀ ਗਈ ਹੈ, ਜਿਸ ਵਿੱਚ ਖਾਸ ਤੌਰ ‘ਤੇ ਕਿਲੋਮੀਟਰ ਸਕੀਮ ਨੂੰ ਰੱਦ ਕਰਨ ਸਬੰਧੀ ਗੱਲਬਾਤ ਹੋਏਗੀ। ਕਰਮਚਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਜੇ ਇਸ ਹਫ਼ਤੇ ਵਿਚ ਕੋਈ ਢੁਕਵਾਂ ਹੱਲ ਨਹੀਂ ਨਿਕਲਦਾ ਤਾਂ ਅਗਲੇ ਸੋਮਵਾਰ ਤੋਂ ਸੂਬਾ ਪੱਧਰ ‘ਤੇ ਹੜਤਾਲ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad