Uttarkashi Cloudburst: ਧਾਰਾਲੀ ‘ਚ ਬੱਦਲ ਫਟਣ ਕਾਰਨ ਭਿਆਨਕ ਹੜ੍ਹ, ਸਕਿੰਟਾਂ ਚ ਘਰ-ਹੋਟਲ ਮਲਬੇ ‘ਚ ਤਬਦੀਲ, 4 ਦੀ ਹੋਈ ਮੌਤ, 50 ਲਪਤਾ
Uttarkashi Cloudburs; ਉਤਰਾਖੰਡ ਦੇ ਧਾਰਲੀ ਵਿੱਚ ਬੱਦਲ ਫਟਣ ਕਾਰਨ ਖੀਰ ਗੰਗਾ ਪਿੰਡ ਰੁੜ੍ਹ ਗਿਆ ਹੈ। ਇਹ ਘਟਨਾ ਮੰਗਲਵਾਰ ਦੁਪਹਿਰ 1.45 ਵਜੇ ਵਾਪਰੀ। ਘਟਨਾ ਦੀਆਂ ਕਈ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਹਾੜੀ ਤੋਂ ਮੀਂਹ ਦਾ ਪਾਣੀ ਅਤੇ ਮਲਬਾ ਆਇਆ ਅਤੇ 34 ਸਕਿੰਟਾਂ ਵਿੱਚ ਪੂਰੇ ਪਿੰਡ ਨੂੰ ਵਹਾ ਦਿੱਤਾ। ਹੜ੍ਹ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਉੱਤਰਕਾਸ਼ੀ ਦੇ ਡੀਐਮ ਪ੍ਰਸ਼ਾਂਤ ਆਰੀਆ ਨੇ ਕਿਹਾ ਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਗਈ ਹੈ। 50 ਤੋਂ ਵੱਧ ਲੋਕ ਲਾਪਤਾ ਹਨ। ਕਈ ਲੋਕਾਂ ਦੇ ਦੱਬੇ ਹੋਣ ਦੀ ਖ਼ਬਰ ਹੈ। ਧਾਰਾਵੀ ਪਿੰਡ ਦੇਹਰਾਦੂਨ ਤੋਂ 218 ਕਿਲੋਮੀਟਰ ਦੂਰ ਹੈ। ਇਹ ਗੰਗੋਤਰੀ ਧਾਮ ਤੋਂ 18 ਕਿਲੋਮੀਟਰ ਦੂਰ ਹੈ। ਫੌਜ ਦੇ ਨਾਲ ਬਚਾਅ ਟੀਮ ਐਸਡੀਆਰਐਫ, ਐਨਡੀਆਰਐਫ ਵੀ ਮੌਕੇ ‘ਤੇ ਪਹੁੰਚ ਗਈ ਹੈ।
ਹੜ੍ਹ ਨੂੰ ਦੇਖ ਕੇ ਲੋਕ ਚੀਕਣ ਲੱਗ ਪਏ
ਜਿਵੇਂ ਹੀ ਪਾਣੀ ਦਾ ਹੜ੍ਹ ਪਿੰਡ ਵੱਲ ਆਇਆ, ਲੋਕ ਚੀਕਣ ਲੱਗ ਪਏ। ਪਾਣੀ ਅਤੇ ਮਲਬਾ ਕਈ ਹੋਟਲਾਂ ਵਿੱਚ ਦਾਖਲ ਹੋ ਗਿਆ ਹੈ। ਧਾਰਲੀ ਬਾਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਕਈ ਹੋਟਲ ਅਤੇ ਦੁਕਾਨਾਂ ਢਹਿ ਗਈਆਂ ਹਨ। ਪਿਛਲੇ 2 ਦਿਨਾਂ ਤੋਂ ਇੱਥੇ ਭਾਰੀ ਮੀਂਹ ਪੈ ਰਿਹਾ ਹੈ। ਸੀਐਮ ਧਾਮੀ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ।