ਸੜਕਾਂ ਤੇ ਲੱਗਿਆ ਜਾਮ

ਸੜਕਾਂ ਤੇ ਲੱਗਿਆ ਜਾਮ ਲੰਮੇਰਾ, ਸਿਖਾ ਜਾਂਦੈਂ ਸਬਕ ਬਥੇਰਾ। ਜ਼ਿੰਦਗੀ ਵਾਲੀ ਗੱਡੀ ਦੀ ਰਫ਼ਤਾਰ, ਕਦੇ ਹੌਲੀ ਕਦੇ ਤੇਜ਼ ਤਰਾਰ। ਸਬਰ ਨਾਲ ਖੜੋਣਾ ਸਿਖਾਵੇ, ਜੇਕਰ ਕਦੇ ਰੁਕਣਾ ਪੈ ਜਾਵੇ। ਰਾਹ ਜਦੋਂ ਕੋਈ ਹੋਰ ਨਾ ਲੱਭੇ, ਫਸ ਜਾਈਏ ਜਦ ਭੀੜ ‘ਚ ਗੱਭੇ। ਰੁਕ ਜਾਣਾ ਬਿਹਤਰ ਉਪਚਾਰ, ਫੜ ਲਵਾਂਗੇ ਫਿਰ ਰਫ਼ਤਾਰ। ਮੰਜ਼ਿਲ ਤੇ ਵੀ ਪਹੁੰਚ ਜਾਵਾਂਗੇ, ਜ਼ਿੰਦਗੀ ਹਰ […]
admin
By : Updated On: 05 Feb 2025 22:54:PM
ਸੜਕਾਂ ਤੇ ਲੱਗਿਆ ਜਾਮ

ਸੜਕਾਂ ਤੇ ਲੱਗਿਆ ਜਾਮ ਲੰਮੇਰਾ,

ਸਿਖਾ ਜਾਂਦੈਂ ਸਬਕ ਬਥੇਰਾ।

ਜ਼ਿੰਦਗੀ ਵਾਲੀ ਗੱਡੀ ਦੀ ਰਫ਼ਤਾਰ,

ਕਦੇ ਹੌਲੀ ਕਦੇ ਤੇਜ਼ ਤਰਾਰ।

ਸਬਰ ਨਾਲ ਖੜੋਣਾ ਸਿਖਾਵੇ,

ਜੇਕਰ ਕਦੇ ਰੁਕਣਾ ਪੈ ਜਾਵੇ।

ਰਾਹ ਜਦੋਂ ਕੋਈ ਹੋਰ ਨਾ ਲੱਭੇ,

ਫਸ ਜਾਈਏ ਜਦ ਭੀੜ ‘ਚ ਗੱਭੇ।

ਰੁਕ ਜਾਣਾ ਬਿਹਤਰ ਉਪਚਾਰ,

ਫੜ ਲਵਾਂਗੇ ਫਿਰ ਰਫ਼ਤਾਰ।

ਮੰਜ਼ਿਲ ਤੇ ਵੀ ਪਹੁੰਚ ਜਾਵਾਂਗੇ,

ਜ਼ਿੰਦਗੀ ਹਰ ਕੇ ਜਿੱਤ ਲਵਾਂਗੇ।

 ਲੇਖਕ   ਤਿਵਾੜੀ ਮਨਜੀਤ

Read Latest News and Breaking News at Daily Post TV, Browse for more News

Ad
Ad