ਪਿੰਡ ਸਭਰਾ ‘ਚ ਵਾਪਰੀ ਮੰਦਭਾਗੀ ਘਟਨਾ! ਪਾਣੀ ਦੇ ਤੇਜ਼ ਵਹਾਅ ‘ਚ ਡੁੱਬਣ ਨਾਲ 35 ਮੱਝਾਂ ਦੀ ਹੋਈ ਮੌਤ
buffaloes die due to drowning; ਜਿਲਾ ਤਰਨਤਾਰਨ ਦੇ ਪਿੰਡ ਸਭਰਾ ‘ਚ ਪਾਣੀ ਦੇ ਤੇਜ਼ ਵਹਾਅ ਚ ਗੁੱਜਰਾਂ ਦੀਆਂ 35 ਦੁਧਾਰੂ ਮੱਝਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਸ ਮੌਕੇ ਗੁੱਜਰ ਸ਼ੱਮੂਦੀਨ ਤੇ ਸ਼ਾਹਦੀਨ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਰੌਜ਼ਾਨਾ ਦੀ ਤਰਾਂ ਸ਼ੁਕਰਵਾਰ ਸ਼ਾਮੀ ਮਾਲ ਡੰਗਰ ਮੱਝਾਂ ਨੂੰ ਚਾਰਾ ਚਾਰ ਰਹੇ ਸੀ ਤਾਂ ਗਰਮੀ […]
By :
Jaspreet Singh
Updated On: 09 Aug 2025 11:55:AM
buffaloes die due to drowning; ਜਿਲਾ ਤਰਨਤਾਰਨ ਦੇ ਪਿੰਡ ਸਭਰਾ ‘ਚ ਪਾਣੀ ਦੇ ਤੇਜ਼ ਵਹਾਅ ਚ ਗੁੱਜਰਾਂ ਦੀਆਂ 35 ਦੁਧਾਰੂ ਮੱਝਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਸ ਮੌਕੇ ਗੁੱਜਰ ਸ਼ੱਮੂਦੀਨ ਤੇ ਸ਼ਾਹਦੀਨ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਰੌਜ਼ਾਨਾ ਦੀ ਤਰਾਂ ਸ਼ੁਕਰਵਾਰ ਸ਼ਾਮੀ ਮਾਲ ਡੰਗਰ ਮੱਝਾਂ ਨੂੰ ਚਾਰਾ ਚਾਰ ਰਹੇ ਸੀ ਤਾਂ ਗਰਮੀ ਜ਼ਿਆਦਾ ਹੋਣ ਕਾਰਨ ਮੱਝਾਂ ਸਭਰਾ ਜੌੜ ਸਿੰਘ ਵਾਲਾ ਰੋਡ ‘ਤੇ ਰੋਹੀ ਵਿਚ ਜਾ ਵੜੀਆਂ ਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ 35 ਮੱਝਾਂ ਵੇਖਦੇ ਹੀ ਵੇਖਦੇ ਪਾਣੀ ਵਿਚ ਰੁੜਣ ਕਾਰਨ ਮਰ ਗਈਆ। ਇਸ ਮੌਕੇ ਮੱਝ ਮਾਲਿਕ ਸ਼ੱਮੂਦੀਨ ਨੇ ਪ੍ਰਸ਼ਾਸਨ ਤੇ ਸਰਕਾਰ ਪਾਸੋਂ ਮੱਦਦ ਦੀ ਗੁਹਾਰ ਲਗਾਈ ਹੈ।