Journalism Of Hope
BREAKING NEWS
AAP ਨੂੰ ਵੱਡਾ ਝਟਕਾ, ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਅਕਾਲੀ ਦਲ ’ਚ ਸ਼ਾਮਲ.......ਵਰਧਮਾਨ ਗਰੁੱਪ ਦੇ ਚੇਅਰਮੈਨ ਨਾਲ 7 ਕਰੋੜ ਦੀ ਡਿਜੀਟਲ ਅਰੈਸਟ ਠੱਗੀ ਮਾਮਲਾ: ਈਡੀ ਵੱਲੋਂ 7 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ.......ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਪ੍ਰਾਜੈਕਟ ’ਤੇ ED ਦੀ ਵੱਡੀ ਕਾਰਵਾਈ, 253.66 ਕਰੋੜ ਦੀ ਜਾਇਦਾਦ ਅਟੈਚ.........ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੰਦਰ ਦਾ ਪੁਜਾਰੀ ਦੋਸ਼ੀ ਕਰਾਰ, 16 ਸਾਲ ਦੀ ਕੈਦ.....ਸਮਾਣਾ ’ਚ JCB ਦੇ ਪੰਜੇ ਨਾਲ ਮਾਲਕ ਨੂੰ ਮਿੱਟੀ ’ਚ ਦੱਬਣ ਦੀ ਕੋਸ਼ਿਸ਼, ਚਾਰ ਆਪਰੇਟਰ ਗ੍ਰਿਫ਼ਤਾਰ......ਤੂੜੀ ਦੇ ਕੁੱਪ ਹੇਠਾਂ ਆਉਣ ਨਾਲ 35 ਸਾਲਾ ਕਿਸਾਨ ਦੀ ਮੌਤ........ਲੁਧਿਆਣਾ ‘ਚ ਵਾਪਰਿਆ ਮੰਦਭਾਗਾ ਹਾਦਸਾ, ਟਰੱਕ ਤੇ ਆਟੋ ਦੀ ਆਹਮੋ-ਸਾਹਮਣੇ ਟੱਕਰ, 3 ਦੀ ਮੌਤ.....ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ, ਜਨਵਰੀ ‘ਚ ਹੋਣਾ ਸੀ ਵਿਆਹ......ਕੈਨੇਡਾ: ਰੈਸਟੋਰੈਂਟ ਅੰਦਰ ਫਾਇਰਿੰਗ ਦਾ ਮਾਮਲਾ: ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਸਟੋਰ ਦੇ ਪਾਰਕਿੰਗ ਏਰੀਆ ‘ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਲੋਕਾਂ ਦੀ ਮੌਤ

ਅਮਰੀਕਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਟੈਕਸਾਸ ਰਾਜ ਦੀ ਰਾਜਧਾਨੀ ਆਸਟਿਨ ਵਿੱਚ ‘ਟਾਰਗੇਟ’ ਕੰਪਨੀ ਦੇ ਇੱਕ ਸਟੋਰ ਦੇ ਪਾਰਕਿੰਗ ਏਰੀਆ ਵਿੱਚ ਇੱਕ ਬੰਦੂਕਧਾਰੀ ਵਲੋਂ ਧੜਾਧੜ ਗੋਲੀਆਂ ਚਲਾਈਆਂ ਗਈਆਂ। ਇਸ ਫਾਇਰਿੰਗ ਦੌਰਾਨ ਦੋ ਬਾਲਗਾਂ ਅਤੇ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਸਟੋਰ ਦੇ ਪਾਰਕਿੰਗ ਏਰੀਆ ‘ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਲੋਕਾਂ ਦੀ ਮੌਤ
ਸੰਕੇਤਕ ਤਸਵੀਰ

ਅਮਰੀਕਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਟੈਕਸਾਸ ਰਾਜ ਦੀ ਰਾਜਧਾਨੀ ਆਸਟਿਨ ਵਿੱਚ ‘ਟਾਰਗੇਟ’ ਕੰਪਨੀ ਦੇ ਇੱਕ ਸਟੋਰ ਦੇ ਪਾਰਕਿੰਗ ਏਰੀਆ ਵਿੱਚ ਇੱਕ ਬੰਦੂਕਧਾਰੀ ਵਲੋਂ ਧੜਾਧੜ ਗੋਲੀਆਂ ਚਲਾਈਆਂ ਗਈਆਂ। ਇਸ ਫਾਇਰਿੰਗ ਦੌਰਾਨ ਦੋ ਬਾਲਗਾਂ ਅਤੇ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਇੱਕ ਚੋਰੀ ਹੋਈ ਕਾਰ ਵਿੱਚ ਫ਼ਰਾਰ ਹੋ ਗਿਆ ਸੀ ਪਰ ਪੁਲਸ ਨੇ ਆਖਰਕਾਰ ਉਸਨੂੰ ਫੜ ਲਿਆ।

ਇਸ ਸਬੰਧ ਵਿਚ ਆਸਟਿਨ ਪੁਲਸ ਮੁਖੀ ਲੀਜ਼ਾ ਡੇਵਿਸ ਨੇ ਕਿਹਾ ਕਿ ਸ਼ੱਕੀ 30 ਸਾਲਾਂ ਦਾ ਇੱਕ ਵਿਅਕਤੀ ਹੈ, ਜਿਸਦਾ “ਮਾਨਸਿਕ ਬੀਮਾਰੀ ਦਾ ਇਤਿਹਾਸ” ਹੈ। ਪੁਲਸ ਅਜੇ ਵੀ ਹਮਲੇ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡੇਵਿਸ ਦੇ ਅਨੁਸਾਰ ਦੋਸ਼ੀ ਪਹਿਲਾਂ ਇੱਕ ਚੋਰੀ ਹੋਈ ਕਾਰ ਵਿੱਚ ਮੌਕੇ ਤੋਂ ਭੱਜ ਗਿਆ ਪਰ ਉਹ ਕਾਰ ਹਾਦਸਾਗ੍ਰਸਤ ਹੋ ਗਈ। ਇਸ ਤੋਂ ਬਾਅਦ ਉਸਨੇ ਇੱਕ ਹੋਰ ਕਾਰ ਚੋਰੀ ਕਰ ਲਈ। ਉਸਨੂੰ ਦੱਖਣੀ ਆਸਟਿਨ ਵਿੱਚ ਲਗਭਗ 30 ਕਿਲੋਮੀਟਰ ਦੂਰ ਫੜਿਆ ਗਿਆ।

ਦੱਸ ਦੇਈਏ ਕਿ ਪੁਲਸ ਨੂੰ ਦੁਪਹਿਰ 2:15 ਵਜੇ ਦੇ ਕਰੀਬ ਇਸ ਘਟਨਾ ਦੀ ਸੂਚਨਾ ਮਿਲੀ ਸੀ। ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਹਨਾਂ ਨੂੰ ਸਟੋਰ ਦੇ ਪਾਰਕਿੰਗ ਖੇਤਰ ਵਿੱਚ ਤਿੰਨ ਲੋਕ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ। ਡੇਵਿਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਆਦਮੀ ਉਹੀ ਵਿਅਕਤੀ ਸੀ, ਜਿਸਦੀ ਕਾਰ ਪਾਰਕਿੰਗ ਏਰੀਆ ਤੋਂ ਚੋਰੀ ਹੋ ਗਈ ਸੀ। ‘ਔਸਟਿਨ-ਟ੍ਰੈਵਿਸ ਕਾਉਂਟੀ ਐਮਰਜੈਂਸੀ ਮੈਡੀਕਲ ਸਰਵਿਸਿਜ਼’ ਦੇ ਅਨੁਸਾਰ ਇੱਕ ਬਾਲਗ ਅਤੇ ਇੱਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਬਾਲਗ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਗੋਲੀਬਾਰੀ ਤੋਂ ਸਿਰਫ਼ ਦੋ ਹਫ਼ਤੇ ਪਹਿਲਾਂ ਮਿਸ਼ੀਗਨ ਵਿੱਚ ਇੱਕ ਵਾਲਮਾਰਟ ਸਟੋਰ ‘ਤੇ ਵੀ ਅਜਿਹਾ ਹੀ ਹਮਲਾ ਹੋਇਆ ਸੀ।

Read Latest News and Breaking News at Daily Post TV, Browse for more News

Ad
Ad

Punjab District News