Journalism Of Hope
BREAKING NEWS
ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਵੱਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ.........ਸਰਹਿੰਦ ਰੇਲਵੇ ਟਰੈਕ ’ਤੇ ਸੀਮੈਂਟ ਦੇ ਪਿਲਰ ਰੱਖਣ ਦਾ ਮਾਮਲਾ: 26 ਸਾਲਾ ਨੌਜਵਾਨ ਦੋ ਦਿਨ ਦੇ ਰਿਮਾਂਡ ‘ਤੇ.......ਹਿਮਾਚਲ ਪ੍ਰਦੇਸ਼ ‘ਚ ਕਕਾਰ ਪਾਏ ਹੋਏ ਹੋਣ ਕਾਰਨ ਇੱਕ ਹੋਰ ਸਿੱਖ ਪ੍ਰੀਖਿਆਰਥੀ ਨੂੰ ਪਟਵਾਰੀ ਦੀ ਪ੍ਰੀਖਿਆ ਦੇਣ ਤੋਂ ਰੋਕਿਆ........ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕਾ ਮਾਮਲਾ: ਗੁਰਦਾਸਪੁਰ ਤੋਂ ਹਿਰਾਸਤ ’ਚ ਲਿਆ ਗਿਆ ਚੌਥਾ ਨੌਜਵਾਨ ਪੁੱਛਗਿੱਛ ਮਗਰੋਂ ਰਿਹਾਅ..........ਦਿਲਜੀਤ ਦੋਸਾਂਝ ਦਾ ਮੁੰਬਈ ਕੰਸਰਟ: ਆਲੋਚਕਾਂ ਨੂੰ ਦਿੱਤਾ ਪਿਆਰ ਨਾਲ ਜਵਾਬ..........ਪੰਜਾਬ ’ਚ ਠੰਢ ਦੇ ਨਾਲ ਸੰਘਣੀ ਧੁੰਦ ਦੀ ਦਸਤਕ, ਅਲਰਟ ਜਾਰੀ..........ਕ੍ਰਾਈਸਟਚਰਚ ਟੈਸਟ ’ਚ ਭਾਰਤ ਦੀ ਹਾਲਤ ਨਾਜ਼ੁਕ, ਦੂਜੇ ਦਿਨ 116 ਦੌੜਾਂ ’ਤੇ ਗੁਆਏ 6 ਵਿਕਟ.....ਈਰਾਨ ’ਚ 14 ਸਾਲਾ ਪਤਨੀ ਦੀ ਪਤੀ ਵੱਲੋਂ ਕੁੱਟ-ਕੁੱਟ ਕੇ ਹੱਤਿਆ, ਅਜੇ 10 ਦਿਨ ਪਹਿਲਾਂ ਹੀ ਦਿੱਤਾ ਸੀ ਬੱਚੇ ਨੂੰ ਜਨਮ

ਲੁਧਿਆਣਾ ‘ਚ ਵਾਪਰਿਆ ਮੰਦਭਾਗਾ ਹਾਦਸਾ, ਟਰੱਕ ਤੇ ਆਟੋ ਦੀ ਆਹਮੋ-ਸਾਹਮਣੇ ਟੱਕਰ, 3 ਦੀ ਮੌਤ

ਲੁਧਿਆਣਾ, 29 ਨਵੰਬਰ। ਲੁਧਿਆਣਾ ਵਿੱਚ ਥਾਣਾ ਲਾਡੋਵਾਲ ਅਧੀਨ ਆਉਂਦੇ ਹੰਬੜਾਂ ਰੋਡ ‘ਤੇ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਟਰੱਕ ਅਤੇ ਆਟੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 3 ਤੋਂ 4 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਲੁਧਿਆਣਾ ‘ਚ ਵਾਪਰਿਆ ਮੰਦਭਾਗਾ ਹਾਦਸਾ, ਟਰੱਕ ਤੇ ਆਟੋ ਦੀ ਆਹਮੋ-ਸਾਹਮਣੇ ਟੱਕਰ, 3 ਦੀ ਮੌਤ

ਲੁਧਿਆਣਾ, 29 ਨਵੰਬਰ। ਲੁਧਿਆਣਾ ਵਿੱਚ ਥਾਣਾ ਲਾਡੋਵਾਲ ਅਧੀਨ ਆਉਂਦੇ ਹੰਬੜਾਂ ਰੋਡ ‘ਤੇ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਟਰੱਕ ਅਤੇ ਆਟੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 3 ਤੋਂ 4 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਆਟੋ ਵਿੱਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਟਰੱਕ ਡਰਾਈਵਰ ਵਾਹਨ ਮੌਕੇ ‘ਤੇ ਛੱਡ ਕੇ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਫ਼ਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

ਆਟੋ ਵਿੱਚ ਸਵਾਰ ਸਨ 7 ਤੋਂ 8 ਲੋਕ

ਥਾਣਾ ਲਾਡੋਵਾਲ ਦੇ ਐੱਸਐੱਚਓ ਹਰਦੀਪ ਸਿੰਘ ਨੇ ਦੱਸਿਆ ਕਿ ਹਾਦਸਾ ਅੱਜ ਸਵੇਰੇ ਕਰੀਬ 9 ਵਜੇ ਹੰਬੜਾਂ ਤੋਂ ਮੁੱਲਾਂਪੁਰ ਜਾਣ ਵਾਲੀ ਸੜਕ ‘ਤੇ ਵਾਪਰਿਆ। ਆਟੋ ਅਤੇ ਟਰੱਕ ਦੀ ਸਿੱਧੀ ਟੱਕਰ ਹੋਈ ਸੀ। ਆਟੋ ਵਿੱਚ ਡਰਾਈਵਰ ਸਮੇਤ ਕੁੱਲ 7 ਤੋਂ 8 ਲੋਕ ਸਵਾਰ ਸਨ।

ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ ਅਤੇ ਜ਼ਖ਼ਮੀ ਹੋਣ ਵਾਲੇ ਸਾਰੇ ਲੋਕ ਆਟੋ ਵਿੱਚ ਹੀ ਸਵਾਰ ਸਨ। ਜ਼ਖ਼ਮੀਆਂ ਨੂੰ ਹੰਬੜਾਂ ਦੇ ਪਾਵਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਦੋ ਮ੍ਰਿਤਕਾਂ ਦੀ ਪਛਾਣ, ਇੱਕ ਦੀ ਪਛਾਣ ਬਾਕੀ

ਐੱਸਐੱਚਓ ਮੁਤਾਬਕ ਤਿੰਨ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਹੋ ਗਈ ਹੈ। ਇਨ੍ਹਾਂ ਵਿੱਚ 55 ਸਾਲਾ ਮਹਿਲਾ ਸੁਰਿੰਦਰ ਕੌਰ ਅਤੇ ਆਟੋ ਚਾਲਕ ਜਸਵੀਰ ਸਿੰਘ ਸ਼ਾਮਲ ਹਨ। ਤੀਜੇ ਮ੍ਰਿਤਕ ਦੀ ਪਛਾਣ ਹਾਲੇ ਨਹੀਂ ਹੋ ਸਕੀ।

ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਮ੍ਰਿਤਕ ਡਰਾਈਵਰ ਦੇ ਦੋ ਬੱਚੇ

ਜਸਵੀਰ ਸਿੰਘ ਦੇ ਚਚੇਰੇ ਭਰਾ ਜਗਰੂਪ ਸਿੰਘ ਨੇ ਦੱਸਿਆ ਕਿ ਜਸਵੀਰ ਦੀ ਉਮਰ ਕਰੀਬ 45-46 ਸਾਲ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਉਸ ਕੋਲ ਤਿੰਨ ਪਹੀਆਂ ਵਾਲਾ ਟੈਂਪੂ ਸੀ, ਜਿਸ ਨੂੰ ਚਲਾ ਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।

ਜਗਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਰੋਂ ਬੱਚਿਆਂ ਦਾ ਫੋਨ ਆਇਆ ਸੀ ਕਿ ਚਾਚੇ ਦਾ ਐਕਸੀਡੈਂਟ ਹੋ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਹਾਦਸਾ ਜੇ.ਕੇ. ਹੋਟਲ ਨੇੜੇ ਹੋਇਆ ਹੈ, ਪਰ ਉੱਥੇ ਪਹੁੰਚਣ ‘ਤੇ ਕੋਈ ਨਹੀਂ ਮਿਲਿਆ। ਬਾਅਦ ਵਿੱਚ ਪੁੱਤਰ ਦੇ ਫੋਨ ਰਾਹੀਂ ਪੰਪ ਨੇੜੇ ਹਾਦਸਾ ਹੋਣ ਦੀ ਜਾਣਕਾਰੀ ਮਿਲੀ। ਜਦੋਂ ਉਹ ਉੱਥੇ ਪਹੁੰਚੇ ਤਾਂ ਟਰੱਕ ਮੌਕੇ ‘ਤੇ ਖੜ੍ਹਾ ਸੀ, ਪਰ ਡਰਾਈਵਰ ਫ਼ਰਾਰ ਹੋ ਚੁੱਕਾ ਸੀ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News