ਖੰਨਾ ‘ਚ ICICI ਬੈਂਕ ਮੈਨੇਜਰ ਦੀ ਗੱਡੀ ‘ਚ ਘੁਸਿਆ 4 ਫੁੱਟ ਲੰਬਾ ਸੱਪ, ਚਾਹ ਵਾਲੇ ਦੀ ਸੁਚੇਤਤਾ ਨਾਲ ਟਲਿਆ ਵੱਡਾ ਹਾਦਸਾ
Snake Rescue Khanna: ਖੰਨਾ ‘ਚ ਅੱਜ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਦੋਂ ICICI ਬੈਂਕ ਦੇ ਮੈਨੇਜਰ ਦੀ ਕਾਰ ‘ਚ ਇੱਕ 4 ਫੁੱਟ ਲੰਬਾ ਸੱਪ ਘੁਸ ਗਿਆ। ਸਮੇਂ ਸਿਰ ਚਾਹ ਵਾਲੇ ਵੱਲੋਂ ਸੱਪ ਦੇਖ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
ਅੱਜ ਖੰਨਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ICICI ਬੈਂਕ ਦੇ ਮੈਨੇਜਰ ਦੀ ਗੱਡੀ ਵਿੱਚ ਇੱਕ ਸੱਪ ਘੁਸ ਗਿਆ। ਖੁਸ਼ਕਿਸਮਤੀ ਨਾਲ, ਬੈਂਕ ਨੇੜੇ ਚਾਹ ਵੇਚਣ ਵਾਲੇ ਇੱਕ ਵਿਅਕਤੀ ਨੇ ਸੱਪ ਨੂੰ ਗੱਡੀ ਵਿੱਚ ਘੁੱਸਦੇ ਹੋਏ ਦੇਖ ਲਿਆ ਅਤੇ ਤੁਰੰਤ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਬੈਂਕ ਮੈਨੇਜਰ ਨੇ ਜਦੋਂ ਇਹ ਜਾਣਕਾਰੀ ਮਿਲੀ ਤਾਂ ਰੈਸਕਿਊ ਟੀਮ ਨੂੰ ਤੁਰੰਤ ਬੁਲਾਇਆ ਗਿਆ। ਰੈਸਕਿਊ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸੱਪ ਨੂੰ ਸੁਰੱਖਿਅਤ ਢੰਗ ਨਾਲ ਗੱਡੀ ਵਿੱਚੋਂ ਕੱਢ ਲਿਆ।
ਇਸ ਦੌਰਾਨ ਰੈਸਕਿਊ ਟੀਮ ਦੇ ਮੈਂਬਰ ਮਾਣਿਕ ਨੇ ਦੱਸਿਆ ਕਿ ਇਹ ਸੱਪ ਲਗਭਗ 4 ਫੁੱਟ ਲੰਬਾ ਸੀ। ਉਨ੍ਹਾਂ ਆਖਿਆ ਕਿ ਜੰਗਲਾਂ ਦੇ ਘੱਟ ਹੋਣ ਕਰਕੇ ਜਾਨਵਰ ਅਕਸਰ ਸੁਰੱਖਿਅਤ ਥਾਵਾਂ ਦੀ ਖੋਜ ਕਰਦੇ ਹਨ, ਅਤੇ ਅਜਿਹੇ ਹਾਲਾਤਾਂ ‘ਚ ਉਹ ਸ਼ਹਿਰਾਂ ਵਿੱਚ ਘੁੱਸ ਆਉਂਦੇ ਹਨ।
ਚਾਹ ਵਾਲੇ ਨੇ ਵੀ ਦੱਸਿਆ ਕਿ ਜੇਕਰ ਉਸਨੇ ਸਮੇਂ ਸਿਰ ਸੱਪ ਨੂੰ ਨਾ ਦੇਖਿਆ ਹੋਂਦਾ ਤਾਂ ਕੋਈ ਵੱਡੀ ਦੁਰਘਟਨਾ ਹੋ ਸਕਦੀ ਸੀ।