Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

ਕਠੂਆ ‘ਚ ਭਾਰੀ ਮੀਂਹ ਦੌਰਾਨ ਬੱਦਲ ਫੱਟਿਆ , 4 ਦੀ ਮੌਤ, 6 ਜ਼ਖ਼ਮੀ – ਕਈ ਘਰ ਮਲਬੇ ਹੇਠ ਦੱਬੇ, ਰਾਹਤ ਕਾਰਜ ਜਾਰੀ

Cloudburst in Kathua: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਭਾਰੀ ਮੀਂਹ ਦੌਰਾਨ ਬੱਦਲ ਫੱਟਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਰਾਜਬਾਗ ਇਲਾਕੇ ਦੇ ਜੋਡ ਘਾਟੀ ਪਿੰਡ ‘ਚ ਹਫ਼ਤੇ ਤੇ ਐਤਵਾਰ ਦੀ ਦਰਮਿਆਨੀ ਰਾਤ ਇਹ ਤਬਾਹੀ ਵਾਲਾ ਹਾਦਸਾ ਵਾਪਰਿਆ। ਬੱਦਲ ਫੱਟਣ ਕਾਰਨ ਕਈ ਘਰ ਮਲਬੇ ਅਤੇ ਬਾਢ ਦੇ ਪਾਣੀ ਹੇਠ ਦੱਬ ਗਏ ਹਨ, ਜਦਕਿ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Cloudburst in Kathua: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਭਾਰੀ ਮੀਂਹ ਦੌਰਾਨ ਬੱਦਲ ਫੱਟਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਰਾਜਬਾਗ ਇਲਾਕੇ ਦੇ ਜੋਡ ਘਾਟੀ ਪਿੰਡ ‘ਚ ਹਫ਼ਤੇ ਤੇ ਐਤਵਾਰ ਦੀ ਦਰਮਿਆਨੀ ਰਾਤ ਇਹ ਤਬਾਹੀ ਵਾਲਾ ਹਾਦਸਾ ਵਾਪਰਿਆ।

ਬੱਦਲ ਫੱਟਣ ਕਾਰਨ ਕਈ ਘਰ ਮਲਬੇ ਅਤੇ ਬਾਢ ਦੇ ਪਾਣੀ ਹੇਠ ਦੱਬ ਗਏ ਹਨ, ਜਦਕਿ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ ਨੂੰ ਵੀ ਨੁਕਸਾਨ ਹੋਣ ਦੀ ਪੁਸ਼ਟੀ ਹੋਈ ਹੈ।

4 ਲੋਕਾਂ ਦੀ ਮੌਤ, 6 ਹੋਰ ਗੰਭੀਰ ਜ਼ਖ਼ਮੀ

ਅਧਿਕਾਰੀਆਂ ਮੁਤਾਬਕ, ਸ਼ੁਰੂਆਤ ਵਿੱਚ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਸੀ, ਪਰ ਬਾਅਦ ਵਿੱਚ ਚਾਰ ਲੋਕਾਂ ਦੀ ਮੌਤ ਅਤੇ ਛੇ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਪਿੰਡ ਦਾ ਹੋਰ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਹੈ।

SDRF ਅਤੇ ਪੁਲਿਸ ਦੀ ਟੀਮ ਮੌਕੇ ‘ਤੇ, ਰਾਹਤ ਕਾਰਜ ਜਾਰੀ

ਪੁਲਿਸ ਅਤੇ ਐਸ.ਡੀ.ਆਰ.ਐਫ. ਦੀ ਸੰਯੁਕਤ ਟੀਮ ਨੂੰ ਤੁਰੰਤ ਮੌਕੇ ‘ਤੇ ਭੇਜ ਦਿੱਤਾ ਗਿਆ। ਮਲਬੇ ਹੇਠ ਕਈ ਘਰਾਂ, ਵਾਹਨਾਂ ਅਤੇ ਜਾਨਵਰਾਂ ਦੇ ਦੱਬੇ ਹੋਣ ਦੀ ਅਸ਼ੰਕਾ ਹੈ। ਮੌਕੇ ਤੋਂ ਆਜਤਕ ਦੇ ਰਿਪੋਰਟਰ ਸੁਦਰਸ਼ਨ ਭਾਰਗਵ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਵਿੱਚ ਪਾਣੀ ਅਤੇ ਮਲਬਾ ਭਰ ਗਿਆ ਹੈ।

 ਹੋਰ ਇਲਾਕਿਆਂ ‘ਚ ਭੂਸਖਲਨ, ਉਝ ਦਰਿਆ ਖਤਰੇ ਦੇ ਨਿਸ਼ਾਨੇ ‘ਤੇ

ਕਠੂਆ ਥਾਣੇ ਦੇ ਬਗਾਰਡ ਅਤੇ ਚੰਗੜਾ ਪਿੰਡ, ਅਤੇ ਲਖਨਪੁਰ ਥਾਣੇ ਦੇ ਦਿਲਵਾਂ-ਹੁਟਲੀ ਖੇਤਰ ‘ਚ ਵੀ ਭਾਰੀ ਮੀਂਹ ਕਾਰਨ ਭੂਸਖਲਨ ਹੋਏ ਹਨ। ਹਾਲਾਂਕਿ ਇੱਥੇ ਕਿਸੇ ਵੱਡੇ ਨੁਕਸਾਨ ਦੀ ਰਿਪੋਰਟ ਨਹੀਂ ਹੈ।

ਇਸ ਤੋਂ ਇਲਾਵਾ, ਉਝ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਜਲ ਸ੍ਰੋਤਾਂ ਤੋਂ ਦੂਰ ਰਹਿਣ ਅਤੇ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

 ਕਿਸ਼ਤਵਾਰ ਵਿੱਚ ਵੀ ਹੋ ਚੁੱਕੀ ਹੈ ਵੱਡੀ ਘਟਨਾ

ਇਹ ਦੱਸਣਾ ਲਾਜ਼ਮੀ ਹੈ ਕਿ ਕੁਝ ਸਮਾਂ ਪਹਿਲਾਂ ਕਿਸ਼ਤਵਾਰ ਦੇ ਚਸੋਟੀ ਪਿੰਡ ‘ਚ ਵੀ ਬੱਦਲ ਫੱਟਣ ਦੀ ਘਟਨਾ ਹੋਈ ਸੀ, ਜਿਸ ‘ਚ ਲਗਭਗ 65 ਲੋਕਾਂ ਦੀ ਮੌਤ ਹੋ ਚੁੱਕੀ ਸੀ।

Read Latest News and Breaking News at Daily Post TV, Browse for more News

Ad
Ad

Punjab District News