Banner
Banner

ਮਣੀ ਮਹੇਸ਼ ਯਾਤਰਾ ਦੌਰਾਨ ਤਿੰਨ ਦਰਦਨਾਕ ਮੌਤਾਂ, ਇੱਕ ਵਾਹਨ ‘ਚ ਭਿਆਨਕ ਅੱਗ, ਲੈਂਡਸਲਾਈਡ ਨੇ ਮਚਾਈ ਤਬਾਹੀ

ਗੋਰੀ ਕੁੰਡ-ਸੁੰਦਰਰਾਸੀ ਰਸਤੇ ‘ਚ ਲੈਂਡਸਲਾਈਡ ਨਾਲ 2 ਨੌਜਵਾਨਾਂ ਦੀ ਮੌਤ, ਲੰਗਰ ਸੇਵਾ ਕਰਦੇ ਇੱਕ ਬਜ਼ੁਰਗ ਵੀ ਹੋਏ ਝੀਲ ਦਾ ਸ਼ਿਕਾਰ ਚੰਬਾ (ਹਿਮਾਚਲ ਪ੍ਰਦੇਸ਼) | 19 ਅਗਸਤ 2025: ਮਨੀ ਮਹੇਸ਼ ਯਾਤਰਾ ਦੌਰਾਨ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਖ਼ਤਰਨਾਕ ਹਾਦਸਿਆਂ ਨੇ ਯਾਤਰੀਆਂ ਦੀਆਂ ਜਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਗੋਰੀ ਕੁੰਡ ਤੋਂ ਸੁੰਦਰਰਾਸੀ […]
Khushi
By : Updated On: 19 Aug 2025 10:26:AM
ਮਣੀ ਮਹੇਸ਼ ਯਾਤਰਾ ਦੌਰਾਨ ਤਿੰਨ ਦਰਦਨਾਕ ਮੌਤਾਂ, ਇੱਕ ਵਾਹਨ ‘ਚ ਭਿਆਨਕ ਅੱਗ, ਲੈਂਡਸਲਾਈਡ ਨੇ ਮਚਾਈ ਤਬਾਹੀ

ਗੋਰੀ ਕੁੰਡ-ਸੁੰਦਰਰਾਸੀ ਰਸਤੇ ਚ ਲੈਂਡਸਲਾਈਡ ਨਾਲ 2 ਨੌਜਵਾਨਾਂ ਦੀ ਮੌਤ, ਲੰਗਰ ਸੇਵਾ ਕਰਦੇ ਇੱਕ ਬਜ਼ੁਰਗ ਵੀ ਹੋਏ ਝੀਲ ਦਾ ਸ਼ਿਕਾਰ

ਚੰਬਾ (ਹਿਮਾਚਲ ਪ੍ਰਦੇਸ਼) | 19 ਅਗਸਤ 2025: ਮਨੀ ਮਹੇਸ਼ ਯਾਤਰਾ ਦੌਰਾਨ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਖ਼ਤਰਨਾਕ ਹਾਦਸਿਆਂ ਨੇ ਯਾਤਰੀਆਂ ਦੀਆਂ ਜਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਗੋਰੀ ਕੁੰਡ ਤੋਂ ਸੁੰਦਰਰਾਸੀ ਜਾਂਦੇ ਰਸਤੇ ‘ਤੇ ਜ਼ਮੀਨ ਖਿਸਕਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਲੰਗਰ ਦੀ ਸੇਵਾ ਕਰਨ ਵਾਲੇ ਇੱਕ ਬਜ਼ੁਰਗ ਵਿਅਕਤੀ ਦੀ ਝੀਲ ਵਿੱਚ ਡਿੱਗਣ ਨਾਲ ਮੌਤ ਹੋ ਗਈ ਅਤੇ ਇੱਕ ਟੈਂਪੂ ਟ੍ਰੈਵਲ ਨੂੰ ਅੱਗ ਲੱਗ ਗਈ।

ਦੋ ਨੌਜਵਾਨਾਂ ਦੀ ਜ਼ਮੀਨ ਖਿਸਕਣ ਕਾਰਨ ਹੋਈ ਮੌਤ

ਮਨੀ ਮਹੇਸ਼ ਯਾਤਰਾ ਤੋਂ ਵਾਪਸ ਆ ਰਹੇ ਦੋ ਯਾਤਰੀ ਗੋਰੀ ਕੁੰਡ ਤੋਂ ਸੁੰਦਰਰਾਸੀ ਜਾਂਦੇ ਰਸਤੇ ‘ਤੇ ਚੱਟਾਨਾਂ ਹੇਠਾਂ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ

  • ਸਰਵਨ ਸਿੰਘ (ਉਮਰ 37) – ਪਿੰਡ ਧਾਲੋਵਾਲ, ਡਾਕਖਾਨਾ ਗੋਗਰਾ, ਜ਼ਿਲਾ ਹੋਸ਼ਿਆਰਪੁਰ
  • ਸ਼ੇਖਰ ਚੰਦਰ (ਉਮਰ 41) – ਪੁੱਤਰ ਸ਼੍ਰੀ ਦੇਵਰਾਜ, ਪਿੰਡ ਬਰੋਟਾ, ਸੀਲ ਇੰਦ, ਜ਼ਿਲਾ ਕਾਂਗੜਾ

ਇਹ ਦੋਵੇਂ ਯਾਤਰੀ ਵਾਪਸੀ ਦੌਰਾਨ ਪਹਾੜੀ ਚੱਟਾਨਾਂ ਹੇਠ ਆ ਗਏ। ਮੌਕੇ ‘ਤੇ ਹੀ ਦਮ ਤੋੜ ਗਏ

ਲੰਗਰ ਸੇਵਾ ਦੌਰਾਨ ਬਜ਼ੁਰਗ ਦੀ ਮੌਤ

ਪਿੰਡ ਪੰਡੋਰੀ ਬੈਂਸਾਂ, ਜ਼ਿਲ੍ਹਾ ਗੁਰਦਾਸਪੁਰ ਦੇ 79 ਸਾਲਾ ਪ੍ਰੇਮਰਾਜ ਨਾਮਕ ਵਿਅਕਤੀ ਦੀ ਮੌਤ ਉਸ ਵੇਲੇ ਹੋ ਗਈ, ਜਦ ਉਹ ਮਣੀ ਮਹੇਸ਼ ਯਾਤਰਾ ਦੌਰਾਨ ਲੰਗਰ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਦਾ ਪਹਾੜੀ ਤੋਂ ਤਿਲਕ ਜਾਣ ਕਾਰਨ ਪੈਰ ਫਿਸਲ ਗਿਆ ਅਤੇ ਉਹ ਝੀਲ ‘ਚ ਡਿੱਗ ਗਏ। ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਟੈਂਪੋ ਟਰੈਵਲ ਵਿੱਚ ਲੱਗੀ ਅੱਗ, ਸਾਰੇ ਸ਼ਰਧਾਲੂ ਬਚੇ

ਪਠਾਨਕੋਟ ਤੋਂ ਮਣੀ ਮਹੇਸ਼ ਜਾ ਰਹੇ ਟੈਂਪੋ ਟਰੈਵਲ ਨੂੰ ਬਣੀ ਖੇਤ ਨੇੜੇ ਅਚਾਨਕ ਅੱਗ ਲੱਗ ਗਈ। ਟੈਂਪੋ ‘ਚ ਮੌਜੂਦ ਸਾਰੇ ਸ਼ਰਧਾਲੂ ਜਾਨ ਬਚਾ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਗੱਡੀ ਪੂਰੀ ਤਰ੍ਹਾਂ ਸੜ ਗਈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

 ਮੌਸਮ ਕਾਰਨ ਵਧੇ ਖ਼ਤਰੇ, ਪ੍ਰਸ਼ਾਸਨ ਨੇ ਜਾਰੀ ਕੀਤੇ ਐਲਰਟ

ਹਿਮਾਚਲ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਪਹਾੜੀ ਖੇਤਰਾਂ ‘ਚ ਲੈਂਡਸਲਾਈਡਸ, ਰਸਤੇ ਬੰਦ ਹੋਣ ਅਤੇ ਹਾਦਸਿਆਂ ਦੀ ਸੰਭਾਵਨਾ ਕਾਫੀ ਵੱਧ ਗਈ ਹੈ।
ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਅਤ ਰਸਤੇ ਹੀ ਵਰਤਣ ਦੀ ਅਪੀਲ ਕੀਤੀ ਗਈ ਹੈ।

Read Latest News and Breaking News at Daily Post TV, Browse for more News

Ad
Ad