Banner
Banner

ਜਸਵਿੰਦਰ ਭੱਲਾ ਦੇ ਘਰ ਪਹੁੰਚੇ CM ਭਗਵੰਤ ਮਾਨ

ਚੰਡੀਗੜ੍ਹ- ਦੁਨੀਆ ਨੂੰ ਹੱਸਾਉਣ ਵਾਲੇ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਅੱਜ ਦੁਨੀਆ ਨੂੰ ਰੁਲਾ ਕੇ ਚਲੇ ਗਏ। ਉਹਨਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਪੰਜਾਬ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਜਸਵਿੰਦਰ ਭੱਲਾ ਨੇ ਕਾਮੇਡੀ ਅਤੇ ਅਦਾਕਾਰੀ ਰਾਹੀਂ ਹਰ ਪੰਜਾਬੀ ਦੇ ਦਿਲ ‘ਚ ਖਾਸ ਜਗ੍ਹਾ ਬਣਾਈ ਸੀ। ਉਹਨਾਂ ਦੀਆਂ […]
Amritpal Singh
By : Updated On: 22 Aug 2025 19:43:PM
ਜਸਵਿੰਦਰ ਭੱਲਾ ਦੇ ਘਰ ਪਹੁੰਚੇ CM ਭਗਵੰਤ ਮਾਨ

ਚੰਡੀਗੜ੍ਹ- ਦੁਨੀਆ ਨੂੰ ਹੱਸਾਉਣ ਵਾਲੇ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਅੱਜ ਦੁਨੀਆ ਨੂੰ ਰੁਲਾ ਕੇ ਚਲੇ ਗਏ। ਉਹਨਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਪੰਜਾਬ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਜਸਵਿੰਦਰ ਭੱਲਾ ਨੇ ਕਾਮੇਡੀ ਅਤੇ ਅਦਾਕਾਰੀ ਰਾਹੀਂ ਹਰ ਪੰਜਾਬੀ ਦੇ ਦਿਲ ‘ਚ ਖਾਸ ਜਗ੍ਹਾ ਬਣਾਈ ਸੀ। ਉਹਨਾਂ ਦੀਆਂ ਯਾਦਾਂ ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਹਨ। ਅਦਾਕਾਰ ਦੀ ਖ਼ਬਰ ਸੁਣ ਕੇ ਲੋਕਾਂ ਦੇ ਚਿਹਰਿਆਂ ‘ਤੇ ਉਦਾਸੀ ਛਾ ਗਈ ਹੈ।

ਜਸਵਿੰਦਰ ਭੱਲਾ ਨੂੰ ਨਾ ਸਿਰਫ਼ ਪੰਜਾਬੀ ਇੰਡਸਟਰੀ ਸਗੋਂ ਸਿਆਸੀ ਜਗਤ ਵੱਲੋਂ ਵੀ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਦਾਕਾਰ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਘਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਨਮ ਅੱਖਾਂ ਨਾਲ ਪਰਿਵਾਰ ਨਾਲ ਦੁਖ ਸਾਂਝਾ ਕੀਤਾ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਉਨ੍ਹਾਂ ਨਾਲ ਨਿੱਜੀ ਰਿਸ਼ਤਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਇਹ ਦਿਨ ਬਹੁਤ ਵੱਡਾ ਸੋਗ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਇਨ੍ਹਾਂ ਨੇ ਯਾਦਗਾਰੀ ਸ਼ੋਅ ਕੀਤੇ ਜੋ ਹਮੇਸ਼ਾ ਯਾਦ ਰਹਿਣਗੇ। ਉਨ੍ਹਾਂ ਕਿਹਾ ਮੈਂ ਉਨ੍ਹਾਂ ਤੋਂ ਬਹੁਤ ਜੁਨੀਅਰ ਹਾਂ। ਉਨ੍ਹਾਂ ਨੂੰ ਹਮੇਸ਼ਾ ਤੇ ਦੇਖਦਾ ਸੁਣਦਾ ਰਿਹਾ ਹਾਂ ਤੇ ਕੋਈ ਵੀ ਆਪਣੇ ਰੋਲ ਮਾਡਲ ਤੋਂ ਕਦੇ ਵੱਡੇ ਨਹੀਂ ਹੋ ਸਕਦਾਾ। ਉਨ੍ਹਾਂ ਕਿਹਾ ਜਸਵਿੰਦਰ ਭੱਲਾ ਨੇ ਪੰਜਾਬੀ ਕਾਮੇਡੀਅਨ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਹਨ ਪਰ ਅੱਜ ਉਨ੍ਹਾਂ ਦਾ ਇਸ ਦੁਨੀਆ ਤੋਂ ਚੱਲ ਜਾਣਾ ਬਹੁਤ ਦੁਖਦਾਈ ਸਮਾਚਾਰ ਹੈ। ਉਨ੍ਹਾਂ ਕਿਹਾ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਦੂਰਦਰਸ਼ਨ ‘ਤੇ ਹੀ ਹੁੰਦੀਆਂ ਸੀ। ਉਹ ਇਕ ਜਿਉਂਦਾ ਦਿਲ ਇਨਸਾਨ ਸੀ।

Read Latest News and Breaking News at Daily Post TV, Browse for more News

Ad
Ad