ਹੜ੍ਹ ਪ੍ਰਬੰਧਨ ਲਈ ਤਿਆਰ ਮਾਨ ਸਰਕਾਰ, ਜਾਰੀ ਕੀਤਾ ਸਹਾਇਤਾ ਨੰਬਰ – 0181-2240064
ਪੰਜਾਬ ਵਿੱਚ ਵਧਦੇ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ, ਮਾਨ ਸਰਕਾਰ ਨੇ ਹੜ੍ਹ ਪ੍ਰਬੰਧਨ ਲਈ ਪੂਰੀ ਤਿਆਰੀ ਦਾ ਦਾਅਵਾ ਕੀਤਾ ਹੈ। ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਜਲੰਧਰ ਵਿੱਚ ਇੱਕ ਰਾਜ ਪੱਧਰੀ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਸਹਾਇਤਾ ਲਈ 24×7 ਹੈਲਪਲਾਈਨ ਨੰਬਰ ਜਾਰੀ
ਹੜ੍ਹ ਪ੍ਰਭਾਵਿਤ ਲੋਕ ਕਿਸੇ ਵੀ ਸਮੇਂ ਹੇਠਾਂ ਦਿੱਤੇ ਹੈਲਪਲਾਈਨ ਨੰਬਰ 0181-2240064 ‘ਤੇ ਸੰਪਰਕ ਕਰ ਸਕਦੇ ਹਨ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹਰ ਖੇਤਰ ਵਿੱਚ ਤੁਰੰਤ ਪ੍ਰਤੀਕਿਰਿਆ ਟੀਮਾਂ ਤਿਆਰ ਹਨ।
ਹੜ੍ਹ ਕੰਟਰੋਲ ਲਈ ਕੌਣ ਜ਼ਿੰਮੇਵਾਰ ਹੈ?
ਮੰਤਰੀ ਅਮਨ ਅਰੋੜਾ ਨੂੰ ਜਲੰਧਰ ਦੇ ਰਾਜ ਪੱਧਰੀ ਕੰਟਰੋਲ ਰੂਮ ਦਾ ਇੰਚਾਰਜ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਜਲੰਧਰ ਅਤੇ ਪੰਜਾਬ ਸੈਰ-ਸਪਾਟਾ ਸਲਾਹਕਾਰ ਦੀਪਕ ਬਾਲੀ ਕੰਟਰੋਲ ਰੂਮ ਤੋਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
ਇਹ ਮੰਤਰੀ ਰੱਖਣਗੇ ਰਾਜ ਪੱਧਰੀ ਨਿਗਰਾਨੀ
- ਮੰਤਰੀ ਡਾ. ਬਲਬੀਰ ਸਿੰਘ, ਗੁਰਮੀਤ ਸਿੰਘ ਖੁੜੀਆ ਅਤੇ ਬਰਿੰਦਰ ਕੁਮਾਰ ਗੋਇਲ ਨੂੰ ਪੂਰੇ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਉੱਤੇ ਨਿਗਰਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਜ਼ਿਲ੍ਹੇ ਘਾਤਕ ਹੜ੍ਹ ਦੇ ਖਤਰੇ ‘ਚ
ਮੌਸਮ ਵਿਭਾਗ ਅਤੇ ਪ੍ਰਸ਼ਾਸਨ ਮੁਤਾਬਕ ਤਿੰਨ ਜ਼ਿਲ੍ਹੇ — ਕਪੂਰਥਲਾ, ਤਰਨਤਾਰਨ ਅਤੇ ਫਾਜ਼ਿਲਕਾ — ਹੜ੍ਹ ਦੇ ਸਭ ਤੋਂ ਵੱਧ ਖ਼ਤਰੇ ‘ਚ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਇੰਚਾਰਜ ਮੰਤਰੀਆਂ ਦੀ ਨਿਯੁਕਤੀ ਕੀਤੀ ਗਈ ਹੈ:
ਕਪੂਰਥਲਾ:
- ਮੰਤਰੀ ਮੋਹਿੰਦਰ ਭਗਤ
- ਹਰਦੀਪ ਸਿੰਘ ਮੁੰਡਿਆ
ਤਰਨਤਾਰਨ:
- ਮੰਤਰੀ ਲਾਲਜੀਤ ਸਿੰਘ ਭੁੱਲਰ
- ਹਰਭਜਨ ਸਿੰਘ ETO
ਫਾਜ਼ਿਲਕਾ:
- ਮੰਤਰੀ ਡਾ. ਬਲਜੀਤ ਕੌਰ
- ਤਰੁਣਪ੍ਰੀਤ ਸਿੰਘ ਸੌਂਧ
ਐਮਰਜੈਂਸੀ ਸਹਾਇਤਾ ਲਈ ਕਾਲ ਕਰੋ: 0181-2240064