Journalism Of Hope
BREAKING NEWS
ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਰਕਾਰ ਨਾਲ ਮੀਟਿੰਗ ਅੱਜ, ਹੱਲ ਨਾ ਹੋਇਆ ਤਾਂ ਕਰਨਗੇ ਵੱਡਾ ਐਲਾਨ.....ਪੰਜਾਬ ਵਿੱਚ ਸਵਾਇਨ ਫਲੂ ਦੇ 70 ਮਾਮਲੇ ਆਏ ਸਾਹਮਣੇ, ਸਿਹਤ ਵਿਭਾਗ ਅਲਰਟ....ਮਾਨ ਸਰਕਾਰ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧੇ ਨੂੰ ਮਨਜ਼ੂਰੀ.....ਮਾਛੀਵਾੜਾ ਪੁਲਿਸ ਨੇ ਤਿੰਨ ਲਾਪਤਾ ਵਿਦਿਆਰਥੀ ਰਾਜਸਥਾਨ ਤੋਂ ਸਹੀ-ਸਲਾਮਤ ਕੀਤੇ ਬਰਾਮਦ.....ਅਦਾਕਾਰਾ ਕ੍ਰਿਤੀ ਸੈਨਨ ਰੱਖੜੀ ਵਿਵਾਦ ਮਾਮਲਾ: ਰਾਹੁਲ ਗਾਂਧੀ ਆਏ ਸਮਰਥਨ ‘ਚ

ਜ਼ੀਰਕਪੁਰ ‘ਚ ਦਰਦਨਾਕ ਸੜਕ ਹਾਦਸਾ — Zomato ਕਰਮਚਾਰੀ ਦੀ ਟੈਂਕਰ ਹੇਠਾਂ ਆਉਣ ਨਾਲ ਹੋਈ ਮੌਤ, ਇਲਾਕੇ ‘ਚ ਛਾਇਆ ਸੋਗ

Zirakpur Accident: ਅੱਜ ਜ਼ੀਰਕਪੁਰ ‘ਚ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਜਿੱਥੇ 25 ਸਾਲਾ ਜ਼ੋਮੈਟੋ ਕਰਮਚਾਰੀ ਧਰਮਿੰਦਰ ਦੀ ਟੈਂਕਰ ਹੇਠਾਂ ਆ ਕੇ ਮੌਤ ਹੋ ਗਈ। ਧਰਮਿੰਦਰ, ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ, ਪਿਛਲੇ ਸਮੇਂ ਤੋਂ ਜ਼ੋਮੈਟੋ ‘ਚ ਡਿਲਿਵਰੀ ਬੋਯ ਵਜੋਂ ਕੰਮ ਕਰ ਰਿਹਾ ਸੀ। ਹਾਦਸਾ ਕਿਵੇਂ ਵਾਪਰਿਆ? ਸਥਾਨਕ ਗਵਾਹਾਂ […]
Khushi
By : Updated On: 27 Aug 2025 18:13:PM
ਜ਼ੀਰਕਪੁਰ ‘ਚ ਦਰਦਨਾਕ ਸੜਕ ਹਾਦਸਾ — Zomato ਕਰਮਚਾਰੀ ਦੀ ਟੈਂਕਰ ਹੇਠਾਂ ਆਉਣ ਨਾਲ ਹੋਈ ਮੌਤ, ਇਲਾਕੇ ‘ਚ ਛਾਇਆ ਸੋਗ

Zirakpur Accident: ਅੱਜ ਜ਼ੀਰਕਪੁਰ ‘ਚ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਜਿੱਥੇ 25 ਸਾਲਾ ਜ਼ੋਮੈਟੋ ਕਰਮਚਾਰੀ ਧਰਮਿੰਦਰ ਦੀ ਟੈਂਕਰ ਹੇਠਾਂ ਆ ਕੇ ਮੌਤ ਹੋ ਗਈ। ਧਰਮਿੰਦਰ, ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ, ਪਿਛਲੇ ਸਮੇਂ ਤੋਂ ਜ਼ੋਮੈਟੋ ‘ਚ ਡਿਲਿਵਰੀ ਬੋਯ ਵਜੋਂ ਕੰਮ ਕਰ ਰਿਹਾ ਸੀ।

ਇਸ਼ਤਿਹਾਰ

ਹਾਦਸਾ ਕਿਵੇਂ ਵਾਪਰਿਆ?

ਸਥਾਨਕ ਗਵਾਹਾਂ ਮੁਤਾਬਕ, ਧਰਮਿੰਦਰ ਆਪਣੀ ਬਾਈਕ ‘ਤੇ ਡਿਲਿਵਰੀ ਦੇਣ ਜਾ ਰਿਹਾ ਸੀ, ਜਦੋਂ ਇਕ ਤੇਜ਼ ਰਫ਼ਤਾਰ ਟੈਂਕਰ ਨੇ ਉਸਦੀ ਬਾਈਕ ਨੂੰ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਕਰ ਉਸਦੇ ਸਿਰ ‘ਤੇ ਚੜ੍ਹ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ

 ਡਰਾਈਵਰ ਕਾਬੂ, ਪੁਲਿਸ ਦੀ ਕਾਰਵਾਈ ਜਾਰੀ

ਹਾਦਸੇ ਤੋਂ ਬਾਅਦ ਟੈਂਕਰ ਚਾਲਕ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪੁਲਿਸ ਨੇ ਚੁਸਤ ਕਾਰਵਾਈ ਕਰਦਿਆਂ ਉਸਨੂੰ ਪਟਿਆਲਾ ਚੌਂਕ ਨੇੜੇ ਤੋਂ ਗ੍ਰਿਫ਼ਤਾਰ ਕਰ ਲਿਆ। ਡਰਾਈਵਰ ਨੂੰ ਹੁਣ ਜ਼ੀਰਕਪੁਰ ਥਾਣੇ ਲਿਆਂਦਾ ਗਿਆ ਹੈ ਜਿੱਥੇ ਕਾਨੂੰਨੀ ਕਾਰਵਾਈ ਜਾਰੀ ਹੈ।

ਇਲਾਕੇ ‘ਚ ਸੋਗ ਦੀ ਲਹਿਰ

ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਟ੍ਰੈਫਿਕ ਕਾਬੂ ਪਾਉਣ ਅਤੇ ਸੜਕਾਂ ‘ਤੇ ਵਧ ਰਹੀ ਲਾਪਰਵਾਹੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News