ਚੰਡੀਗੜ੍ਹ ਦੀ ਅਦਾਲਤ ਵੱਲੋਂ ਸਲਮਾਨ ਖਾਨ ਨੂੰ ਨੋਟਿਸ ਜਾਰੀ
Chandigarh court issues notice to Salman Khan: ਚੰਡੀਗੜ੍ਹ: ਚੰਡੀਗੜ੍ਹ ਦੀ ਅਦਾਲਤ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਸਮੇਤ ਅਲਵੀਰਾ ਖਾਨ ਅਗਨੀਹੋਤਰੀ ਅਤੇ ‘Being Human Foundation’ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ‘Arun Gupta Vs Style Quotient Jewellery Pvt. Ltd.’ ਮਾਮਲੇ ਨਾਲ ਸਬੰਧਤ ਸ਼ਿਕਾਇਤ ’ਤੇ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ ਦੀ Judicial Magistrate First Class ਡਾ. ਅੰਬਿਕਾ ਸ਼ਰਮਾ ਦੀ ਅਦਾਲਤ ਨੇ ਸ਼ਿਕਾਇਤਕਰਤਾ ਵੱਲੋਂ ਦਾਇਰ ਕੀਤੀ ਸ਼ਿਕਾਇਤ ’ਤੇ BNSS ਦੀ ਧਾਰਾ 223 ਤਹਿਤ pre-cognizance stage ’ਤੇ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਸਬੰਧਤ ਧਿਰਾਂ ਤੋਂ ਮਾਮਲੇ ਬਾਰੇ ਜਵਾਬ ਮੰਗਿਆ ਹੈ।
ਨੋਟਿਸ ਵਿੱਚ ਸਲਮਾਨ ਖਾਨ, ਅਲਵੀਰਾ ਖਾਨ ਅਗਨੀਹੋਤਰੀ ਅਤੇ Being Human Foundation ਨੂੰ ਅਦਾਲਤ ਸਾਹਮਣੇ ਖੁਦ ਪੇਸ਼ ਹੋਣ ਜਾਂ ਆਪਣੇ ਵਕੀਲ ਰਾਹੀਂ ਹਾਜ਼ਰੀ ਦਰਜ ਕਰਵਾਉਣ ਲਈ ਕਿਹਾ ਗਿਆ ਹੈ।
ਇਹ ਨੋਟਿਸ 24 ਅਗਸਤ 2026 ਨੂੰ ਜਾਰੀ ਕੀਤਾ ਗਿਆ ਸੀ। ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ 2026 ਨੂੰ ਹੋਵੇਗੀ।
ਹਾਲਾਂਕਿ, ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਨੋਟਿਸ pre-cognizance stage ’ਤੇ ਜਾਰੀ ਕੀਤਾ ਗਿਆ ਹੈ। ਸਿਰਫ਼ ਅਦਾਲਤ ਵੱਲੋਂ ਨੋਟਿਸ ਜਾਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸਲਮਾਨ ਖਾਨ ਜਾਂ ਹੋਰ ਸਬੰਧਤ ਧਿਰਾਂ ਖ਼ਿਲਾਫ਼ ਲਗਾਏ ਗਏ ਦੋਸ਼ ਸਾਬਤ ਹੋ ਗਏ ਹਨ।
